ਮਹਾਰਾਸ਼ਟਰ : ਅਚਾਰ ਗਲੀ ਦੇ ਗੁਦਾਮਾਂ 'ਚ ਲੱਗੀ ਭਿਆਨਕ ਅੱਗ
Friday, Sep 28, 2018 - 05:24 PM (IST)

ਨਵੀਂ ਦਿੱਲੀ— ਮਹਾਰਾਸ਼ਟਰ ਦੇ ਥਾਣੇ ਦੇ ਮੁੰਬਰਾ ਸਥਿਤ ਸਾਗਰ ਹੋਟਲ ਕੋਲ ਅਚਾਰ ਗਲੀ 'ਚ ਗੁਦਾਮਾਂ ਵਿਚ ਭਿਆਨਕ ਅੱਗ ਲੱਗ ਗਈ। 3 ਤੋਂ 5 ਗੁਦਾਮਾਂ 'ਚ ਫੈਲੀ ਅੱਗ ਨਾਲ ਇਲਾਕੇ 'ਚ ਹਲਚੱਲ ਮੱਚ ਗਈ। ਹਾਲਾਂਕਿ ਅੱਗ ਦੀ ਸੂਚਨਾ ਮਿਲਣ 'ਤੇ 2 ਫਾਇਰ ਇੰਜਨ ਅਤੇ ਦੋ ਵਾਟਰ ਟੈਂਕਰ ਮੌਕੇ 'ਤੇ ਪਹੁੰਚ ਚੁੱਕੇ ਹਨ। ਫਾਇਰ ਬ੍ਰਿਗੇਡ ਅਧਿਕਾਰੀ ਅੱਗ ਦੀਆਂ ਲਪਟਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
#Maharashtra: Fire broke out in 3-5 godowns at Acchar Gali, near Sagar Hotel in Mumbra, Thane. 2 fire engines & 2 water tankers at the spot. Fire extinguishing operation underway. pic.twitter.com/vemPzKDSZ6
— ANI (@ANI) September 28, 2018
ਫਿਲਹਾਲ ਅੱਗ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਮਿਲੀ ਹੈ। ਦੱਸ ਦੇਈਏ ਕਿ ਹਾਲ ਹੀ ਵਿਚ ਮੁੰਬਈ ਨਾਲ ਸਟੇ ਡੋਂਬੀਵਲੀ ਦੇ M943 ਇਲਾਕੇ ਵਿਚ ਦੇਰ ਰਾਤ ਦੋ ਵਜੇ ਇਕ ਕੈਮੀਕਲ ਫੈਕਟਰੀ ਵਿਚ ਧਮਾਕਾ ਹੋ ਗਿਆ। ਜਿਸ 'ਚ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਵਿਭਾਗ ਦੇ ਅਧਿਕਾਰੀਆਂ ਨੇ ਹਾਲਾਤ 'ਤੇ ਕਾਬੂ ਪਾ ਲਿਆ ਹੈ। ਉਥੇ ਹੀ ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।