ਮਹਾਕੁੰਭ ਜਾਣ ਵਾਲੇ ਸ਼ਰਧਾਲੂ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ
Wednesday, Jan 08, 2025 - 02:13 PM (IST)
ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਤ੍ਰਿਵੇਣੀ ਸੰਗਮ ਨਦੀ 'ਤੇ ਮਹਾਕੁੰਭ ਮੇਲੇ ਦਾ ਆਯੋਜਨ ਹੋਣ ਜਾ ਰਿਹਾ ਹੈ। ਮਹਾਕੁੰਭ ਮੇਲੇ ਦਾ ਸ਼ੁੱਭ ਆਰੰਭ ਪੌਸ਼ ਪੂਰਨਿਮਾ ਨੂੰ 13 ਜਨਵਰੀ 2025 ਤੋਂ ਹੋਵੇਗਾ ਅਤੇ 26 ਫਰਵਰੀ 2025 ਮਹਾਸ਼ਿਵਰਾਤਰੀ ਦੇ ਦਿਨ ਲਗਭਗ 45 ਦਿਨਾਂ ਤੱਕ ਚੱਲੇਗਾ। ਇਸ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ-ਕਰੋੜਾਂ ਸ਼ਰਧਾਲੂ ਪ੍ਰਯਾਗਰਾਜ 'ਚ ਆਉਣਗੇ। ਸਨਾਤਨ ਧਰਮ 'ਚ ਕੁੰਭ ਮੇਲੇ ਦੇ ਆਯੋਜਨ ਦਾ ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਕਿਤੇ ਜ਼ਿਆਦਾ ਹੈ। ਉੱਥੇ ਹੀ ਮਹਾਕੁੰਭ 'ਚ ਆਉਣ ਵਾਲੇ ਸ਼ਰਧਾਲੂਆਂ ਲਈ ਕੁਝ ਜ਼ਰੂਰੀ ਨਿਯਮ ਵੀ ਦੱਸੇ ਗਏ ਹਨ। ਜਿਸ ਦੀ ਪਾਲਣਾ ਕਰਨਾ ਮਹੱਤਵਪੂਰਨ ਮੰਨਿਆ ਗਿਆ ਹੈ। ਇਸ ਦੇ ਨਾਲ ਹੀ ਸ਼ਰਧਾਲੂ ਜਾਣ ਲੈਣ ਕਿ ਉਨ੍ਹਾਂ ਨੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ।
ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1- ਅਣਅਧਿਕਾਰਤ ਖੇਤਰ 'ਚ ਨਾ ਜਾਓ
ਕੁੰਭ 'ਚ ਕਈ ਦਿਨ ਭੀੜ ਕਾਰਨ ਕੁਝ ਖੇਤਰਾਂ ਨੂੰ ਪ੍ਰਸ਼ਾਸਨ ਬੰਦ ਕਰ ਸਕਦਾ ਹੈ। ਅਜਿਹੇ ਖੇਤਰਾਂ 'ਚ ਬਿਨਾਂ ਮਨਜ਼ੂਰੀ ਨਾ ਜਾਓ। ਸੁਰੱਖਿਆ ਬੈਰੀਕੇਡਜ਼ ਪਾਰ ਨਾ ਕਰੋ।
2- ਸ਼ੱਕੀ ਵਿਅਕਤੀਆਂ ਤੋਂ ਸਾਵਧਾਨ ਰਹੋ
ਕੁੰਭ 'ਚ ਠੱਗਾਂ ਅਤੇ ਚੋਰਾਂ ਦੇ ਗਿਰੋਹ ਵੀ ਸਰਗਰਮ ਹੁੰਦੇ ਹਨ। ਕਿਸੇ ਵੀ ਅਣਜਾਣ ਵਿਅਕਤੀ 'ਤੇ ਭਰੋਸਾ ਨਾ ਕਰੋ। ਫਰਜ਼ੀ ਸਾਧੂਆਂ ਜਾਂ ਦਲਾਲਾਂ ਦੇ ਬਹਿਕਾਵੇ 'ਚ ਨਾ ਆਓ।
3- ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਨਾ ਕਰੋ
ਕੁੰਭ 'ਚ ਹਰ ਜਗ੍ਹਾ ਜਾਣ ਦਾ ਰਸਤਾ ਅਤੇ ਗੱਡੀਆਂ ਦੀ ਪਾਰਕਿੰਗ ਦੇ ਸਥਾਨ ਟਰੈਫਿਕ ਪੁਲਸ ਨੇ ਤੈਅ ਕੀਤੇ ਹੋਏ ਹਨ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਜਾਮ ਅਤੇ ਭੀੜ ਤੋਂ ਬਚ ਸਕੋਗੇ।
4- ਆਪਣਾ ਸਾਮਾਨ ਲਾਵਾਰਸ ਨਾ ਛੱਡੋ
ਕੀਮਤੀ ਸਾਮਾਨ ਜਿਵੇਂ ਮੋਬਾਇਲ, ਪਰਸ ਅਤੇ ਗਹਿਣੇ ਸੰਭਾਲ ਕੇ ਰੱਖੋ। ਬੈਗ ਜਾਂ ਸਾਮਾਨ ਸੁਰੱਖਿਅਤ ਸਥਾਨ 'ਤੇ ਰੱਖੋ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8