ਹੱਥਾਂ ''ਚ ਤਲਵਾਰ ਅਤੇ ਘੋੜੀ ''ਤੇ ਸਵਾਰ ਲਾੜੀਆਂ ਨੂੰ ਦੇਖ ਕੇ ਹੈਰਾਨ ਹੋਏ ਲੋਕ

01/30/2020 11:09:25 AM

ਭੋਪਾਲ— ਹਾਲੇ ਤੱਕ ਅਸੀਂ ਲਾੜਿਆਂ ਨੂੰ ਹੀ ਘੋੜੀ 'ਤੇ ਸਵਾਰ ਹੋ ਕੇ ਵਿਆਹ ਕਰਾਉਣ ਜਾਂਦੇ ਦੇਖਿਆ ਹੋਵੇਗਾ ਪਰ ਮੱਧ ਪ੍ਰਦੇਸ਼ ਦੇ ਖੰਡਵਾ ਤੋਂ ਇਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਉੱਥੇ ਦੋ ਭੈਣਾਂ ਨੇ ਵਿਆਹ ਉਸ ਅੰਦਾਜ਼ ਵਿਚ ਕੀਤਾ, ਜਿਸ ਬਾਰੇ ਸ਼ਾਇਦ ਹੀ ਕਿਸੇ ਨੇ ਕਦੇ ਪਹਿਲਾਂ ਸੋਚਿਆ ਹੋਵੇਗਾ। ਦੋਵੇਂ ਭੈਣਾਂ ਆਪਣੀ ਬਰਾਤ ਲੈ ਕੇ ਵਿਆਹ ਦੇ ਮੰਡਪ ਵਿਚ ਪਹੁੰਚੀਆਂ।

ਸਾਕਸ਼ੀ ਪਾਟੀਦਾਰ ਅਤੇ ਸ੍ਰਿਸ਼ਟੀ ਪਾਟੀਦਾਰ ਪੂਰੇ ਬੈਂਡ-ਵਾਜੇ ਨਾਲ ਹੱਥਾਂ ਵਿਚ ਤਲਵਾਰ ਲੈ ਕੇ ਘੋੜੀ 'ਤੇ ਬੈਠ ਕੇ ਲਾੜੇ ਦੇ ਘਰ ਬਰਾਤ ਲੈ ਕੇ ਗਈਆਂ। ਜਿਸ ਨੇ ਉਨ੍ਹਾਂ ਦੀ ਬਰਾਤ ਦੇਖੀ ਹਰ ਕੋਈ ਹੈਰਾਨ ਰਹਿ ਗਿਆ। ਜਿਸ ਤਰ੍ਹਾਂ ਲਾੜੀ ਮੰਡਪ 'ਚ ਲਾੜੇ ਦਾ ਇੰਤਜ਼ਾਰ ਕਰਦੀ ਹੈ, ਉਸੇ ਤਰ੍ਹਾਂ ਇਨ੍ਹਾਂ ਦੇ ਲਾੜੇ ਮੰਡਪ 'ਚ ਲਾੜੀ ਦਾ ਇੰਤਜ਼ਾਰ ਕਰ ਰਹੇ ਸਨ। ਦੋਹਾਂ ਹੀ ਭੈਣਾਂ ਦਾ ਵਿਆਹ ਪਾਟੀਦਾਰ ਸਮਾਜ ਦੀ ਪਰੰਪਰਾ ਦੇ ਅਨੁਸਾਰ ਹੀ ਹੋਇਆ ਹੈ।

PunjabKesariਲਾੜੀ ਸ੍ਰਿਸ਼ਟੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਭਾਈਚਾਰੇ ਦਾ ਹਿੱਸਾ ਹੋਣ 'ਤੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਅਸੀਂ ਇਸ ਪਰੰਪਰਾ ਦਾ ਪਾਲਣ ਕਰ ਰਹੇ ਹਾਂ। ਦੱਸ ਦੇਈਏ ਕਿ ਦੇਸ਼ ਦੀਆਂ ਔਰਤਾਂ ਨੂੰ ਸਨਮਾਨ ਦੇਣ ਲਈ ਬੇਟੀਆਂ ਦੇ ਪਿਤਾ ਨੇ ਬਾਕੀ ਭਾਈਚਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਭਾਈਚਾਰੇ ਦੀਆਂ ਔਰਤਾਂ ਦਾ ਸਨਮਾਨ ਕਰਨਗੇ।

ਬੇਟੀਆਂ ਦੇ ਪਿਤਾ ਨੇ ਕਿਹਾ,''ਇਹ 400-500 ਸਾਲ ਪੁਰਾਣੀ ਪਰੰਪਰਾ ਹੈ। ਅਸੀਂ ਇਸ ਨੂੰ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਸਮਰਥਨ ਲਈ ਅੱਗੇ ਲਿਜਾ ਰਹੇ ਹਾਂ। ਇਹ ਇਕ ਸੰਦੇਸ਼ ਹੈ, ਜਿਸ ਨੂੰ ਅਸੀਂ ਆਪਣੀ ਪਰੰਪਰਾ ਨਾਲ ਪ੍ਰਗਟ ਕਰਨਾ ਚਾਹੁੰਦੇ ਹਾਂ ਅਤੇ ਇਸ ਨੂੰ ਜਾਰੀ ਰੱਖਾਂਗੇ।''


DIsha

Content Editor

Related News