ਬੱਚਿਆਂ ਲਈ ਫ਼ਰਿਸ਼ਤਾ ਬਣੀ ਸਰਕਾਰੀ ਸਕੂਲ ਦੀ ਅਧਿਆਪਕਾ, ਬੱਚੇ ਆਖਦੇ ਹਨ- ਸਕੂਟਰ ਵਾਲੀ ਮੈਡਮ
Saturday, Aug 06, 2022 - 12:39 PM (IST)
ਬੈਤੂਲ– ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੀ ਇਕ ਅਧਿਆਪਕਾ ਬੱਚਿਆਂ ਲਈ ਫ਼ਰਿਸ਼ਤਾ ਬਣੀ ਹੈ। ਉਨ੍ਹਾਂ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਇਕ ਅਨੋਖਾ ਤਰੀਕਾ ਅਪਣਾਇਆ ਹੈ। ਅਧਿਆਪਕਾ ਸਕੂਲ ਦੇ ਬੱਚਿਆਂ ਨੂੰ ਖ਼ੁਦ ਦੀ ਸਕੂਟਰ ਤੋਂ ਲੈਣ ਅਤੇ ਛੱਡਣ ਆਉਂਦੀ ਹੈ। ਇਹ ਮਾਮਲਾ ਬੈਤੂਲ ਜ਼ਿਲ੍ਹੇ ਦੇ ਭੈਂਸਦੇਹੀ ਬਲਾਕ ’ਚ ਧੂੜੀਆ ਪਿੰਡ ਦਾ। ਦਰਅਸਲ ਪਿੰਡ ’ਚ ਜੰਗਲੀ ਇਲਾਕਾ ਹੋਣ ਕਾਰਨ ਬੱਚਿਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਰਸਤਿਆਂ ’ਚ ਪੈਦਲ ਚੱਲਣਾ ਵੀ ਖ਼ਤਰੇ ਨੂੰ ਸੱਦਾ ਦੇਣ ਦੇ ਬਰਾਬਰ ਹੈ। ਇਸ ਕਾਰਨ ਪਿੰਡ ਅਤੇ ਆਲੇ-ਦੁਆਲੇ ਦੇ ਲੋਕ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਕਤਰਾਉਂਦੇ ਸਨ।
ਇਹ ਵੀ ਪੜ੍ਹੋ- ਉੱਪ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ ਜਾਰੀ, ਪ੍ਰਧਾਨ ਮੰਤਰੀ ਮੋਦੀ ਨੇ ਪਾਈ ਵੋਟ
ਅਧਿਆਪਕਾ ਨੂੰ ਬੱਚੇ ਆਖਦੇ ਹਨ ‘ਸਕੂਟਰ ਵਾਲੀ ਮੈਡਮ’
ਸਥਿਤੀ ਅਜਿਹੀ ਬਣੀ ਕਿ ਪਿੰਡ ਦੇ ਸਕੂਲ ’ਚ ਸਿਰਫ਼ 10 ਬੱਚੇ ਬਚੇ ਸਨ, ਜਿਸ ਤੋਂ ਬਾਅਦ ਸਕੂਲ ਨੂੰ ਬੰਦ ਕਰਨ ਦੀ ਨੌਬਤ ਆ ਗਈ। ਜਿਸ ਨੂੰ ਵੇਖਦੇ ਹੋਏ ਅਧਿਆਪਕਾ ਅਰੁਣਾ ਮਹਾਲੇ ਨੇ ਬੱਚਿਆਂ ਲਈ ਸਕੂਟਰ ’ਤੇ ‘ਪਿਕ ਐਂਡ ਡਰਾਪ’ ਦੀ ਸਰਵਿਸ ਸ਼ੁਰੂ ਕਰ ਦਿੱਤੀ। ਸਰਕਾਰੀ ਸਕੂਲ ’ਚ ਅਧਿਆਪਕਾ ਅਰੁਣਾ ਪਿਛਲੇ 7 ਸਾਲਾਂ ਤੋਂ ਇੱਥੇ ਬੱਚਿਆਂ ਨੂੰ ਪੜ੍ਹਾ ਰਹੀ ਹੈ। ਉਹ ਪਿੰਡ ਅਤੇ ਆਲੇ-ਦੁਆਲੇ ਦੇ ਸਾਰੇ ਬੱਚਿਆਂ ਨੂੰ ਸਕੂਲ ਆਉਣ ਲਈ ਪ੍ਰੇਰਿਤ ਕਰਦੀ ਹੈ। ਸਕੂਲ ਜਾਣ ਲਈ ਉਹ ਬੱਚਿਆਂ ਨੂੰ ਆਪਣੀ ਸਕੂਟਰੀ ’ਤੇ ਹੀ ਬੈਠਾ ਕੇ ਲੈ ਜਾਂਦੀ ਹੈ। ਪੂਰੇ ਪਿੰਡ ’ਚ ਅਰੁਣਾ ਨੂੰ ਸਕੂਟਰ ਵਾਲੀ ਮੈਡਮ ਦੇ ਨਾਂ ਤੋਂ ਜਾਣਿਆ ਜਾਂਦਾ ਹੈ।
ਵਿਭਾਗ ਨੇ ਸਕੂਲ ਬੰਦ ਕਰਨ ਦਾ ਫ਼ੈਸਲਾ ਲਿਆ ਵਾਪਸ
ਬੱਚਿਆਂ ਨੂੰ ਸਕੂਲ ਆਉਣ ਤੋਂ ਹੋਣ ਵਾਲੀਆਂ ਪਰੇਸ਼ਾਨੀਆਂ ਕਾਰਨ ਅਰੁਣਾ ਨੇ ਖ਼ੁਦ ਹੀ ਜ਼ਿੰਮੇਵਾਰੀ ਚੁੱਕ ਲਈ। ਉਨ੍ਹਾਂ ਨੇ ਆਪਣੇ ਸਕੂਟਰ ਤੋਂ ਬੱਚਿਆਂ ਨੂੰ ਸਕੂਲ ਲਿਆਉਣ ਅਤੇ ਛੱਡਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਹੌਲੀ-ਹੌਲੀ ਸਕੂਲ ’ਚ ਬੱਚਿਆਂ ਦੀ ਗਿਣਤੀ ਵੱਧਣ ਲੱਗੀ। ਇਸ ਸਕੂਲ ’ਚ ਲੱਗਭਗ ਹੁਣ 85 ਬੱਚੇ ਪੜ੍ਹਨ ਆਉਂਦੇ ਹਨ। ਵਿਭਾਗ ਨੇ ਸਕੂਲ ਬੰਦ ਕਰਨ ਦਾ ਫ਼ੈਸਲਾ ਵਾਪਸ ਲੈ ਲਿਆ ਗਿਆ।
ਇਹ ਵੀ ਪੜ੍ਹੋ- ਅਰਪਿਤਾ ਮੁਖਰਜੀ ਦੀ ਜਾਨ ਨੂੰ ਖ਼ਤਰਾ, ED ਨੇ ਕਿਹਾ- ਉਸ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਪਹਿਲਾਂ ਹੋਵੇ ਜਾਂਚ
ਅਧਿਆਪਕ ਦੀ ਮਿਹਨਤ ਨੂੰ ਵੇਖ ਪਿੰਡ ਵਾਸੀ ਹੋਏ ਮੁਰੀਦ
ਦੱਸ ਦਈਏ ਕਿ ਅਰੁਣਾ ਕੱਚੇ-ਪੱਕੇ ਰਸਤਿਆਂ ਤੋਂ ਸਕੂਟਰ 'ਤੇ ਰੋਜ਼ਾਨਾ ਸਵੇਰੇ ਬੱਚਿਆਂ ਕੋਲ ਪਹੁੰਚਦੀ ਹੈ। ਇੱਥੋਂ ਦੇ ਬੱਚਿਆਂ ਨੂੰ ਸਕੂਟਰ ’ਤੇ ਬਿਠਾ ਕੇ ਸਕੂਲ ਲਿਆਂਦੀ ਹੈ ਅਤੇ ਬਾਅਦ ਵਿਚ ਉਨ੍ਹਾਂ ਨੂੰ ਵਾਪਸ ਛੱਡਣ ਲਈ ਵੀ ਜਾਂਦੀ ਹੈ। ਇਹ ਸਾਰਾ ਕੰਮ ਉਹ ਆਪਣੇ ਖਰਚੇ 'ਤੇ ਕਰ ਰਹੀ ਹੈ। ਬੱਚਿਆਂ ਦੇ ਬਿਹਤਰ ਭਵਿੱਖ ਲਈ ਅਰੁਣਾ ਦੀ ਮਿਹਨਤ, ਲਗਨ ਅਤੇ ਜਨੂੰਨ ਨੂੰ ਵੇਖ ਕੇ ਪਿੰਡ ਵਾਸੀ ਵੀ ਉਸ ਦੇ ਮੁਰੀਦ ਹੋ ਗਏ ਹਨ।