ਜਾਮ ''ਚ ਫਸੀ ਔਰਤ ਨੇ ਦਿੱਤਾ ਬੱਚੇ ਨੂੰ ਜਨਮ, ਰਿਕਸ਼ੇ ''ਚ ਹੋਈ ਡਿਲਿਵਰੀ

Friday, Feb 20, 2026 - 03:00 PM (IST)

ਜਾਮ ''ਚ ਫਸੀ ਔਰਤ ਨੇ ਦਿੱਤਾ ਬੱਚੇ ਨੂੰ ਜਨਮ, ਰਿਕਸ਼ੇ ''ਚ ਹੋਈ ਡਿਲਿਵਰੀ

ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਇਕ ਗਰਭਵਤੀ ਔਰਤ ਦਾ ਵਾਹਨ ਭਾਰੀ ਟਰੈਫਿਕ 'ਚ ਜਾਮ 'ਚ ਫਸ ਗਿਆ, ਉਦੋਂ ਉਸ ਦੀ ਮਦਦ ਇਕ ਰਿਕਸ਼ੇ ਵਾਲੇ ਨੇ ਕੀਤੀ ਪਰ ਉਹ ਔਰਤ ਹਸਪਤਾਲ ਪਹੁੰਚਦੀ ਉਸ ਤੋਂ ਪਹਿਲਾਂ ਹੀ ਰਿਕਸ਼ੇ 'ਚ ਹੀ ਬੱਚੇ ਦਾ ਜਨਮ ਹੋ ਗਿਆ। ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ਦੇ ਕੇਲੀਪਾਨੀ ਦੀ ਰਹਿਣ ਵਾਲੀ ਮਜੀਲਾ ਆਵੇਸ਼ ਵਾਡਵੇ ਨਾਂ ਦੀ ਇਹ ਮਜ਼ਦੂਰ ਔਰਤ ਹੋਰ ਗੰਨਾ ਮਜ਼ਦੂਰਾਂ ਨਾਲ ਯਾਤਰਾ ਕਰ ਰਹੀ ਸੀ, ਉਦੋਂ ਉਨ੍ਹਾਂ ਦਾ ਵਾਹਨ ਮਨਮਾਡ ਤੋਂ ਲੰਘਣ ਵਾਲੇ ਹਾਈਵੇਅ 'ਤੇ ਭਿਆਨਕ ਜਾਮ 'ਚ ਫਸ ਗਿਆ। ਜਦੋਂ ਵਾਹਨ ਲੰਬੀਆਂ ਲਾਈਨਾਂ 'ਚ ਖੜ੍ਹੇ ਸਨ, ਉਦੋਂ ਔਰਤ ਨੂੰ ਦਰਦਾਂ ਸ਼ੁਰੂ ਹੋ ਗਈਆਂ। ਇਸ ਵਿਚ ਰਿਕਸ਼ਾ ਚਾਲਕ ਅਮਜਦ ਅਤਾਰ ਅੱਗੇ ਆਏ ਅਤੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ 'ਚ ਔਰਤ ਅਤੇ ਉਸ ਦੇ ਪਰਿਵਾਰ ਨੂੰ ਆਪਣੇ ਵਾਹਨ 'ਚ ਬਿਠਾ ਲਿਆ। 

ਹਾਲਾਂਕਿ, ਅੱਗੇ ਦਾ ਰਸਤਾ ਪੂਰੀ ਤਰ੍ਹਾਂ ਨਾਲ ਬੰਦ ਸੀ। ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ, ਸਮਾਜਿਕ ਵਰਕਰ ਰਿਤੇਸ਼ ਪਗਾਰੇ ਆਪਣੀ ਦੋਪਹੀਆ ਗੱਡੀ 'ਤੇ ਅੱਗੇ ਵਧੇ ਅਤੇ ਟਰੈਫਿਕ ਹਟਾ ਕੇ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਔਰਤ ਨੇ ਰਿਕਸ਼ੇ ਦੇ ਅੰਦਰ ਬੱਚੇ ਨੂੰ ਜਨਮ ਦੇ ਦਿੱਤਾ। ਜਣੇਪੇ ਤੋਂ ਬਾਅਦ ਮਾਂ ਅਤੇ ਨਵਜਾਤ ਬੱਚੇ ਨੂੰ ਤੁਰੰਤ ਨਜ਼ਦੀਕੀ ਹਸਤਪਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਹਾਲਤ ਸਥਿਰ ਹੈ ਅਤੇ ਉਹ ਸਿਹਤਮੰਦ ਹਨ। ਇਸ ਘਟਨਾ ਨੂੰ ਲੈ ਕੇ ਸਥਾਨਕ ਲੋਕ ਗੁੱਸੇ 'ਚ ਹਨ, ਜਿਨ੍ਹਾਂ ਨੇ ਖ਼ਰਾਬ ਟਰੈਫਿਕ ਪ੍ਰਬੰਧਨ ਅਤੇ ਹਾਈਵੇਅ 'ਤੇ ਲੱਗਣ ਵਾਲੇ ਜਾਮ ਨੂੰ ਲੈ ਕੇ ਪ੍ਰਸ਼ਾਸਨ ਦੀ ਸਖ਼ਤ ਆਲੋਚਨਾ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News