CM ਯੋਗੀ ਨੇ ਪ੍ਰਯਾਗਰਾਜ ''ਚ ''ਮਾਂ ਦੀ ਰਸੋਈ'' ਦਾ ਕੀਤਾ ਉਦਘਾਟਨ, 9 ਰੁਪਏ ''ਚ ਮਿਲੇਗਾ ਭੋਜਨ

Friday, Jan 10, 2025 - 03:13 PM (IST)

CM ਯੋਗੀ ਨੇ ਪ੍ਰਯਾਗਰਾਜ ''ਚ ''ਮਾਂ ਦੀ ਰਸੋਈ'' ਦਾ ਕੀਤਾ ਉਦਘਾਟਨ, 9 ਰੁਪਏ ''ਚ ਮਿਲੇਗਾ ਭੋਜਨ

ਮਹਾਕੁੰਭ ਨਗਰ- ਮਹਾਕੁੰਭ ਮੇਲੇ ਦੇ ਸ਼ੁਰੂ ਹੋਣ ਤੋਂ ਪਹਿਲੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਭਾਈਚਾਰਕ ਰਸੋਈ 'ਮਾਂ ਦੀ ਰਸੋਈ' ਦਾ ਉਦਘਾਟਨ ਕੀਤਾ, ਜਿਸ 'ਚ ਸਿਰਫ਼ 9 ਰੁਪਏ 'ਚ ਭੋਜਨ ਉਪਲੱਬਧ ਕਰਵਾਇਆ ਜਾਵੇਗਾ। ਉੱਤਰ ਪ੍ਰਦੇਸ਼ ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਭਾਈਚਾਰਕ ਰਸੋਈ ਦਾ ਸੰਚਾਲਨ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਦੇ ਲੋਕਾਂ ਲਈ, ਨੰਦੀ ਸੇਵਾ ਸੰਸਥਾ ਵਲੋਂ ਸਵਰੂਪ ਰਾਣੀ ਨਹਿਰੂ ਹਸਪਤਾਲ 'ਚ ਕੀਤਾ ਜਾਂਦਾ ਹੈ। ਬਿਆਨ 'ਚ ਕਿਹਾ ਗਿਆ ਕਿ ਮੁੱਖ ਮੰਤਰੀ ਨੇ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ 'ਮਾਂ ਦੀ ਰਸੋਈ' ਦਾ ਉਦਘਾਟਨ ਕੀਤਾ ਅਤੇ ਵਿਵਸਥਾਵਾਂ ਦੀ ਸਮੀਖਿਆ ਕੀਤੀ ਅਤੇ ਮੌਜੂਦ ਲੋਕਾਂ ਨੂੰ ਭੋਜਨ ਪਰੋਸਿਆ। 

PunjabKesari

ਸਰਕਾਰ ਨੇ ਕਿਹਾ,''ਨੰਦੀ ਸੇਵਾ ਸੰਸਥਾ ਨੇ ਆਰਥਿਕ ਰੂਪ ਨਾਲ ਕਮਜ਼ੋਰ ਵਰਗਾਂ ਦੀ ਮਦਦ ਲਈ ਇਹ ਪਹਿਲ ਸ਼ੁਰੂ ਕੀਤੀ ਹੈ। ਸਿਰਫ਼ 9 ਰੁਪਏ 'ਚ ਲੋਕਾਂ ਨੂੰ ਭੋਜਨ ਮਿਲ ਸਕੇਗਾ। ਭੋਜਨ 'ਚ ਦਾਲ, ਚਾਰ ਰੋਟੀਆਂ, ਸਬਜ਼ੀਆਂ, ਚੌਲ, ਸਲਾਦ ਅਤੇ ਮਠਿਆਈਆਂ ਮਿਲਣਗੀਆਂ।'' ਉਦਘਾਟਨ ਤੋਂ ਬਾਅਦ ਉਦਯੋਗਿਕ ਵਿਕਾਸ ਮੰਤਰੀ ਨੰਦ ਗੋਪਾਲ ਗੁਪਤਾ ਨੇ ਮੁੱਖ ਮੰਤਰੀ ਨੂੰ ਰਸੋਈ 'ਚ ਭੋਜਨ ਤਿਆਰ ਕਰਨ ਦੇ ਸੰਬੰਧ 'ਚ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੂੰ ਭੋਜਨ ਦੀ ਗੁਣਵੱਤਾ, ਸਵੱਛਤਾ ਮਾਨਕਾਂ ਅਤੇ ਹੋਰ ਵਿਵਸਥਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਨੰਦੀ ਸੇਵਾ ਸੰਸਥਾ ਅਨੁਸਾਰ 'ਮਾਂ ਦੀ ਰਸੋਈ' ਉਨ੍ਹਾਂ ਲੋਕਾਂ ਲਈ ਉਪਯੋਗੀ ਸਾਬਿਤ ਹੋਵੇਗੀ, ਜੋ ਆਪਣੇ ਪ੍ਰਿਯਜਨਾਂ ਦੇ ਇਲਾਜ ਲਈ ਇਸ ਹਸਪਤਾਲ 'ਚ ਆਉਂਦੇ ਹਨ ਅਤੇ ਭੋਜਨ ਲਈ ਚਿੰਤਤ ਹੁੰਦੇ ਹਨ। ਉਦਯੋਗਿਕ ਵਿਕਾਸ ਮੰਤਰੀ ਤੋਂ ਇਲਾਵਾ ਇਸ ਮੌਕੇ ਜਲਸ਼ਕਤੀ ਮੰਤਰੀ ਸਵਤੰਤਰ ਦੇਵ ਸਿੰਘ, ਮੁਖੀ ਸੰਜੇ ਪ੍ਰਸਾਦ ਅਤੇ ਜਗਦਗੁਰੂ ਮਹਾਮੰਡਲੇਸ਼ਵਰ ਸੰਤੋਸ਼ ਦਾਸ ਮੌਜੂਦ ਰਹੇ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News