ਮਹੂਆ ਮੋਇਤਰਾ ਦੀਆਂ ਵਧੀਆਂ ਮੁਸ਼ਕਲਾਂ, ਸੰਸਦ ''ਚੋਂ ਬਾਹਰ ਕੱਢਣ ਦੀ ਹੋ ਰਹੀ ਸਿਫਾਰਿਸ਼

Friday, Nov 10, 2023 - 05:53 PM (IST)

ਮਹੂਆ ਮੋਇਤਰਾ ਦੀਆਂ ਵਧੀਆਂ ਮੁਸ਼ਕਲਾਂ, ਸੰਸਦ ''ਚੋਂ ਬਾਹਰ ਕੱਢਣ ਦੀ ਹੋ ਰਹੀ ਸਿਫਾਰਿਸ਼

ਨਵੀਂ ਦਿੱਲੀ (ਭਾਸ਼ਾ) : ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ’ਤੇ ਪੈਸੇ ਲੈ ਕੇ ਸੰਸਦ ’ਚ ਸਵਾਲ ਪੁੱਛਣ (ਕੈਸ਼ ਫਾਰ ਕਵੇਰੀ) ਦਾ ਦੋਸ਼ ਹੈ। 9 ਨਵੰਬਰ ਨੂੰ ਇਸ ਮਾਮਲੇ ਵਿਚ ਐਥਿਕਸ ਕਮੇਟੀ ਦੀ ਮੀਟਿੰਗ ਹੋਈ ਸੀ। ਕਮੇਟੀ ਦੇ 10 ਵਿਚੋਂ 6 ਮੈਂਬਰਾਂ ਨੇ ਮਹੂਆ ਨੂੰ ਲੋਕ ਸਭਾ ਵਿਚੋਂ ਕੱਢਣ ਲਈ ਵੋਟਾਂ ਪਾਈਆਂ। 4 ਮੈਂਬਰਾਂ ਨੇ ਇਸ ਦੇ ਖਿਲਾਫ਼ ਵੋਟਿੰਗ ਕੀਤੀ।

ਇਹ ਵੀ ਪੜ੍ਹੋ : ਇੰਗਲੈਂਡ ਤੋਂ ਆਏ ਪਿਓ ਨੇ ਹਥਿਆਰਾਂ ਦੀ ਨੋਕ 'ਤੇ ਆਪਣੇ ਹੀ ਪੁੱਤ ਨੂੰ ਕੀਤਾ ਅਗਵਾ, ਮਾਮਲਾ ਜਾਣ ਹੋ ਜਾਓਗੇ ਹੈਰਾਨ

ਸੂਤਰਾਂ ਮੁਤਾਬਕ ਇਹ ਰਿਪੋਰਟ ਸ਼ੁੱਕਰਵਾਰ 10 ਨਵੰਬਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸੌਂਪੀ ਜਾਵੇਗੀ। ਸਪੀਕਰ ਬਿਰਲਾ ਹੀ ਇਸ ’ਤੇ ਅੰਤਿਮ ਫੈਸਲਾ ਲੈਣਗੇ। ਇਸ ਦੇ ਨਾਲ ਹੀ, ਕਮੇਟੀ ਦੇ ਜਿਨ੍ਹਾਂ 4 ਮੈਂਬਰਾਂ ਨੇ ਮਹੂਆ ਦੀ ਬੇਦਖਲੀ ਦਾ ਵਿਰੋਧ ਕੀਤਾ, ਉਨ੍ਹਾਂ ਨੇ ਰਿਪੋਰਟ ਨੂੰ ਪੱਖਪਾਤੀ ਅਤੇ ਗ਼ਲਤ ਦੱਸਿਆ। ਭਾਜਪਾ ਸੰਸਦ ਮੈਂਬਰ ਅਤੇ ਕਮੇਟੀ ਮੈਂਬਰ ਅਪਰਾਜਿਤਾ ਸਾਰੰਗੀ ਨੇ ਕਿਹਾ ਕਿ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਸੱਚਾਈ ਦਾ ਸਮਰਥਨ ਦਿੱਤਾ। ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਕੋਈ ਵੀ ਸਹੀ ਸੋਚ ਵਾਲਾ ਵਿਅਕਤੀ ਮਹੂਆ ਮੋਇਤਰਾ ਦਾ ਸਮਰਥਨ ਨਹੀਂ ਕਰੇਗਾ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਵੱਲੋਂ ਪੰਜਾਬ ਰਾਜਪਾਲ ਨੂੰ ਝਟਕਾ, ਵਿਧਾਨ ਸਭਾ 'ਚ ਪਾਸ ਬਿੱਲਾਂ 'ਤੇ ਜਲਦ ਫ਼ੈਸਲਾ ਲੈਣ ਦੀ ਤਾਕੀਦ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News