ਮੱਧ ਪ੍ਰਦੇਸ਼ ''ਚ ਭਿਆਨਕ ਸੜਕ ਹਾਦਸਾ, ਤਿੰਨ ਬੱਚਿਆਂ ਸਮੇਤ 6 ਲੋਕਾਂ ਦੀ ਮੌਤ
Tuesday, Oct 06, 2020 - 01:00 PM (IST)
ਧਾਰ- ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ 'ਚ ਇੰਦੌਰ-ਅਹਿਮਦਾਬਾਦ ਮਾਰਗ 'ਤੇ ਤਿਰਲਾ ਥਾਣੇ ਦੇ ਚਿਕਲਯਾ ਫਾਟੇ 'ਤੇ ਤੇਜ਼ ਰਫ਼ਤਾਰ ਟੈਂਕਰ ਨੇ ਮੰਗਲਵਾਰ ਤੜਕੇ ਇਕ ਖੜ੍ਹੇ ਪਿਕਅੱਪ ਵਾਹਨ ਨੂੰ ਟੱਕਰ ਮਾਰ ਦਿੱਤੀ। ਪਿਕਅੱਪ 'ਚ ਮਜ਼ਦੂਰ ਸਵਾਰ ਸਨ। ਹਾਦਸੇ 'ਚ ਤਿੰਨ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖਮੀ ਹੋ ਗਏ। ਧਾਰ ਜ਼ਿਲ੍ਹੇ ਦੇ ਕਲੈਕਟਰ ਸ਼ੈਲੇਂਦਰ ਸੋਲੰਕੀ ਨੇ ਦੱਸਿਆ ਕਿ ਹਾਦਸਾ ਮੰਗਲਵਾਰ ਤੜਕੇ ਕਰੀਬ 11.45 ਵਜੇ ਦੇ ਨੇੜੇ-ਤੇੜੇ ਹੋਇਆ। ਉਨ੍ਹਾਂ ਨੇ ਕਿਹਾ ਕਿ ਇਹ ਮਜ਼ਦੂਰ ਸੋਇਆਬੀਨ ਕਟਾਈ ਲਈ ਆਏ ਸਨ ਅਤੇ ਕੰਮ ਤੋਂ ਬਾਅਦ ਜਦੋਂ ਆਪਣੇ ਪਿੰਡ ਕੋਦੀ ਟਾਂਡਾ ਜਾ ਰਹੇ ਸਨ, ਉਦੋਂ ਇਨ੍ਹਾਂ ਦਾ ਵਾਹਨ ਪੰਚਰ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਸੜਕ ਕਿਨਾਰੇ ਵਾਹਨ ਨੂੰ ਖੜ੍ਹਾ ਕਰ ਕੇ ਟਾਇਰ ਬਦਲਦੇ ਸਮੇਂ ਉਸ 'ਚ ਅਚਾਨਕ ਪਿੱਛਿਓਂ ਤੇਜ਼ ਗਤੀ ਨਾਲ ਆਏ ਟੈਂਕਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਸ ਨਾਲ ਵਾਹਨ 'ਚ ਬੈਠੇ 6 ਲੋਕਾਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 9 ਦੀ ਹਾਲਤ ਗੰਭੀਰ ਹੈ। ਸੋਲੰਕੀ ਨੇ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਜ਼ਖਮੀਆਂ ਨੂੰ ਤਿਰਲਾ ਅਤੇ ਧਾਰ ਦੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਜਿਤੇਂਦਰ ਕੱਬੂ ਭਿਲਾਲਾ (10), ਰਾਜੇਸ਼ ਭੀਲ (12), ਕੁਵਰ ਸਿੰਘ ਭੀਲ (40), ਸੰਤੋਸ਼ ਸਿੰਘ ਭੀਲ (15), ਸ਼ਰਮਿਲਾ ਭੀਲ (35) ਅਤੇ ਭੂਰੀ ਬਾਈ (25) ਦੇ ਰੂਪ 'ਚ ਕੀਤੀ ਗਈ ਹੈ। ਇਙ ਸਾਰੇ ਲੋਕ ਕੋਲ ਦੇ ਹੀ ਕੋਦੀ ਟਾਂਡਾ ਦੇ ਰਹਿਣ ਵਾਲੇ ਸਨ। ਸੋਲੰਕੀ ਨੇ ਦੱਸਿਆ ਕਿ ਜ਼ਖਮੀਆਂ ਦੇ ਇਲਾਜ 'ਚ ਜੋ ਵੀ ਖਰਚਾ ਆਏਗਾ, ਉਸ ਨੂੰ ਪ੍ਰਸ਼ਾਸਨ ਵਹਿਨ ਕਰੇਗਾ।