ਪ੍ਰਯਾਗਰਾਜ ਦੀ ਧੀ ਨੇ 13,000 ਫੁੱਟ ਦੀ ਉੱਚਾਈ ''ਤੇ ਲਹਿਰਾਇਆ ਮਹਾਕੁੰਭ ਦਾ ਝੰਡਾ
Friday, Jan 10, 2025 - 11:23 AM (IST)
ਪ੍ਰਯਾਗਰਾਜ- ਮਹਾਕੁੰਭ 2025 ਦੀ ਤਿਆਰੀ ਦਰਮਿਆਨ, ਪ੍ਰਯਾਗਰਾਜ ਦੀ ਹੀ ਧੀ ਅਨਾਮਿਕਾ ਸ਼ਰਮਾ ਨੇ ਮਹਾਕੁੰਭ ਦੇ ਝੰਡੇ ਨੂੰ ਅਸਮਾਨ 'ਚ ਲਹਿਰਾ ਕੇ ਦੁਨੀਆ ਨੂੰ ਇਸ 'ਚ ਆਉਣ ਦਾ ਸੱਦਾ ਦਿੱਤਾ ਹੈ। ਸਕਾਈ ਡਾਈਵਰ ਅਨਾਮਿਕਾ ਨੇ 8 ਜਨਵਰੀ ਨੂੰ ਬੈਂਕਾਕ 'ਚ 'ਦਿਵਯ ਕੁੰਭ-ਭਵਯ ਕੁੰਭ' ਦਾ ਅਧਿਕਾਰਤ ਝੰਡਾ ਫੜ ਕੇ 13,000 ਫੁੱਟ ਦੀ ਉੱਚਾਈ ਤੋਂ ਛਾਲ ਮਾਰੀ। ਇਸ ਤੋਂ ਪਹਿਲਾਂ ਅਨਾਮਿਕਾ ਨੇ 22 ਜਨਵਰੀ 2024 ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਸ਼ਾਨਦਾਰ ਉਦਘਾਟਨ ਨੂੰ ਯਾਦਗਾਰ ਬਣਾਉਣ ਲਈ 'ਜੈ ਸ਼੍ਰੀਰਾਮ' ਅਤੇ ਸ਼੍ਰੀ ਰਾਮ ਮੰਦਰ ਦੇ ਝੰਡੇ ਨਾਲ ਵੀ 13,000 ਫੁੱਟ ਦੀ ਉੱਚਾਈ ਤੋਂ ਛਾਲ ਮਾਰੀ ਸੀ। ਇਹ ਛਾਲ ਵੀ ਉਨ੍ਹਾਂ ਨੇ ਬੈਂਕਾਕ 'ਚ ਹੀ ਲਗਾਈ ਸੀ।
ਇਹ ਵੀ ਪੜ੍ਹੋ : HMPV ਵਾਇਰਸ ਤੋਂ ਬਾਅਦ ਫੈਲੀ ਇਕ ਹੋਰ ਬੀਮਾਰੀ, ਅਚਾਨਕ ਗੰਜੇ ਹੋ ਰਹੇ ਲੋਕ
ਸੂਚਨਾ ਵਿਭਾਗ ਵਲੋਂ ਜਾਰੀ ਬਿਆਨ ਅਨੁਸਾਰ, ਮਹਾਕੁੰਭ-2025 ਲਈ ਇਸ ਵਿਲੱਖਣ ਯੋਗਦਾਨ ਬਾਰੇ ਪੁੱਛੇ ਜਾਣ 'ਤੇ ਅਨਾਮਿਕਾ ਨੇ ਕਿਹਾ,''ਸਾਡੀ ਪਰੰਪਰਾ ਰਹੀ ਹੈ ਕਿ ਜਦੋਂ ਵੀ ਵਿਸ਼ਵ ਕਲਿਆਣ ਲਈ ਕੋਈ ਆਯੋਜਨ ਹੁੰਦਾ ਹੈ, ਉਦੋਂ ਭਾਰਤ ਦੇ ਸਾਰੇ ਲੋਕ ਆਪਣਾ ਸਰਵਸ਼੍ਰੇਸ਼ਠ ਯੋਗਦਾਨ ਦਿੰਦੇ ਹਨ।'' ਭਾਰਤ ਦੀ ਸਭ ਤੋਂ ਘੱਟ ਉਮਰ ਦੀ 'ਸਕਾਈ ਸੀ' ਲਾਇਸੈਂਸ ਧਾਰਕ ਮਹਿਲਾ ਸਕਾਈ ਡਾਈਵਰ ਅਨਾਮਿਕਾ ਨੂੰ ਆਪਣੇ ਪਿਤਾ ਅਤੇ ਸਾਬਕਾ ਹਵਾਈ ਫ਼ੌਜ ਕਰਮੀ ਅਜੇ ਕੁਮਾਰ ਸ਼ਰਮਾ ਤੋਂ ਪ੍ਰੇਰਨਾ ਮਿਲੀ ਅਤੇ ਉਨ੍ਹਾਂ ਨੇ ਸਿਰਫ਼ 10 ਸਾਲ ਦੀ ਉਮਰ 'ਚ ਹੀ ਆਪਣੀ ਪਹਿਲੀ ਛਾਲ ਮਾਰੀ ਸੀ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8