14 ਸਾਲਾ ਕੁੜੀ ਦਾ 30 ਸਾਲਾ ਵਿਅਕਤੀ ਨਾਲ ਵਿਆਹ, ਐੱਫ. ਆਈ. ਆਰ. ਦਰਜ

Thursday, Jan 22, 2026 - 12:36 AM (IST)

14 ਸਾਲਾ ਕੁੜੀ ਦਾ 30 ਸਾਲਾ ਵਿਅਕਤੀ ਨਾਲ ਵਿਆਹ, ਐੱਫ. ਆਈ. ਆਰ. ਦਰਜ

ਬੀੜ, (ਭਾਸ਼ਾ)- ਮਹਾਰਾਸ਼ਟਰ ਦੇ ਬੀੜ ਜ਼ਿਲੇ ’ਚ ਪੁਲਸ ਦੀ ਮਨੁੱਖੀ ਸਮੱਗਲਿੰਗ ਵਿਰੋਧੀ ਇਕਾਈ (ਏ. ਐੱਚ. ਟੀ. ਯੂ.) ਨੇ 14 ਸਾਲ ਦੀ ਇਕ ਕੁੜੀ ਨੂੰ ਬਚਾਇਆ ਹੈ। ਉਸ ਦਾ ਵਿਆਹ ਬਾਲ ਵਿਆਹ ਮਨਾਹੀ ਐਕਟ ਦੀ ਉਲੰਘਣਾ ਕਰ ਕੇ 30 ਸਾਲਾ ਵਿਅਕਤੀ ਨਾਲ ਹੋਇਆ ਸੀ।
ਇਕ ਅਧਿਕਾਰਤ ਰਿਲੀਜ਼ ਅਨੁਸਾਰ ਗੇਓਰਾਈ ਤਹਿਸੀਲ ਦੇ ਤਲਵਾੜਾ ਪੁਲਸ ਸਟੇਸ਼ਨ ’ਚ ਇਸ ਘਟਨਾ ਸਬੰਧੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਏ. ਐੱਚ. ਟੀ. ਯੂ. ਦੇ ਇਕ ਅਧਿਕਾਰੀ ਪੱਲਵੀ ਜਾਧਵ ਨੂੰ ਸੋਮਵਾਰ ਸਵੇਰੇ ਸੂਚਨਾ ਮਿਲੀ ਕਿ ਅਮਲਾ ਪਿੰਡ ’ਚ 5 ਜਨਵਰੀ ਨੂੰ ਇਕ ਨਾਬਾਲਗ ਕੁੜੀ ਦਾ ਵਿਆਹ ਹੋਇਆ ਸੀ ਤੇ ਉਸੇ ਘਰ ’ਚ ਸੱਤਿਆ ਨਾਰਾਇਣ ਦੀ ਪੂਜਾ ਕੀਤੀ ਜਾ ਰਹੀ ਹੈ।

ਏ. ਐੱਚ. ਟੀ. ਯੂ. ਦੀ ਇਕ ਟੀਮ ਨੇ ਘਰ ’ਤੇ ਛਾਪਾ ਮਾਰਿਆ। ਪੁਲਸ ਨੇ ਲਾੜੇ ਕ੍ਰਿਸ਼ਨਾ ਉਰਫ਼ ਬਾਬਨ (30) ਨੂੰ ਹਿਰਾਸਤ ’ਚ ਲੈ ਲਿਆ। ਉਸ ਨੇ ਮੰਨਿਆ ਕਿ ਕੁੜੀ ਉਸ ਦੇ ਮਾਮੇ ਦੀ ਧੀ ਹੈ ਤੇ ਸਿਰਫ 14 ਸਾਲ ਦੀ ਹੈ।


author

Rakesh

Content Editor

Related News