ਮਹਾਕੁੰਭ ਦੇ ਹਵਾਈ ਦਰਸ਼ਨਾਂ ਦਾ ਕਿਰਾਇਆ ਘਟਾਇਆ, ਸਿਰਫ਼ 1296 ਰੁਪਏ ''ਚ ਕਰੋ ਹੈਲੀਕਾਪਟਰ ਦੀ ਸਵਾਰੀ

Sunday, Jan 12, 2025 - 11:46 PM (IST)

ਮਹਾਕੁੰਭ ਦੇ ਹਵਾਈ ਦਰਸ਼ਨਾਂ ਦਾ ਕਿਰਾਇਆ ਘਟਾਇਆ, ਸਿਰਫ਼ 1296 ਰੁਪਏ ''ਚ ਕਰੋ ਹੈਲੀਕਾਪਟਰ ਦੀ ਸਵਾਰੀ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਮਹਾਕੁੰਭ 'ਚ ਸ਼ਰਧਾਲੂ ਸਿਰਫ 1296 ਰੁਪਏ 'ਚ ਹੈਲੀਕਾਪਟਰ ਦੀ ਸਵਾਰੀ ਲੈ ਕੇ ਮੇਲੇ ਦੇ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਣਗੇ। ਇਹ ਜਾਣਕਾਰੀ ਇਕ ਰਿਲੀਜ਼ 'ਚ ਦਿੱਤੀ ਗਈ। ਪਹਿਲਾਂ ਇਹ ਕਿਰਾਇਆ 3000 ਰੁਪਏ ਪ੍ਰਤੀ ਵਿਅਕਤੀ ਤੈਅ ਕੀਤਾ ਗਿਆ ਸੀ।

ਸਰਕਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਜੈਵੀਰ ਸਿੰਘ ਨੇ ਦੱਸਿਆ ਕਿ ਹੈਲੀਕਾਪਟਰ ਦੀ ਸਵਾਰੀ ਸੱਤ ਤੋਂ ਅੱਠ ਮਿੰਟ ਦੀ ਹੋਵੇਗੀ ਅਤੇ ਇਸ ਨੂੰ 13 ਜਨਵਰੀ ਤੋਂ ਡਿਜੀਟਲ ਮਾਧਿਅਮ ਰਾਹੀਂ ਸ਼ੁਰੂ ਕੀਤਾ ਜਾਵੇਗਾ। ਹੈਲੀਕਾਪਟਰ ਦੀ ਸਵਾਰੀ ਲਈ ਆਨਲਾਈਨ ਬੁਕਿੰਗ UPSTDC ਦੀ ਵੈੱਬਸਾਈਟ ਰਾਹੀਂ ਕੀਤੀ ਜਾ ਸਕਦੀ ਹੈ। ਇਹ ਸਹੂਲਤ ਭਾਰਤ ਸਰਕਾਰ ਦੇ ਇਕ ਉੱਦਮ ਪਵਨਹੰਸ ਦੁਆਰਾ ਪ੍ਰਦਾਨ ਕੀਤੀ ਜਾਵੇਗੀ।

ਇਹ ਵੀ ਪੜ੍ਹੋ : 'ਹੈਲਮੇਟ ਨਹੀਂ ਤਾਂ ਤੇਲ ਨਹੀਂ', ਪੈਟਰੋਲ ਪੰਪ ਚਾਲਕਾਂ ਦੀ ਅਨੋਖੀ ਪਹਿਲ

ਜਾਰੀ ਬਿਆਨ ਅਨੁਸਾਰ ਇਸ ਤੋਂ ਇਲਾਵਾ ਸੈਰ-ਸਪਾਟਾ ਅਤੇ ਸੱਭਿਆਚਾਰ ਵਿਭਾਗ ਵੱਲੋਂ ਜਲ ਖੇਡਾਂ ਅਤੇ ਸਾਹਸੀ ਖੇਡਾਂ ਵਿਚ ਦਿਲਚਸਪੀ ਰੱਖਣ ਵਾਲੇ ਸੈਲਾਨੀਆਂ ਨੂੰ ਰੋਮਾਂਚਕ ਅਨੁਭਵ ਪ੍ਰਦਾਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਲਈ ਮਹਾਕੁੰਭ ਮੇਲਾ ਖੇਤਰ ਵਿਚ ਨਿਰਧਾਰਤ ਥਾਵਾਂ 'ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News