ਮਹਾਰਾਸ਼ਟਰ : ਵਿਗਿਆਨੀ ਨਾਲ 5 ਕਰੋੜ ਰੁਪਏ ਦੀ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ

Friday, Jan 17, 2025 - 07:59 PM (IST)

ਮਹਾਰਾਸ਼ਟਰ : ਵਿਗਿਆਨੀ ਨਾਲ 5 ਕਰੋੜ ਰੁਪਏ ਦੀ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ

ਨਾਸਿਕ (ਏਜੰਸੀ)- ਨਾਸਿਕ ਸ਼ਹਿਰ ਦੀ ਪੁਲਸ ਨੇ ਉਸ ਧੋਖੇਬਾਜ਼ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਤਾਮਿਲਨਾਡੂ ਦੇ ਇਕ ਵਿਗਿਆਨੀ ਨੂੰ ਰਾਜਪਾਲ ਦਾ ਅਹੁਦਾ ਦਿਵਾਉਣ ਦਾ ਲਾਲਚ ਦੇ ਕੇ 5 ਕਰੋੜ ਰੁਪਏ ਦੀ ਠੱਗੀ ਮਾਰੀ ਸੀ। ਪੁਲਸ ਨੇ ਸ਼ੁੱਕਰਵਾਰ ਦੱਸਿਆ ਕਿ ਨਾਸਿਕ ਦੀ ਸੈਂਟਰਲ ਕ੍ਰਾਈਮ ਬ੍ਰਾਂਚ ਨੇ ਨਿਰੰਜਨ ਸੁਰੇਸ਼ ਕੁਲਕਰਨੀ ਨਾਮੀ ਉਕਤ ਵਿਅਕਤੀ ਨੂੰ ਨਾਗਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ।

ਪੁਲਸ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਉਸ ਨੇ ਰਾਜਪਾਲ ਦਾ ਅਹੁਦਾ ਦੁਅਾਉਣ ਲਈ ਨਰਸਿਮ ਰੈੱਡੀ ਨਾਮੀ ਵਿਗਿਆਨੀ ਤੋਂ 15 ਕਰੋੜ ਰੁਪਏ ਦੀ ਮੰਗ ਕੀਤੀ ਸੀ। ਸ਼ੱਕੀ ਨੇ ਰੈੱਡੀ ਨੂੰ ਸਿਆਸੀ ਸਬੰਧ ਹੋਣ ਦਾ ਦਾਅਵਾ ਕਰ ਕੇ ਕਿਸੇ ਵੀ ਛੋਟੇ ਜਾਂ ਵੱਡੇ ਸੂਬੇ ਦਾ ਰਾਜਪਾਲ ਬਣਾਉਣ ਦਾ ਵਾਅਦਾ ਕੀਤਾ ਸੀ। ਸ਼ੱਕੀ ਨੂੰ ਵਿਗਿਆਨੀ ਨੇ 5,08,99,876 ਰੁਪਏ ਅਦਾ ਕੀਤੇ ਸਨ। ਸੂਤਰਾਂ ਨੇ ਦੱਸਿਆ ਕਿ ਰੈੱਡੀ ਨੇ ਉਸ ਨੂੰ 60 ਲੱਖ ਰੁਪਏ ਨਕਦ ਦਿੱਤੇ ਤੇ ਬਾਕੀ ਪੈਸੇ ਉਸ ਦੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ’ਚ ਟ੍ਰਾਂਸਫਰ ਕਰ ਦਿੱਤੇ।


author

cherry

Content Editor

Related News