ਮਹਾਰਾਸ਼ਟਰ 'ਚ ਹਰ ਤਰ੍ਹਾਂ ਦੇ ਇਕੱਠ 'ਤੇ ਪਾਬੰਦੀ, ਤਾਲਾਬੰਦੀ ਨੂੰ ਲੈ ਕੇ ਜਲਦ ਹੋਵੇਗਾ ਫ਼ੈਸਲਾ

02/22/2021 10:36:20 AM

ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ 'ਚ ਸੋਮਵਾਰ ਤੋਂ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਇਕੱਠ 'ਤੇ ਰੋਕ ਹੋਵੇਗੀ। ਠਾਕਰੇ ਨੇ ਲੋਕਾਂ ਨੂੰ ਕੋਵਿਡ ਉਪਯੁਕਤ ਰਵੱਈਏ ਅਤੇ ਸੁਰੱਖਿਆ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਕ ਹਫ਼ਤੇ ਤੋਂ 15 ਦਿਨਾਂ ਤੱਕ ਗੌਰ ਕਰਨਗੇ ਅਤੇ ਫਿਰ ਤੈਅ ਕਰਨਗੇ ਕਿ ਤਾਲਾਬੰਦੀ ਲਗਾਈ ਜਾਵੇ ਜਾਂ ਨਹੀਂ। ਠਾਕਰੇ ਨੇ ਸੂਬੇ ਦੇ ਲੋਕਾਂ ਨੂੰ ਕਿਹਾ,''ਇਕ ਹੋਰ ਤਾਲਾਬੰਦੀ ਤੋਂ ਬਚਣ ਲਈ ਮਾਸਕ ਪਹਿਨੋ, ਅਨੁਸ਼ਾਸਨ ਦਾ ਪਾਲਣ ਕਰੋ ਅਤੇ ਸਮਾਜਿਕ ਦੂਰੀ ਬਣਾਈ ਰੱਖੋ।'' ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਅਚਾਨਕ ਵਾਧੇ ਦੀ ਪਿੱਠਭੂਮੀ 'ਚ ਠਾਕਰੇ ਨੇ ਟੈਲੀਵਿਜ਼ਨ 'ਤੇ ਪ੍ਰਸਾਰਿਤ ਆਪਣੇ ਸੰਬੋਧਨ 'ਚ ਇਹ ਵੀ ਕਿਹਾ ਕਿ 15 ਦਿਨਾਂ ਅੰਦਰ ਹਰ ਦਿਨ ਸਾਹਮਣੇ ਆਉਣ ਵਾਲੇ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 2500 ਤੋਂ ਵੱਧ ਕੇ 7 ਹਜ਼ਾਰ ਹੋ ਗਈ ਹੈ। ਉਨ੍ਹਾਂ ਕਿਹਾ,''ਮਹਾਮਾਰੀ ਸੂਬੇ 'ਚ ਫਿਰ ਤੋਂ ਆਪਣਾ ਸਿਰ ਉਠਾ ਰਹੀ ਹੈ ਪਰ ਕੀ ਇਹ ਇਕ ਹੋਰ ਲਹਿਰ ਹੈ, ਇਸ ਦਾ ਪਤਾ 8 ਤੋਂ 15 ਦਿਨਾਂ 'ਚ ਲੱਗੇਗਾ।'' ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਤੱਕ ਹਰ ਦਿਨ ਸਾਹਮਣੇ ਆਉਣ ਵਾਲੇ ਮਾਮਲਿਆਂ ਦੀ ਗਿਣਤੀ 2 ਹਜ਼ਾਰ ਤੋਂ 2500 ਸੀ।

ਠਾਕਰੇ ਨੇ ਕਿਹਾ ਕਿ ਸੂਬੇ 'ਚ 53 ਹਜ਼ਾਰ ਇਲਾਜ ਅਧੀਨ ਮਾਮਲੇ ਹਨ। ਅਮਰਾਵਤੀ ਵਰਗੇ ਸ਼ਹਿਰਾਂ 'ਚ ਵੀ, ਮਾਮਲਿਆਂ 'ਚ ਹੁਣ ਦੇਖੇ ਜਾ ਰਿਹਾ ਵਾਧਾ ਉਦੋਂ ਇੰਨੇ ਜ਼ਿਆਦਾ ਨਹੀਂ ਸੀ, ਜਦੋਂ ਸੂਬੇ 'ਚ ਇਸ ਤੋਂ ਪਹਿਲਾਂ ਕੋਵਿਡ-19 ਮਾਮਲਿਆਂ 'ਚ ਸਭ ਤੋਂ ਵੱਧ ਵਾਧਾ ਦਿੱਸਿਆ ਸੀ। ਉਨ੍ਹਾਂ ਕਿਹਾ,''ਇਹ ਚਿੰਤਾਜਨਕ ਹੈ।'' ਮੁੱਖ ਮੰਤਰੀ ਨੇ ਕਿਹਾ,''ਸਾਨੂੰ ਲੱਗਦਾ ਸੀ ਕਿ ਮਹਾਮਾਰੀ ਕੰਟਰੋਲ 'ਚ ਹੈ ਅਤੇ ਸਖ਼ਤ ਮਿਹਨਤ ਨਾਲ ਇਸ ਨੂੰ ਕੰਟਰੋਲ 'ਚ ਲਿਆਂਦਾ ਗਿਆ ਹੈ।'' ਉਨ੍ਹਾਂ ਕਿਹਾ,''ਸੋਮਵਾਰ ਤੋਂ ਸੂਬੇ 'ਚ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਇਕੱਠ 'ਤੇ ਰੋਕ ਲਗਾ ਦਿੱਤੀ ਜਾਵੇਗੀ। ਭੀੜ ਵਾਲੇ ਸਿਆਸੀ ਅੰਦੋਲਨ ਨੂੰ ਕੁਝ ਸਮੇਂ ਲਈ ਰੋਕਣਾ ਹੋਵੇਗਾ... ਮੇਰੇ, ਸਾਡੇ ਸਹਿਯੋਗੀ ਦਲਾਂ ਅਤੇ ਵਿਰੋਧੀ ਦਲਾਂ ਸਮੇਤ ਸਾਰਿਆਂ ਨੂੰ ਸਿਆਸੀ ਵਿਸਥਾਰ ਕਰਨ ਅਤੇ ਪ੍ਰਸਾਰ ਕਰਨ ਦੀ ਜ਼ਰੂਰਤ ਹੈ ਪਰ ਅਸੀਂ ਕੋਰੋਨਾ ਵਾਇਰਸ ਨੂੰ ਨਾ ਫੈਲਾਈਏ।''

ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ 'ਮੀ ਜਬਾਬਦਾਰ' (ਮੈਂ ਜ਼ਿੰਮੇਵਾਰ ਹਾਂ) ਮੁਹਿੰਮ ਦਾ ਪਾਲਣ ਕਰਨਾ ਚਾਹੀਦਾ। ਠਾਕਰੇ ਨੇ ਕਿਹਾ,''ਵਾਇਰਸ ਵਿਰੁੱਧ ਯੁੱਧ 'ਚ ਹਾਲੇ ਤੱਕ ਕੋਈ ਤਲਵਾਰ ਨਹੀਂ ਹੈ ਪਰ ਚਿਹਰੇ 'ਤੇ ਮਾਸਕ ਇਕਮਾਤਰ ਢਾਲ ਹੈ। ਟੀਕਾਕਰਣ ਸ਼ੁਰੂ ਹੋ ਗਿਆ ਹੈ। 2 ਹੋਰ ਟੀਕਿਆਂ ਦਾ ਟ੍ਰਾਇਲ ਜਾਰੀ ਹੈ। ਇਸ ਤੋਂ ਬਾਅਦ ਹੀ ਆਮ ਨਾਗਰਿਕਾਂ ਨੂੰ ਖੁਰਾਕ ਮਿਲੇਗੀ।''


DIsha

Content Editor

Related News