ਮਹਾਰਾਸ਼ਟਰ : ਨਾਸਿਕ ਦੇ ਕਿਸਾਨਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਕੀਤਾ ਸਵਾਗਤ
Saturday, Oct 03, 2020 - 01:02 PM (IST)

ਨਾਸਿਕ- ਮਹਾਰਾਸ਼ਟਰ ਦੇ ਨਾਸਿਕ 'ਚ ਕਿਸਾਨਾਂ ਨੇ ਨਵੇਂ ਖੇਤੀਬਾੜੀ ਸੁਧਾਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੂੰ ਉਮੀਦ ਹੈ ਕਿ ਖੇਤੀਬਾੜੀ ਸੁਧਾਰ ਉਨ੍ਹਾਂ ਲਈ ਫਾਇਦੇਮੰਦ ਹੋਣਗੇ। ਇਕ ਕਿਸਾਨ ਨੇ ਕਿਹਾ,''ਨਵਾਂ ਕਿਸਾਨ ਬਿੱਲ ਚੰਗਾ ਅਤੇ ਫਾਇਦੇਮੰਦ ਹੈ। ਪਹਿਲਾਂ ਕੀਮਤਾਂ ਵਪਾਰੀਆਂ ਵਲੋਂ ਤੈਅ ਕੀਤੀਆਂ ਜਾਂਦੀਆਂ ਸਨ ਪਰ ਹੁਣ ਇਹ ਸਾਡੇ ਉੱਪਰ ਹੈ। ਅਸੀਂ ਦੇਸ਼ 'ਚ ਕਿਤੇ ਵੀ ਆਪਣਾ ਮਾਲ ਵੇਚ ਸਕਦੇ ਹਾਂ। ਅਸੀਂ ਨਵੇਂ ਬਿੱਲ ਲਈ ਮੋਦੀ ਸਰਕਾਰ ਦੇ ਧੰਨਵਾਦੀ ਹਾਂ।''
ਇਕ ਹੋਰ ਕਿਸਾਨ ਨੇ ਬਿੱਲ ਲਿਆਉਣ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਜੋ ਲੋਕ ਨਵੇਂ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ, ਉਹ ਪੂਰੀ ਤਰ੍ਹਾਂ ਨਾਲ ਗਲਤ ਹੈ। ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਹ ਇਸ ਦਾ ਸਿਆਸੀਕਰਨ ਕਰ ਰਹੇ ਹਨ, ਕੁਝ ਹੋਰ ਨਹੀਂ। ਨਵੇਂ ਖੇਤੀਬਾੜੀ ਬਿੱਲਾਂ ਨੂੰ 27 ਸਤੰਬਰ ਨੂੰ ਰਾਸ਼ਟਰਪਤੀ ਨੇ ਮਨਜ਼ੂਰੀ ਦਿੱਤੀ ਸੀ।