ਲਖੀਮਪੁਰ ਖੀਰੀ ਹਿੰਸਾ ਦੇ ਵਿਰੋਧ ’ਚ ਅੱਜ ਮਹਾਰਾਸ਼ਟਰ ਬੰਦ, ਸੁਰੱਖਿਆ ਕੀਤੀ ਗਈ ਸਖ਼ਤ
Monday, Oct 11, 2021 - 10:19 AM (IST)
ਨੈਸ਼ਨਲ ਡੈਸਕ— ਉੱਤਰ ਪ੍ਰਦੇਸ਼ ਦੇ ਲਖੀਮੁਪਰ ਖੀਰੀ ਹਿੰਸਾ ’ਚ 4 ਕਿਸਾਨਾਂ ਦੇ ਵਿਰੋਧ ਵਿਚ ਅੱਜ ਤਿੰਨ ਸੱਤਾਧਾਰੀ ਦਲਾਂ (ਕਾਂਗਰਸ, ਸ਼ਿਵਸੈਨਾ ਅਤੇ ਨੈਸ਼ਨਲ ਕਾਂਗਰਸ) ਵਲੋਂ ਮਹਾਰਾਸ਼ਟਰ ’ਚ ਬੰਦ ਦੀ ਕਾਲ ਦਿੱਤੀ ਗਈ ਹੈ। ਸੱਤਾਧਾਰੀ ਗਠਜੋੜ ਮਹਾ ਵਿਕਾਸ ਅਘਾੜੀ ਨੇ ਕਿਹਾ ਕਿ ਇਹ ਵਿਖਾਉਣ ਲਈ ਬੰਦ ਦੀ ਅਪੀਲ ਕੀਤੀ ਗਈ ਹੈ ਕਿ ਸੂਬਾ ਦੇਸ਼ ਦੇ ਕਿਸਾਨਾਂ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ‘ਕਿਸਾਨ ਵਿਰੋਧੀ’ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਗਾਉਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ ’ਤੇ ਵਰੁਣ ਗਾਂਧੀ ਦਾ ਟਵੀਟ- ‘ਜ਼ਖ਼ਮਾਂ ਨੂੰ ਖੋਲ੍ਹਣਾ ਖ਼ਤਰਨਾਕ, ਜਿਸ ਨੂੰ ਭਰਨ ’ਚ ਪੀੜ੍ਹੀਆਂ ਖਪ ਗਈਆਂ’
ਇਹ ਸਭ ਰਹੇਗਾ ਬੰਦ—
ਕਾਰੋਬਾਰੀ ਸੰਘ ਨੇ ਮਹਾਰਾਸ਼ਟਰ ਬੰਦ ’ਚ ਹਿੱਸਾ ਲੈ ਕੇ ਪੁਣੇ ਖੇਤੀ ਉਪਜ ਮੰਡੀ ਕਮੇਟੀ (ਏ. ਪੀ. ਐੱਮ. ਸੀ.) ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਛਤਰਪਤੀ ਸ਼ਿਵਾਜੀ ਮਾਰਕੀਟ ਯਾਰਡ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਸਾਰੇ ਫ਼ਲ ਅਤੇ ਮੰਡੀਆਂ ਬਾਜ਼ਾਰ ਬੰਦ ਰਹਿਣਗੇ। ਕਾਰੋਬਾਰੀ ਸੰਘ ਨੇ ਵੀ ਸਾਰੇ ਮੈਂਬਰਾਂ ਤੋਂ ਸੋਮਵਾਰ ਨੂੰ ਆਪਣਾ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਮਵਾਰ ਨੂੰ ਆਪਣੀ ਖੇਤੀਬਾੜੀ ਉਪਜ ਮੰਡੀ ’ਚ ਨਾ ਆਉਣ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਆਸ਼ੀਸ਼ ਮਿਸ਼ਰਾ ਨੂੰ ਪੁਲਸ ਨੇ ਭੇਜਿਆ ਜੇਲ੍ਹ
ਸੁਰੱਖਿਆ ਸਖ਼ਤ—
ਮਹਾਰਾਸ਼ਟਰ ’ਚ ਬੰਦ ਦੌਰਾਨ ਮੁੰਬਈ ਪੁਲਸ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਣ ਲਈ ਸੜਕਾਂ ’ਤੇ ਆਪਣੇ ਕਰਮੀਆਂ ਦੀ ਤਾਇਨਾਤੀ ਵਧਾਏਗੀ। ਪੁਲਸ ਅਧਿਕਾਰੀ ਨੇ ਕਿਹਾ ਕਿ ਗਸ਼ਤ ਤੇਜ਼ ਕਰ ਦਿੱਤੀ ਜਾਵੇਗੀ। ਪੁਲਸ ਮੁਤਾਬਕ ਸੂਬਾ ਰਿਜ਼ਰਵ ਪੁਲਸ ਫ਼ੋਰਸ ਦੀਆਂ ਤਿੰਨ ਕੰਪਨੀਆਂ, ਹੋਮ ਗਾਰਡ ਦੇ 500 ਜਵਾਨ ਅਤੇ ਸਥਾਨਕ ਹਥਿਆਰਬੰਦ ਇਕਾਈਆਂ ਦੇ 400 ਜਵਾਨਾਂ ਨੂੰ ਪਹਿਲਾਂ ਤੋਂ ਹੀ ਨਰਾਤਿਆਂ ਦੌਰਾਨ ਸੁਰੱਖਿਆ ਲਈ ਜਨਸ਼ਕਤੀ ਦੇ ਰੂਪ ਵਿਚ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਨਿਲ ਵਿਜ ਦਾ ਨਵਜੋਤ ਸਿੱਧੂ ’ਤੇ ਤੰਜ਼, ਕਿਹਾ- ‘ਹਮੇਸ਼ਾ ਲਈ ਮੌਨ ਵਰਤ ਰੱਖ ਲੈਣ ਤਾਂ ਦੇਸ਼ ਨੂੰ ਸ਼ਾਂਤੀ ਮਿਲੇਗੀ’
ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਗੁੱਸੇ ’ਚ ਆਈ ਭੀੜ ਨੇ ਇਨ੍ਹਾਂ ਵਾਹਨਾਂ ਵਿਚ ਸਵਾਰ ਕੁਝ ਲੋਕਾਂ ਦੀ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਲਖੀਮਪੁਰ ਖੀਰੀ ਘਟਨਾ ਦੇ ਸਬੰਧ ਵਿਚ ਸ਼ਨੀਵਾਰ ਰਾਤ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਗਿ੍ਰਫ਼ਤਾਰ ਕਰ ਲਿਆ ਸੀ।