ਮਹਾਰਾਸ਼ਟਰ ਦੇ ਨਾਸਿਕ ''ਚ 56 ਬੱਚਿਆਂ ਨੇ ਜਿੱਤੀ ਕੋਰੋਨਾ ਤੋਂ ਜੰਗ

Saturday, Jun 06, 2020 - 05:57 PM (IST)

ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਪਿਛਲੇ 2 ਮਹੀਨਿਆਂ 'ਚ ਕੋਰੋਨਾ ਨਾਲ ਇਨਫੈਕਟਡ ਮਰੀਜ਼ਾਂ ਦੀ ਗਿਣਤੀ 1474 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚ 87 ਬੱਚੇ ਵੀ ਸ਼ਾਮਲ ਹਨ ਪਰ ਇਨ੍ਹਾਂ 'ਚੋਂ 56 ਬੱਚੇ ਸ਼ਨੀਵਾਰ ਨੂੰ ਕੋਰੋਨਾ ਤੋਂ ਜੰਗ ਜਿੱਤਣ 'ਚ ਕਾਮਯਾਬ ਰਹੇ। ਸੂਤਰਾਂ ਅਨੁਸਾਰ ਹੁਣ ਤੱਕ 973 ਕੋਰੋਨਾ ਮਰੀਜ਼ ਠੀਕ ਹੋ ਚੁਕੇ ਹਨ। ਸਿਹਤ ਮਹਿਕਮਾ ਨੂੰ ਭਰੋਸਾ ਹੈ ਕਿ ਬਾਕੀ 31 ਬੱਚੇ ਵੀ ਜਲਦ ਹੀ ਕੋਰੋਨਾ ਤੋਂ ਮੁਕਤ ਹੋ ਕੇ ਸੁਰੱਖਿਅਤ ਘਰ ਜਾਣਗੇ।

ਇਕ ਬਿਆਨ ਅਨੁਸਾਰ 5 ਦਿਨ ਦੇ ਇਕ ਬੱਚੇ ਅਤੇ ਇਕ 90 ਸਾਲਾ ਸੀਨੀਅਰ ਨਾਗਰਿਕ ਵੀ ਕੋਰੋਨਾ ਨਾਲ ਇਨਫੈਕਟਡ ਹੋ ਗਏ ਸਨ। ਹਾਲਾਂਕਿ ਅਜਿਹੀ ਨਾਜ਼ੁਕ ਸਥਿਤੀ 'ਚ ਵੀ ਸਿਹਤ ਪ੍ਰਣਾਲੀ, ਕੋਰੋਨਾ ਵਿਰੁੱਧ ਬਹੁਤ ਸਾਵਧਾਨੀ ਨਾਲ ਲੜਨਾ ਜਾਰੀ ਰੱਖਿਆ, ਜਿਸ ਦੇ ਨਤੀਜੇ ਸਾਹਮਣੇ ਆ ਰਹੇ ਹਨ। ਇਹੀ ਕਾਰਨ ਹੈ ਕਿ ਇਹ ਨਵਜਾਤ ਸ਼ਿਸ਼ੂ ਤੋਂ ਲੈ ਕੇ 12 ਸਾਲ ਤੱਕ ਦੇ 56 ਬੱਚੇ ਸੁਰੱਖਿਅਤ ਰੂਪ ਨਾਲ ਕੋਰੋਨਾ ਦੇ ਚੰਗੁਲ ਤੋਂ ਬਾਹਰ ਆ ਗਏ ਹਨ।


DIsha

Content Editor

Related News