ਈਰਾਨ ਦਾ ਵੱਡਾ ਦਾਅਵਾ: 14 ਅਮਰੀਕੀ ਫੌਜੀ ਅੱਡਿਆਂ ''ਤੇ ਦਾਗੀਆਂ ਮਿਜ਼ਾਈਲਾਂ

Saturday, Feb 28, 2026 - 11:40 PM (IST)

ਈਰਾਨ ਦਾ ਵੱਡਾ ਦਾਅਵਾ: 14 ਅਮਰੀਕੀ ਫੌਜੀ ਅੱਡਿਆਂ ''ਤੇ ਦਾਗੀਆਂ ਮਿਜ਼ਾਈਲਾਂ

ਤੇਹਰਾਨ : ਮੱਧ-ਪੂਰਬ ਵਿੱਚ ਹਾਲਾਤ ਬੇਹੱਦ ਭਿਆਨਕ ਹੋ ਗਏ ਹਨ। ਈਰਾਨ ਦੇ ਕੁਲੀਨ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਨੇ 28 ਤਾਰੀਖ ਨੂੰ ਸਥਾਨਕ ਸਮੇਂ ਅਨੁਸਾਰ ਅਮਰੀਕਾ ਅਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਦਾ ਬਦਲਾ ਲੈਂਦਿਆਂ ਅਮਰੀਕਾ ਦੇ 14 ਫੌਜੀ ਅੱਡਿਆਂ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ। ਈਰਾਨੀ ਸਟੇਟ ਮੀਡੀਆ ਅਨੁਸਾਰ, ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 200 ਅਮਰੀਕੀ ਫੌਜੀ ਮਾਰੇ ਗਏ ਜਾਂ ਜ਼ਖਮੀ ਹੋਏ ਹਨ।

ਰਿਵੋਲਿਊਸ਼ਨਰੀ ਗਾਰਡ ਨੇ ਦਾਅਵਾ ਕੀਤਾ ਹੈ ਕਿ ਕਤਰ ਵਿੱਚ ਸਥਿਤ ਅਮਰੀਕਾ ਦੇ 'ਅਲ ਉਦੈਦ' ਬੇਸ 'ਤੇ ਲੱਗੇ FP-132 ਰਾਡਾਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਇਹ ਰਾਡਾਰ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣ ਦੀ ਤਕਨੀਕ ਨਾਲ ਲੈਸ ਸੀ ਅਤੇ ਇਸ ਦੀ ਮਾਰਕ ਸਮਰੱਥਾ 5,000 ਕਿਲੋਮੀਟਰ ਤੱਕ ਸੀ। ਇਸ ਤੋਂ ਇਲਾਵਾ, ਈਰਾਨ ਨੇ ਅਮਰੀਕੀ ਜਲ ਸੈਨਾ ਦੇ ਇੱਕ ਜੰਗੀ ਸਹਾਇਤਾ ਜਹਾਜ਼ (combat support ship) ਨੂੰ ਵੀ ਮਿਜ਼ਾਈਲਾਂ ਨਾਲ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ।

ਈਰਾਨੀ ਜਨਰਲ ਇਬਰਾਹਿਮ ਜਵਾਰੀ ਨੇ ਸਰਕਾਰੀ ਟੀਵੀ 'ਤੇ ਬੋਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ, "ਟਰੰਪ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਅਜੇ ਸਿਰਫ਼ ਸਟਾਕ ਵਿੱਚ ਮੌਜੂਦ ਪੁਰਾਣੀਆਂ ਮਿਜ਼ਾਈਲਾਂ ਹੀ ਦਾਗੀਆਂ ਹਨ, ਪਰ ਜਲਦੀ ਹੀ ਅਸੀਂ ਆਪਣੀਆਂ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲਾਂ ਦਾ ਪ੍ਰਦਰਸ਼ਨ ਕਰਾਂਗੇ ਜੋ ਪਹਿਲਾਂ ਕਦੇ ਨਹੀਂ ਦੇਖੀਆਂ ਗਈਆਂ"।

ਇਨ੍ਹਾਂ ਦੇਸ਼ਾਂ ਵਿੱਚ ਸਥਿਤ ਅੱਡਿਆਂ ਨੂੰ ਬਣਾਇਆ ਨਿਸ਼ਾਨਾ ਈਰਾਨ ਨੇ ਇੱਕੋ ਦਿਨ ਵਿੱਚ ਦੋ ਵਾਰ ਹਮਲੇ ਕੀਤੇ, ਜਿਸ ਵਿੱਚ ਹੇਠ ਲਿਖੇ ਮੁੱਖ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ:
ਕਤਰ: ਅਲ ਉਦੈਦ ਏਅਰ ਬੇਸ (ਮੱਧ-ਪੂਰਬ ਵਿੱਚ ਸਭ ਤੋਂ ਵੱਡਾ ਅਮਰੀਕੀ ਅੱਡਾ)।
ਬਹਿਰੀਨ: ਅਮਰੀਕੀ ਜਲ ਸੈਨਾ ਦੇ 5ਵੇਂ ਫਲੀਟ ਦਾ ਹੈੱਡਕੁਆਰਟਰ।
ਕੁਵੈਤ: ਅਲ ਸਾਲੇਮ ਏਅਰ ਬੇਸ।
ਸੰਯੁਕਤ ਅਰਬ ਅਮੀਰਾਤ (UAE): ਅਲ ਧਫਰਾ ਬੇਸ।
 


author

Inder Prajapati

Content Editor

Related News