ਪੈਰਾਗਲਾਈਡਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, ਔਰਤ ਤੇ ਟ੍ਰੇਨਰ ਦੀ ਖੱਡ ''ਚ ਡਿੱਗਣ ਕਾਰਨ ਮੌਤ

Sunday, Jan 19, 2025 - 10:03 AM (IST)

ਪੈਰਾਗਲਾਈਡਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, ਔਰਤ ਤੇ ਟ੍ਰੇਨਰ ਦੀ ਖੱਡ ''ਚ ਡਿੱਗਣ ਕਾਰਨ ਮੌਤ

ਪਣਜੀ : ਉੱਤਰੀ ਗੋਆ ਵਿਚ ਐਤਵਾਰ ਸਵੇਰੇ ਪੈਰਾਗਲਾਈਡਿੰਗ ਹਾਦਸੇ ਵਿਚ ਇਕ ਮਹਿਲਾ ਸੈਲਾਨੀ ਅਤੇ ਇਕ ਇੰਸਟ੍ਰਕਟਰ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਪੀਟੀਆਈ ਨੇ ਪੁਲਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਅਤੇ ਕੁੱਲੂ ਜ਼ਿਲ੍ਹਿਆਂ ਵਿਚ 24 ਘੰਟਿਆਂ ਦੇ ਅੰਦਰ 2 ਵੱਖ-ਵੱਖ ਪੈਰਾਗਲਾਈਡਿੰਗ ਹਾਦਸਿਆਂ ਵਿਚ ਦੋ ਸੈਲਾਨੀਆਂ ਦੀ ਮੌਤ ਤੋਂ ਇਕ ਦਿਨ ਬਾਅਦ ਵਾਪਰਿਆ ਹੈ।

ਸ਼ਨੀਵਾਰ ਸ਼ਾਮ ਨੂੰ ਕੇਰੀ ਪਿੰਡ 'ਚ ਹੋਇਆ ਹਾਦਸਾ
ਉੱਤਰੀ ਗੋਆ 'ਚ ਪੈਰਾਗਲਾਈਡਿੰਗ ਦੌਰਾਨ ਖੱਡ 'ਚ ਡਿੱਗਣ ਕਾਰਨ 27 ਸਾਲਾ ਮਹਿਲਾ ਸੈਲਾਨੀ ਅਤੇ ਉਸ ਦੇ ਇੰਸਟ੍ਰਕਟਰ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਸ਼ਾਮ ਕੇਰੀ ਪਿੰਡ 'ਚ ਵਾਪਰਿਆ। ਉਨ੍ਹਾਂ ਦੱਸਿਆ ਕਿ ਕੇਰੀ ਪਠਾਰ 'ਤੇ ਸ਼ਾਮ 5 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ 'ਚ ਪੁਣੇ ਦੀ ਰਹਿਣ ਵਾਲੀ ਸ਼ਿਵਾਨੀ ਡਬਲੀ ਅਤੇ ਉਸ ਦੇ ਇੰਸਟ੍ਰਕਟਰ ਨੇਪਾਲੀ ਨਾਗਰਿਕ ਸੁਮਲ ਨੇਪਾਲੀ (26) ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸ਼ਰਧਾ ਮਿਸ਼ਰਾ ਨੇ ਜਿੱਤੀ Sa Re Ga Ma Pa ਦੀ ਟਰਾਫੀ, ਕਿਹਾ- 'ਸੁਪਨਾ ਪੂਰਾ ਹੋਇਆ'

ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ ਐਡਵੈਂਚਰ ਸਪੋਰਟਸ ਕੰਪਨੀ 
ਅਧਿਕਾਰੀ ਨੇ ਦੱਸਿਆ ਕਿ ਐਡਵੈਂਚਰ ਸਪੋਰਟਸ ਕੰਪਨੀ ਜਿਸ ਨਾਲ ਡਬਲੇ ਨੇ ਪੈਰਾਗਲਾਈਡਿੰਗ ਲਈ ਚੁਣਿਆ ਸੀ, ਉਹ ਗੈਰ-ਕਾਨੂੰਨੀ ਤੌਰ 'ਤੇ ਕੰਮ ਕਰ ਰਹੀ ਸੀ। ਮੰਦਰੇਮ ਪੁਲਸ ਸਟੇਸ਼ਨ 'ਚ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ, ਪੈਰਾਗਲਾਈਡਰ ਚੱਟਾਨ ਤੋਂ ਉਤਰਦੇ ਹੀ ਖੱਡ 'ਚ ਡਿੱਗ ਗਿਆ, ਜਿਸ ਨਾਲ ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੰਪਨੀ ਦੇ ਮਾਲਕ ਸ਼ੇਖਰ ਰਾਏਜ਼ਾਦਾ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਬੇਦਖ਼ਲ ਰਾਸ਼ਟਰਪਤੀ ਯੂਨ ਸੁਕ ਯੇਓਲ ਗ੍ਰਿਫ਼ਤਾਰ, ਮਹਾਦੋਸ਼ ਵਿਵਾਦ ਵਿਚਾਲੇ ਅਦਾਲਤ ਤੋਂ ਲੱਗਾ ਝਟਕਾ

 


author

Sandeep Kumar

Content Editor

Related News