ਦਿੱਲੀ ਹਵਾਈ ਅੱਡੇ ’ਤੇ 1.34 ਕਰੋੜ ਰੁਪਏ ਦਾ ਸੋਨਾ ਜ਼ਬਤ
Saturday, Jan 04, 2025 - 12:24 AM (IST)
ਨਵੀਂ ਦਿੱਲੀ, (ਭਾਸ਼ਾ)- ਮਣੀਪੁਰ ਦੇ 2 ਵਿਅਕਤੀਆਂ ਨੂੰ 1.34 ਕਰੋੜ ਰੁਪਏ ਦੇ ਸੋਨੇ ਦੀ ਸਮੱਗਲਿੰਗ ਕਰਨ ਦੇ ਦੋਸ਼ ਹੇਠ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਕਸਟਮ ਵਿਭਾਗ ਨੇ ਦੱਸਿਆ ਕਿ ਦੋਹਾਂ ਨੌਜਵਾਨਾਂ ਜਿਨ੍ਹਾਂ ਦੀ ਉਮਰ ਲਗਭਗ 19 ਸਾਲ ਹੈ, ਨੂੰ ਸਾਊਦੀ ਅਰਬ ਦੇ ਜੇਦਾਹ ਤੋਂ ਇੱਥੇ ਪਹੁੰਚਣ ’ਤੇ ਫੜਿਆ ਗਿਆ।
ਵਿਭਾਗ ਨੇ ‘ਐਕਸ’' ’ਤੇ ਪੋਸਟ ਕੀਤਾ ਕਿ ਦੋਹਾਂ ਨੇ ਆਪਣੀ ਗੁਦਾ ’ਚ ਪੇਸਟ ਦੇ ਰੂਪ ’ਚ 1.8 ਕਿਲੋ ਸੋਨਾ ਲੁਕੋਇਅਾ ਹੋਇਆ ਸੀ। ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।