ਮਹਾਰਾਸ਼ਟਰ 'ਚ ਕੋਰੋਨਾ ਦੇ 120 ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ ਹੋਈ 868, 52 ਦੀ ਮੌਤ

Monday, Apr 06, 2020 - 08:51 PM (IST)

ਮਹਾਰਾਸ਼ਟਰ 'ਚ ਕੋਰੋਨਾ ਦੇ 120 ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ ਹੋਈ 868, 52 ਦੀ ਮੌਤ

ਮੁੰਬਈ — ਮਹਾਰਾਸ਼ਟਰ 'ਚ ਕੋਰੋਨਾ ਦੇ 120 ਨਵੇਂ ਮਾਮਲੇ ਆਉਣ ਨਾਲ ਹੀ ਸੋਮਵਾਰ ਤਕ ਪ੍ਰਦੇਸ਼ 'ਚ 868 ਲੋਕਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ, '120 ਲੋਕਾਂ 'ਚ 68 ਵਿਅਕਤੀ ਮੁੰਬਈ ਸ਼ਹਿਰ ਦੇ ਹਨ ਜਦਕਿ 41 ਪੁਣੇ ਦੇ ਹਨ।' ਉਨ੍ਹਾਂ ਕਿਹਾ ਕਿ ਹੋਰ ਮਾਮਲਿਆਂ 'ਚ ਔਰੰਗਾਬਾਦ ਤੋਂ ਤਿੰਨ, ਵਸਈ-ਵਿਰਾਰ, ਸਤਾਰਾ ਅਤੇ ਅਹਿਮਦਨਗਰ ਤੋਂ ਦੋ-ਦੋ ਜਦਕਿ ਜਾਲਨਾ ਅਤੇ ਨਾਸਿਕ ਤੋਂ ਇਕ-ਇਕ ਮਾਮਲੇ ਆਏ ਹਨ। ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਤੋਂ 7 ਹੋਰ ਲੋਕਾਂ ਦੀ ਮੌਤ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 52 ਹੋ ਗਈ ਹੈ।

ਉਥੇ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੇ ਬਾਂਦਰਾ ਸਥਿਤ ਨਿਜੀ ਰਿਹਾਇਸ਼ 'ਮਾਤੋਸ਼੍ਰੀ' ਕੋਲ ਚਾਹ ਦੀ ਦੁਕਾਨ ਲਗਾਉਣ ਵਾਲੇ ਇਕ ਦੁਕਾਨਦਾਰ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਮੁੰਬਈ ਮਹਾਨਗਰ ਨਿਗਮ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਉਕਤ ਸੂਚਨਾ ਦਿੰਦੇ ਹੋਏ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਖੇਤਰ ਨੂੰ ਵਾਇਰਸ ਮੁਕਤ ਕਰਨ ਲਈ ਦਵਾਈਆਂ ਦਾ ਛਿੜਕਾਓ ਕੀਤਾ ਗਿਆ ਹੈ। ਉਨ੍ਹਾਂ ਕਿਹਾ, 'ਵਿਅਕਤੀ ਜਿਥੇ ਚਾਹ ਦੀ ਦੁਕਾਨ ਲਗਾਉਂਦਾ ਹੈ। ਉਸ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਣ 'ਤੇ ਉਸ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।'


author

Inder Prajapati

Content Editor

Related News