ਮਹਾਰਾਸ਼ਟਰ ''ਚ ਸਪੀਕਰ ਦੀ ਚੋਣ ਲਈ ਭਾਜਪਾ ਨੇ ਕਿਸਨ ਸ਼ੰਕਰ ਕਥੋਰੇ ਦਾ ਨਾਂ ਲਿਆ ਵਾਪਸ

12/01/2019 11:02:46 AM

ਮੁੰਬਈ—ਮਹਾਰਾਸ਼ਟਰ ਵਿਧਾਨ ਸਭਾ 'ਚ ਅੱਜ ਭਾਵ ਐਤਵਾਰ ਨੂੰ ਸਪੀਕਰ ਦੀ ਚੋਣ ਹੋਣੀ ਹੈ, ਜਿਸ ਦੇ ਲਈ ਭਾਜਪਾ ਨੇ ਚੋਣ ਨਾ ਲੜਨ ਦਾ ਫੈਸਲਾ ਕਰਦੇ ਹੋਏ ਆਪਣੇ ਉਮੀਦਵਾਰ ਦਾ ਨਾਂ ਵਾਪਸ ਲੈ ਲਿਆ ਹੈ। ਦੱਸ ਦੇਈਏ ਕਿ ਸਪੀਕਰ ਦੀ ਚੋਣ ਲਈ ਕਾਂਗਰਸ ਵਿਧਾਇਕ ਨਾਨਾ ਪਟੋਲੇ ਖੜ੍ਹੇ ਹਨ ਜਦਕਿ ਦੂਜੇ ਪਾਸੇ ਭਾਜਪਾ ਨੇ ਕਿਸ਼ਨ ਸ਼ੰਕਰ ਕਥੋਰੇ ਨੂੰ ਆਪਣਾ ਉਮੀਦਵਾਰ ਬਣਾਇਆ ਸੀ।

PunjabKesari

ਦੱਸਣਯੋਗ ਹੈ ਕਿ ਸਦਨ 'ਚ ਅੱਜ ਵਿਧਾਨ ਸਭਾ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਹੋਈ ਸਾਰੀਆਂ ਪਾਰਟੀਆਂ 'ਚ ਵਿਰੋਧੀ ਧਿਰ ਭਾਜਪਾ ਨਾਲ ਸਹਿਮਤੀ ਬਣ ਗਈ ਅਤੇ ਉਨ੍ਹਾਂ ਨੇ ਆਪਣੇ ਉਮੀਦਵਾਰ ਦਾ ਨਾਂ ਵਾਪਸ ਲੈ ਲਿਆ ਹੈ। ਮਹਾਰਾਸ਼ਟਰ ਭਾਜਪਾ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਕਿਹਾ ਹੈ ਕਿ ਭਾਜਪਾ ਵੱਲੋਂ ਕੱਲ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਅਹੁਦੇ ਲਈ ਕਿਸ਼ਨ ਸ਼ੰਕਰ ਕਥੋਰੇ ਦਾ ਨਾਂ ਅੱਗੇ ਵਧਾਇਆ ਗਿਆ ਸੀ। ਸਾਰੇ ਨੇਤਾਵਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਅਸੀਂ ਕਥੋਰੇ ਦਾ ਨਾਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ 'ਚ ਬਹੁਮਤ ਹਾਸਲ ਕਰਨ ਤੋਂ ਬਾਅਦ ਊਧਵ ਠਾਕਰੇ ਸਰਕਾਰ ਦੇ ਸਾਹਮਣੇ ਅੱਜ ਭਾਵ ਐਤਵਾਰ ਨੂੰ ਇੱਕ ਹੋਰ ਪ੍ਰੀਖਿਆ ਪਾਸ ਕਰਨ ਦੀ ਚੁਣੌਤੀ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਭਾਜਪਾ ਵੱਲੋਂ ਕਿਸਨ ਸ਼ੰਕਰ ਪਟੋਲੇ ਦਾ ਨਾਂ ਵਾਪਸ ਲੈਣ ਤੋਂ ਬਾਅਦ ਹੁਣ ਨਾਨਾ ਪਟੋਲੇ ਦਾ ਵਿਧਾਨ ਸਭਾ ਸਪੀਕਰ ਬਣਨਾ ਤੈਅ ਹੋ ਗਿਆ ਹੈ।


Iqbalkaur

Content Editor

Related News