ਔਰਤ ਨੇ 6 ਬੱਚਿਆਂ ਨੂੰ ਦਿੱਤਾ ਸੀ ਜਨਮ, ਸਾਰਿਆਂ ਦੀ ਇਲਾਜ ਦੌਰਾਨ ਮੌਤ

Monday, Mar 02, 2020 - 10:43 AM (IST)

ਔਰਤ ਨੇ 6 ਬੱਚਿਆਂ ਨੂੰ ਦਿੱਤਾ ਸੀ ਜਨਮ, ਸਾਰਿਆਂ ਦੀ ਇਲਾਜ ਦੌਰਾਨ ਮੌਤ

ਸ਼ੀਓਪਰ— ਮੱਧ ਪ੍ਰਦੇਸ਼ ਦੇ ਸ਼ੀਓਪਰ ਜ਼ਿਲਾ ਹਸਪਤਾਲ 'ਚ 2 ਦਿਨ ਪਹਿਲਾਂ ਇਕ ਔਰਤ ਨੇ 6 ਬੱਚਿਆਂ ਨੂੰ ਜਨਮ ਦਿੱਤਾ ਸੀ, ਜਿਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਸਾਰੇ ਬੱਚਿਆਂ ਨੇ ਇਕ-ਇਕ ਕਰ ਕੇ ਦਮ ਤੋੜ ਦਿੱਤਾ। ਜ਼ਿਲਾ ਹਸਪਤਾਲ ਅਨੁਸਾਰ ਸ਼ਨੀਵਾਰ ਨੂੰ ਬੜੌਦਾ ਕਸਬੇ ਦੀ ਮੂਰਤੀਬਾਈ ਮਾਲੀ (23) ਦੇ  6 ਬੱਚੇ 2 ਕੁੜੀਆਂ ਅਤੇ 4 ਮੁੰਡੇ ਹੋਏ ਸਨ, ਜੋ 6 ਮਹੀਨੇ ਪੂਰੇ ਹੋਣ 'ਤੇ ਹੀ ਪ੍ਰੀ-ਮੈਚਿਓਰ ਸਨ।

ਜਿਨ੍ਹਾਂ ਦਾ ਜਨਮ ਤੋਂ ਬਾਅਦ ਭਾਰ 380 ਗ੍ਰਾਮ ਤੋਂ 780 ਗ੍ਰਾਮ ਦਰਮਿਆਨ ਸੀ, ਜੋ ਬੇਹੱਦ ਘੱਟ ਸੀ, ਜਿਸ 'ਚ ਅੰਗ ਪੂਰੀ ਤਰ੍ਹਾਂ ਨਹੀਂ ਬਣ ਸਕੇ ਸਨ। ਬੱਚਿਆਂ ਨੂੰ ਡਾਕਟਰਾਂ ਦੀ ਦੇਖ-ਰੇਖ 'ਚ ਆਈ.ਸੀ.ਯੂ. 'ਚ ਰੱਖਿਆ ਗਿਆ ਸੀ ਪਰ ਇਕ-ਇਕ ਕਰ ਕੇ ਸਾਰਿਆਂ ਨੂੰ ਦਮ ਤੋੜ ਦਿੱਤਾ। ਐਤਵਾਰ ਰਾਤ ਆਖਰੀ ਬੱਚੇ ਦੀ ਵੀ ਮੌਤ ਹੋ ਗਈ। ਹਸਪਤਾਲ ਪ੍ਰਬੰਧਨ ਅਨੁਸਾਰ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।


author

DIsha

Content Editor

Related News