2 ਹਫ਼ਤਿਆਂ 'ਚ ਸਥਾਨਕ ਬਾਡੀ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਕਰੇ ਮਹਾਰਾਸ਼ਟਰ ਰਾਜ ਚੋਣ ਕਮਿਸ਼ਨ : SC

Thursday, May 05, 2022 - 11:19 AM (IST)

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਰਾਜ ਚੋਣ ਕਮਿਸ਼ਨ ਨੂੰ ਸਥਾਨਕ ਬਾਡੀ ਚੋਣਾਂ ਦੇ ਪ੍ਰੋਗਰਾਮ ਨੂੰ 2 ਹਫ਼ਤਿਆਂ ਅੰਦਰ ਸੂਚਿਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਜੱਜ ਏ.ਐੱਮ. ਖਾਨਵਿਲਕਰ, ਜਸਟਿਸ ਅਭੈ ਐਸ. ਓਕਾ ਅਤੇ ਜਸਟਿਸ ਸੀ.ਟੀ. ਰਵੀਕੁਮਾਰ ਦੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਸਬੰਧਤ ਸਥਾਨਕ ਬਾਡੀਆਂ ਦੇ ਸਬੰਧ 'ਚ 11 ਮਾਰਚ, 2022 ਤੋਂ ਪਹਿਲਾਂ ਦੀ ਹੱਦਬੰਦੀ ਨੂੰ ਪਹਿਲਾਂ ਹੀ ਦੇਰੀ ਨਾਲ ਹੋਈਆਂ ਚੋਣਾਂ ਦੇ ਸੰਚਾਲਨ ਅਤੇ ਉਸੇ ਦੇ ਆਧਾਰ 'ਤੇ ਅਜਿਹੀ ਹਰੇਕ ਸਥਾਨਕ ਬਾਡੀ ਦੇ ਸੰਬੰਧ 'ਚ ਕਾਲਪਨਿਕ ਹੱਦਬੰਦੀ ਦੇ ਰੂਪ 'ਚ ਲਿਆ ਜਾਣਾ ਚਾਹੀਦਾ। ਬੈਂਚ ਨੇ ਕਿਹਾ,''ਅਸੀਂ ਦੇਖਦੇ ਅਤੇ ਮੰਨਦੇ ਹਾਂ ਕਿ ਹੱਦਬੰਦੀ ਦੀ ਪ੍ਰਕਿਰਿਆ ਨੂੰ ਇਕ ਨਿਰੰਤਰ ਕਵਾਇਦ ਹੋਣ ਦੇ ਨਾਤੇ, ਇਨ੍ਹਾਂ ਪਟੀਸ਼ਨਾਂ ਦੇ ਨਤੀਜੇ ਦੇ ਅਧੀਨ, ਮਹਾਰਾਸ਼ਟਰ ਰਾਜ ਵਲੋਂ ਜਾਰੀ ਰੱਖਿਆ ਜਾ ਸਕਦਾ ਹੈ ਪਰ ਇਹ ਇਸ ਤਰ੍ਹਾਂ ਦੀ ਕਵਾਇਦ ਪੂਰੀ ਹੋਣ ਦੇ ਬਾਅਦ ਹੀ ਭਵਿੱਖ ਲਈ ਚੋਣਾਂ ਲਈ ਪ੍ਰਾਸੰਗਿਕ ਹੋਵੇਗਾ।''

ਇਹ ਵੀ ਪੜ੍ਹੋ : ਗੈਂਗਰੇਪ ਦਾ ਮੁਕੱਦਮਾ ਦਰਜ ਕਰਵਾਉਣ ਗਈ 13 ਸਾਲਾ ਕੁੜੀ ਨਾਲ ਥਾਣਾ ਮੁਖੀ ਨੇ ਕੀਤਾ ਜਬਰ ਜ਼ਿਨਾਹ

ਬੈਂਚ ਨੇ ਕਿਹਾ ਕਿ 5 ਸਾਲ ਦੀ ਤੈਅ ਮਿਆਦ ਬੀਤਣ ਤੋਂ ਬਾਅਦ ਸਥਾਨਕ ਬਾਡੀ (ਕਰੀਬ 2,486) ਦੀਆਂ ਚੋਣਾਂ ਹੋਣੀਆਂ ਹਨ, ਜਿਸ 'ਚ ਹੋਰ ਦੇਰੀ ਨਹੀਂ ਕੀਤੀ ਜਾ ਸਕਦੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸੇ ਵੀ ਅਥਾਰਟੀ ਨੂੰ ਰਾਜ ਪਿਛੜਾ ਵਰਗ ਕਮਿਸ਼ਨ ਦੀ ਅੰਤਰਿਮ ਰਿਪੋਰਟ 'ਚ ਕੀਤੀ ਗਈ ਸਿਫ਼ਾਰਿਸ਼ 'ਤੇ ਕਾਰਵਾਈ ਕਰਨ ਦੀ ਮਨਜ਼ੂਰੀ ਦੇਣਾ ਸੰਭਵ ਨਹੀਂ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ 'ਚ ਸਥਾਨਕ ਬਾਡੀਆਂ 'ਚ ਹੋਰ ਪਿਛੜਾ ਵਰਗ (ਓ.ਬੀ.ਸੀ.) ਨੂੰ 27 ਫੀਸਦੀ ਤੱਕ ਰਾਖਵਾਂਕਰਨ ਦਿੱਤਾ ਜਾ ਸਕਦਾ ਹੈ, ਸ਼ਰਤੀਆ ਕੁੱਲ ਰਾਖਵਾਂਕਰਨ 50 ਫੀਸਦੀ ਦੀ ਹੱਦ ਤੋਂ ਵਧ ਨਹੀਂ ਹੋਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News