ਹੈਰਾਨੀਜਨਕ : ਔਰਤ ਦੇ ਗਰਭ ’ਚ ਪਲ ਰਹੇ ‘ਬੱਚੇ ਦੇ ਪੇਟ ’ਚ ਬੱਚਾ’, ਡਾਕਟਰ ਵੀ ਰਹਿ ਗਏ ਹੈਰਾਨ
Thursday, Jan 30, 2025 - 06:13 AM (IST)
 
            
            ਬੁਲਢਾਣਾ (ਮਹਾਰਾਸ਼ਟਰ), (ਭਾਸ਼ਾ)- ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲੇ ਵਿਚ ਇਕ 32 ਸਾਲਾ ਗਰਭਵਤੀ ਔਰਤ ਦੇ ਗਰਭ ਵਿਚ ਪਲ ਰਹੇ ‘ਬੱਚੇ ਦੇ ਪੇਟ ’ਚ ਬੱਚਾ’ ਪਾਇਆ ਗਿਆ ਹੈ। ਇਹ ਇਕ ਬਹੁਤ ਹੀ ਦੁਰਲੱਭ ਸਥਿਤੀ ਹੈ ਜਿਸ ਵਿਚ ਇਕ ਦੁਰਲੱਭ ਭਰੂਣ ਦੂਜੇ ਭਰੂਣ ਦੇ ਅੰਦਰ ਸਥਿਤ ਹੁੰਦਾ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ ਇਸ ਦੁਰਲੱਭ ਸਥਿਤੀ ਦਾ ਪਤਾ ਲੱਗਾ ਜਦੋਂ 35 ਹਫ਼ਤਿਆਂ ਦੀ ਗਰਭਵਤੀ ਔਰਤ ਕੁਝ ਦਿਨ ਪਹਿਲਾਂ ਰੁਟੀਨ ਚੈੱਕ-ਅੱਪ ਲਈ ਬੁਲਢਾਣਾ ਜ਼ਿਲਾ ਮਹਿਲਾ ਹਸਪਤਾਲ ਆਈ। ਹਸਪਤਾਲ ਵਿਚ ਔਰਤ ਦੇ ਅਲਟਰਾਸਾਊਂਡ ਦੌਰਾਨ ਡਾਕਟਰਾਂ ਨੂੰ ਇਸ ਸਥਿਤੀ ਬਾਰੇ ਪਤਾ ਲੱਗਾ। ਹਸਪਤਾਲ ਦੇ ਜਣੇਪਾ ਅਤੇ ਇਸਤਰੀ ਰੋਗ ਮਾਹਿਰ ਡਾ. ਪ੍ਰਸਾਦ ਅਗਰਵਾਲ ਨੇ ਦੱਸਿਆ ਕਿ ਇਹ ਇਕ ਦੁਰਲੱਭ ਮਾਮਲਾ ਹੁੰਦਾ ਹੈ ਅਤੇ ਇਹ ਸਥਿਤੀ 5 ਲੱਖ ਵਿਚੋਂ ਇਕ ਵਿਚ ਪਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ (ਪੂਰੀ ਦੁਨੀਆ ’ਚ) ਅਜਿਹੇ ਸਿਰਫ 200 ਮਾਮਲੇ ਹੀ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਭਾਰਤ ਵਿਚ 10-15 ਮਾਮਲੇ ਪਾਏ ਗਏ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            