''ਅਫ਼ਸਰ ਸਾਬ੍ਹ'' ਦੇ ਘਰੋਂ ਮਿਲੇ ਨੋਟਾਂ ਦੇ ਭਰੇ ਟਰਾਲੀ ਬੈਗ ! ਦੇਖ ਓਡੀਸ਼ਾ ACB ਦੇ ਅਧਿਕਾਰੀ ਵੀ ਰਹਿ ਗਏ ਹੱਕੇ-ਬੱਕੇ

Wednesday, Feb 25, 2026 - 11:13 AM (IST)

''ਅਫ਼ਸਰ ਸਾਬ੍ਹ'' ਦੇ ਘਰੋਂ ਮਿਲੇ ਨੋਟਾਂ ਦੇ ਭਰੇ ਟਰਾਲੀ ਬੈਗ ! ਦੇਖ ਓਡੀਸ਼ਾ ACB ਦੇ ਅਧਿਕਾਰੀ ਵੀ ਰਹਿ ਗਏ ਹੱਕੇ-ਬੱਕੇ

ਭੁਵਨੇਸ਼ਵਰ- ਓਡੀਸ਼ਾ ਦੇ ਖਾਨ ਵਿਭਾਗ (Mines Department) 'ਚ ਭ੍ਰਿਸ਼ਟਾਚਾਰ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਜੀਲੈਂਸ ਵਿਭਾਗ ਨੇ ਇਕ ਅਧਿਕਾਰੀ ਦੇ ਘਰੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਅਧਿਕਾਰੀਆਂ ਅਨੁਸਾਰ, ਡਿਪਟੀ ਡਾਇਰੈਕਟਰ ਦੇਬਾਬਰਤ ਮੋਹੰਤੀ ਦੇ ਭੁਵਨੇਸ਼ਵਰ ਸਥਿਤ ਫਲੈਟ ਤੋਂ ਟਰਾਲੀ ਬੈਗਾਂ 'ਚ ਭਰੇ ਕੁੱਲ 4 ਕਰੋੜ ਰੁਪਏ ਨਕਦ ਜ਼ਬਤ ਕੀਤੇ ਗਏ ਹਨ। ਇਹ ਸੂਬੇ ਦੀ ਐਂਟੀ-ਕਰੱਪਸ਼ਨ ਏਜੰਸੀ ਵੱਲੋਂ ਹੁਣ ਤੱਕ ਕੀਤੀ ਗਈ ਸਭ ਤੋਂ ਵੱਡੀ ਨਕਦੀ ਦੀ ਬਰਾਮਦਗੀ ਹੈ।

ਰਿਸ਼ਵਤ ਲੈਂਦਿਆਂ ਹੋਈ ਗ੍ਰਿਫਤਾਰੀ

ਦੇਬਾਬਰਤ ਮੋਹੰਤੀ ਨੂੰ ਮੰਗਲਵਾਰ ਰਾਤ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਇਕ ਲਾਇਸੈਂਸ ਪ੍ਰਾਪਤ ਕੋਲਾ ਵਿਕਰੇਤਾ ਤੋਂ ਕੰਮ ਸੁਚਾਰੂ ਢੰਗ ਨਾਲ ਚਲਾਉਣ ਬਦਲੇ 30,000 ਰੁਪਏ ਦੀ ਰਿਸ਼ਵਤ ਲੈ ਰਿਹਾ ਸੀ। ਇਸ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਉਸਦੇ ਭੁਵਨੇਸ਼ਵਰ ਵਾਲੇ ਫਲੈਟ, ਭਦਰਕ ਜ਼ਿਲ੍ਹੇ ਵਿੱਚ ਉਸਦੇ ਜੱਦੀ ਘਰ ਅਤੇ ਕਟਕ ਸਥਿਤ ਦਫ਼ਤਰ 'ਚ ਇਕੋ ਸਮੇਂ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਮੋਹੰਤੀ ਦੇ ਦਫ਼ਤਰ ਦੇ ਦਰਾਜ਼ 'ਚੋਂ ਵੀ 1.20 ਲੱਖ ਰੁਪਏ ਨਕਦ ਮਿਲੇ ਹਨ। ਇਸ ਤੋਂ ਇਲਾਵਾ, ਹੁਣ ਤੱਕ ਦੀ ਜਾਂਚ 'ਚ ਅਧਿਕਾਰੀ ਕੋਲ ਭੁਵਨੇਸ਼ਵਰ ਵਿੱਚ ਇੱਕ ਆਲੀਸ਼ਾਨ 2 ਮੰਜ਼ਿਲਾ ਮਕਾਨ ਅਤੇ ਲਗਭਗ 130 ਗ੍ਰਾਮ ਸੋਨਾ ਹੋਣ ਦਾ ਵੀ ਪਤਾ ਲੱਗਾ ਹੈ।

 

ਅਧਿਕਾਰੀਆਂ ਨੇ ਦੱਸਿਆ ਕਿ ਮੋਹੰਤੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ (Prevention of Corruption Act) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਏਜੰਸੀ ਵੱਲੋਂ ਸਭ ਤੋਂ ਵੱਡੀ ਨਕਦੀ ਜ਼ਬਤ ਕਰਨ ਦਾ ਰਿਕਾਰਡ 3.4 ਕਰੋੜ ਰੁਪਏ ਸੀ, ਜੋ 7 ਅਪ੍ਰੈਲ 2022 ਨੂੰ ਗੰਜਮ ਜ਼ਿਲ੍ਹੇ ਦੇ ਇਕ ਸਹਾਇਕ ਇੰਜੀਨੀਅਰ ਦੇ ਘਰੋਂ ਬਰਾਮਦ ਕੀਤੇ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News