ਮਹਾਰਾਸ਼ਟਰ : ਠਾਣੇ 'ਚ ਸਿਵਲ ਹਸਪਤਾਲ ਦੇ ਡਾਕਟਰ ਦੀ ਮੌਤ, ਗਿਣਤੀ 5,415 ਹੋਈ
Wednesday, Jun 17, 2020 - 11:30 AM (IST)
ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਕਲਵਾ ਸਥਿਤ ਸੀ. ਐੱਸ. ਐੱਮ. ਹਸਪਤਾਲ ਦੀ ਇਕ ਜਨਾਨਾ ਡਾਕਟਰ ਦੀ ਮੌਤ ਹੋ ਗਈ ਹੈ। ਇਕ ਅਧਿਕਾਰੀ ਨੇ ਇਸਦੀ ਜਾਣਕਾਰੀ ਦਿੱਤੀ। ਸੀ. ਐੱਸ. ਐੱਮ. ਐੱਚ. ਜੀ ਡੀਨ ਡਾ.ਪ੍ਰਤਿਭਾ ਸਾਵੰਤ ਨੇ ਦੱਸਿਆ ਕਿ ਹਸਪਤਾਲ ਦੇ 20 ਤੋਂ ਜ਼ਿਆਦਾ ਡਾਕਟਰ ਅਤੇ 15 ਇੰਟਰਨ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਇਸ 'ਚ ਕਈ ਠੀਕ ਹੋ ਚੁੱਕੇ ਹਨ ਤੇ ਉਨ੍ਹਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਸਾਵੰਤ ਨੇ ਦੱਸਿਆ ਕਿ ਹਸਪਤਾਲ ਦੇ ਬਾਹਰੀ ਰੋਗੀ ਮਹਿਕਮੇ 'ਚ 49 ਸਾਲਾ ਡਾਕਟਰ ਤਾਇਨਾਤ ਸੀ, ਜਿਸਦਾ ਕੋਵਿਡ-19 ਨਾਲ ਅੱਜ ਦੇਹਾਂਤ ਹੋ ਗਿਆ। ਠਾਣੇ ਨਗਰ ਨਿਗਮ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰ ਦੱਸਿਆ ਹੁਣ ਤੱਕ ਕੋਰੋਨਾ ਨਾਲ ਪੀੜਤ 167 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ 'ਚ 109 ਪੁਰਸ਼ ਤੇ 58 ਜਨਾਨੀਆਂ ਸ਼ਾਮਲ ਹਨ। ਮੰਗਲਵਾਰ ਨੂੰ ਠਾਣੇ ਨਗਰ ਨਿਗਮ ਦੇ ਦਾਇਰੇ 'ਚ 112 ਨਵੇਂ ਮਾਮਲੇ ਸਾਹਮਣੇ ਆਏ, ਜਿਸ ਦੇ ਨਾਲ ਹੀ ਇੱਥੇ ਕੋਵਿਡ-19 ਮਰੀਜ਼ਾਂ ਦੀ ਗਿਣਤੀ ਵੱਧ ਕੇ 5415 ਹੋ ਗਈ ਹੈ।