ਲਾਕਡਾਊਨ ''ਚ ਨੌਜਵਾਨ ਨੇ ਜਤਾਈ ਪ੍ਰੇਮਿਕਾ ਨੂੰ ਮਿਲਣ ਦੀ ਇੱਛਾ, ਮੁੰਬਈ ਪੁਲਸ ਨੇ ਦਿੱਤਾ ਇਹ ਜਵਾਬ

Saturday, Apr 24, 2021 - 05:46 PM (IST)

ਲਾਕਡਾਊਨ ''ਚ ਨੌਜਵਾਨ ਨੇ ਜਤਾਈ ਪ੍ਰੇਮਿਕਾ ਨੂੰ ਮਿਲਣ ਦੀ ਇੱਛਾ, ਮੁੰਬਈ ਪੁਲਸ ਨੇ ਦਿੱਤਾ ਇਹ ਜਵਾਬ

ਮੁੰਬਈ- ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਵਿਚਾਲੇ ਪ੍ਰੇਮਿਕਾ ਨੂੰ ਮਿਲਣ ਦੇ ਇਛੁੱਕ ਨੌਜਵਾਨ ਦੀ ਅਪੀਲ 'ਤੇ ਮੁੰਬਈ ਪੁਲਸ ਦੀ ਹਾਜ਼ਰ ਜਵਾਬੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਦੱਸਣਯੋਗ ਹੈ ਕਿ ਮੁੰਬਈ ਸਮੇਤ ਪੂਰੇ ਮਹਾਰਾਸ਼ਟਰ 'ਚ ਧਾਰਾ 144 ਲਾਗੂ ਹੈ, ਜਿਸ ਦੇ ਅਧੀਨ ਇਕ ਸਥਾਨ 'ਤੇ ਚਾਰ ਤੋਂ ਵੱਧ ਲੋਕਾਂ ਦੇ ਜਮ੍ਹਾ ਹੋਣ 'ਤੇ ਰੋਕ ਹੈ। ਇਸ ਦੇ ਨਾਲ ਹੀ ਵਾਹਨਾਂ ਦੀ ਆਵਾਜਾਈ ਨੂੰ ਸੀਮਿਤ ਕਰਨ ਲਈ ਪੁਲਸ ਨੇ ਰੰਗ ਆਧਾਰਤ ਸਟੀਕਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਲਈ ਜਾਰੀ ਕੀਤਾ ਹੈ। ਪੁਲਸ ਇਨ੍ਹਾਂ ਆਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਵਾ ਰਹੀ ਹੈ।

PunjabKesariਇਸੇ ਦੌਰਾਨ ਅਸ਼ਵਨੀ ਵਿਨੋਦ ਨਾਮੀ ਵਿਅਕਤੀ ਨੇ ਟਵਿੱਟਰ 'ਤੇ ਮੁੰਬਈ ਪੁਲਸ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਉਹ ਪ੍ਰੇਮਿਕਾ ਨੂੰ ਮਿਲਣਾ ਚਾਹੁੰਦਾ ਹੈ, ਅਜਿਹੇ 'ਚ ਉਸ ਨੂੰ ਆਪਣੇ ਵਾਹਨ 'ਤੇ ਜਾਣ ਲਈ ਕਿਹੜੇ ਰੰਗ ਦੇ ਸਟੀਕਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਜਵਾਬ 'ਚ ਮੁੰਬਈ ਪੁਲਸ ਨੇ ਹੈਸ਼ਟੈਗ ਘਰ 'ਚ ਰਹੋ ਸੁਰੱਖਿਅਤ ਰਹੋ ਨਾਲ ਟਵੀਟ ਕੀਤਾ, ਅਸੀਂ ਸਮਝਦੇ ਹਾਂ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ ਪਰ ਬਦਕਿਸਮਤੀ ਨਾਲ ਇਹ ਸਾਡੀ ਜ਼ਰੂਰਤ ਜਾਂ ਐਮਰਜੈਂਸੀ ਸ਼੍ਰੇਣੀ 'ਚ ਨਹੀਂ ਆਉਂਦਾ। ਦੂਰੀ ਨਾਲ ਦਿਲ ਹੋਰ ਕਰੀਬ ਆਉਂਦੇ ਹਨ ਅਤੇ ਮੌਜੂਦਾ ਸਮੇਂ ਤੁਸੀਂ ਸਿਹਤਮੰਦ ਹੋ। ਅਸੀਂ ਕਾਮਨਾ ਕਰਦੇ ਹਾਂ ਕਿ ਤੁਸੀਂ ਪੂਰੇ ਜੀਵਨ ਨਾਲ ਰਹੋ। ਇਹ ਸਿਰਫ਼ ਇਕ ਦੌਰ ਹੈ। ਪੁਲਸ ਦੇ ਜਵਾਬ ਦੀ ਕਈ ਟਵਿੱਟਰ ਉਪਯੋਗਕਰਤਾਵਾਂ ਨੇ ਪ੍ਰਸ਼ੰਸਾ ਕੀਤੀ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ ਦੀ ਸ਼ਰਮਨਾਕ ਤਸਵੀਰ, ਤੇਜ਼ ਰਫ਼ਤਾਰ ਐਂਬੂਲੈਂਸ 'ਚੋਂ ਹੇਠਾਂ ਡਿੱਗੀ ਮਰੀਜ਼ ਦੀ ਲਾਸ਼ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News