ਪਤੀ ਦੀ ਕੋਰੋਨਾ ਨਾਲ ਹੋਈ ਮੌਤ, ਦੁੱਖ ਨਾ ਸਹਾਰਦੀ ਹੋਈ ਪਤਨੀ ਨੇ ਵੀ ਫਾਹਾ ਲਗਾ ਕਰ ਲਈ ਖ਼ੁਦਕੁਸ਼ੀ

Monday, May 10, 2021 - 05:04 PM (IST)

ਪਤੀ ਦੀ ਕੋਰੋਨਾ ਨਾਲ ਹੋਈ ਮੌਤ, ਦੁੱਖ ਨਾ ਸਹਾਰਦੀ ਹੋਈ ਪਤਨੀ ਨੇ ਵੀ ਫਾਹਾ ਲਗਾ ਕਰ ਲਈ ਖ਼ੁਦਕੁਸ਼ੀ

ਸਤਨਾ- ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਕੋਲਗਵਾਂ ਥਾਣਾ ਖੇਤਰ 'ਚ ਇਕ ਜਨਾਨੀ ਨੇ ਪਤੀ ਦੀ ਕੋਰੋਨਾ ਕਾਰਨ ਮੌਤ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਜਨਾਨੀ ਨੇ ਆਪਣੇ ਡੇਢ ਸਾਲ ਦੇ ਬੱਚੇ ਦੇ ਕਤਲ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਤਰ੍ਹਾਂ ਬਚ ਗਿਆ ਅਤੇ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਸੂਤਰਾਂ ਅਨੁਸਾਰ ਜੋਤੀ ਤ੍ਰਿਪਾਠੀ ਨਾਮ ਦੀ ਜਨਾਨੀ ਨੇ ਸ਼ਨੀਵਾਰ ਦੀ ਰਾਤ ਆਪਣੇ ਘਰ 'ਚ ਫਾਹਾ ਲਗਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਪਤੀ ਦੀ ਕੋਰੋਨਾ ਨਾਲ ਮੌਤ, ਪਤਨੀ ਨਹੀਂ ਸਹਾਰ ਸਕੀ ਗ਼ਮ, ਹਸਪਤਾਲ ਦੀ 9ਵੀਂ ਮੰਜ਼ਿਲ ਤੋਂ ਮਾਰੀ ਛਾਲ

ਇਸ ਤੋਂ ਪਹਿਲਾਂ ਉਸ ਨੇ ਬੱਚੇ ਦਾ ਗਲ਼ਾ ਘੁੱਟ ਕੇ ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਐਤਵਾਰ ਨੂੰ ਮਿਲੀ ਅਤੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਜਨਾਨੀ ਦੇ ਪਤੀ ਦਾ ਲਗਭਗ 10 ਦਿਨ ਪਹਿਲਾਂ ਕੋਰੋਨਾ ਕਾਰਨ ਦਿਹਾਂਤ ਹੋਇਆ ਸੀ। ਜਨਾਨੀ ਨੇ ਮੌਤ ਤੋਂ ਪਹਿਲਾਂ ਇਕ ਚਿੱਠੀ ਲਿਖੀ ਹੈ, ਜਿਸ 'ਚ ਉਸ ਨੇ ਪਤੀ ਦੀ ਮੌਤ ਤੋਂ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਣ ਦਾ ਜ਼ਿਕਰ ਕੀਤਾ ਹੈ।

ਇਹ ਵੀ ਪੜ੍ਹੋ:  90 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ 4 ਸਾਲਾ ਮਾਸੂਮ ਨੂੰ 16 ਘੰਟਿਆਂ ਬਾਅਦ ਸੁਰੱਖਿਅਤ ਕੱਢਿਆ ਗਿਆ ਬਾਹਰ


author

DIsha

Content Editor

Related News