ਕੁਆਰੰਟੀਨ ਸੈਂਟਰ ''ਚ ਔਰਤ ''ਤੇ ਸਰੀਰਕ ਸੰਬੰਧ ਬਣਾਉਣ ਦਾ ਦਬਾਅ

05/11/2020 10:30:22 AM

ਅਮਰਾਵਤੀ- ਮਹਾਰਾਸ਼ਟਰ ਦੇ ਅਮਰਾਵਤੀ ਦੇ ਇਕ ਆਈਸੋਲੇਸ਼ਨ ਵਾਰਡ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਪਿੰਡ ਦੇ ਸ਼ਖਸ ਨੇ ਇਕ ਗਰੀਬ ਔਰਤ 'ਤੇ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਬਣਾਇਆ। ਇਸ ਘਟਨਾ ਨਾਲ ਇਲਾਕੇ 'ਚ ਹੜਕੰਪ ਮਚ ਗਿਆ। ਔਰਤ ਦੀ ਸ਼ਿਕਾਇਤ 'ਤੇ ਮਾਮਲ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਮਰਾਵਤੀ ਜ਼ਿਲੇ ਦੇ ਚਾਂਦੂਰ ਰੇਲਵੇ ਪੁਲਸ ਥਾਣਾ ਅਧੀਨ ਆਉਣ ਵਾਲੇ ਵਡਗਾਂਵ ਰਾਜਦੀ ਪਿੰਡ 'ਚ ਜ਼ਿਲਾ ਪ੍ਰੀਸ਼ਦ ਦੇ ਸਕੂਲ 'ਚ ਇਕ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ। ਜਿੱਥੋਂ ਇਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਪੁਲਿਸ ਪਾਟਿਲ ਨਾਂ ਦੇ ਸ਼ਖਸ ਨੇ ਆਈਸੋਲੇਸ਼ਨ ਵਾਰਡ 'ਚ ਔਰਤ ਨਾਲ ਸਰੀਰਕ ਸੰਬੰਧ ਬਣਾਉਣ ਦੀ ਮੰਗ ਕਰ ਦਿੱਤੀ। ਇਸ ਘਟਨਾ ਦੀ ਸ਼ਿਕਾਇਤ ਔਰਤ ਨੇ ਪੁਲਸ ਨੂੰ ਕੀਤੀ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ।

ਇਸ ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ ਆਈਸੋਲੇਸ਼ਨ ਵਾਰਡ 'ਚ ਮੁੰਬਈ ਤੋਂ ਮਜ਼ਦੂਰੀ ਕਰਨ ਵਾਲਾ ਇਕ ਪਰਿਵਾਰ ਆਪਣੇ ਪਿੰਡ ਆਇਆ। ਨਿਯਮ ਅਨੁਸਾਰ ਕੋਰੋਨਾ ਇਨਫੈਕਸ਼ ਕਾਰਡ ਔਰਤ ਨੇ ਆਪਣੇ ਪਰਿਵਾਰ ਨਾਲ ਪਿੰਡ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਖੁਦ ਨੂੰ 14 ਦਿਨਾਂ ਲਈ ਕੁਆਰੰਟੀਨ ਕਰ ਲਿਆ। ਪਿੰਡ ਦਾ ਰਹਿਣ ਵਾਲਾ ਪੁਲਸ ਪਾਟਿਲ ਰੰਜੀਤ ਗਜਬੇ ਸ਼ਰਾਬ ਪੀ ਕੇ ਔਰਤ ਕੋਲ ਆਈਸੋਲੇਕਸ਼ਨ ਵਾਰਡ 'ਚ ਆਇਆ ਅਤੇ ਉਸ ਦਾ ਹੱਥ ਫੜ ਕੇ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦੇ ਹੋਏ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਜ਼ੋਰ ਪਾਉਣ ਲੱਗਾ।

ਨਾਲ ਹੀ ਉਸ ਨੇ ਔਰਤ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਦੀ ਡਿਮਾਂਡ ਪੂਰੀ ਨਹੀਂ ਕੀਤੀ ਤਾਂ ਉਸ ਨੂੰ ਖਾਣਾ ਨਹੀਂ ਦੇਵੇਗਾ। ਦੋਸ਼ੀ ਦੀ ਇਸ ਹਰਕਤ ਨਾਲ ਔਰਤ ਡਰ ਗਈ ਅਤੇ ਚੀਕਣ ਲੱਗੀ। ਔਰਤ ਦੀ ਆਵਾਜ਼ ਸੁਣ ਕੇ ਉੱਥੇ ਲੋਕ ਇਕੱਠੇ ਹੋ ਗਏ। ਔਰਤ ਨੇ ਇਸ ਦੀ ਜਾਣਕਾਰੀ ਆਸ਼ਾ ਵਰਕਰ ਅਤੇ ਪਿੰਡ ਪੰਚਾਇਤ ਦੇ ਕਰਮਚਾਰੀਆਂ ਨੂੰ ਦਿੱਤੀ ਅਤੇ ਪੁਲਸ 'ਚ ਇਸ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


DIsha

Content Editor

Related News