ਜਿਸ ਥਾਂ ਦਾਦਾ ਚੌਕੀਦਾਰ, ਪਿਤਾ ਡਰਾਈਵਰ, ਉੱਥੇ ਹੀ ਬੇਟਾ ਬਣਿਆ ਜੱਜ

08/22/2019 5:55:58 PM

ਇੰਦੌਰ— ਮੱਧ ਪ੍ਰਦੇਸ਼ ਦੇ 26 ਸਾਲਾ ਨੌਜਵਾਨ ਨੇ ਇਕ ਮਿਸਾਲ ਪੇਸ਼ ਕੀਤੀ ਹੈ। ਨੌਜਵਾਨ ਨੇ ਸਿਵਲ ਜੱਜ ਵਰਗ-2 ਦੀ ਭਰਤੀ ਪ੍ਰੀਖਿਆ 'ਚ ਕਾਮਯਾਬੀ ਹਾਸਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਨੌਜਵਾਨ ਦੇ ਪਿਤਾ ਜ਼ਿਲਾ ਅਦਾਲਤ 'ਚ ਡਰਾਈਵਰ ਹਨ ਅਤੇ ਜੱਜਾਂ ਦੀ ਗੱਡੀ ਚਲਾਉਂਦੇ ਹਨ। ਦਾਦਾ ਕੋਰਟ 'ਚ ਚੌਕੀਦਾਰੀ ਕਰਦੇ ਸਨ ਅਤੇ ਹੁਣ ਜੱਜ ਦੇ ਡਰਾਈਵਰ ਦਾ ਬੇਟਾ ਖੁਦ ਜੱਜ ਬਣ ਗਿਆ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਦੀ ਜਬਲਪੁਰ ਸਥਿਤ ਪ੍ਰੀਖਿਆ ਇਕਾਈ ਨੇ ਬੁੱਧਵਾਰ ਨੂੰ ਚੋਣ ਸੂਚੀ ਜਾਰੀ ਕੀਤੀ। ਇਸ ਸੂਚੀ 'ਚ ਸਿਵਲ ਜੱਜ ਵਰਗ-2 ਦੀ ਭਰਤੀ ਪ੍ਰੀਖਿਆ 'ਚ ਚੇਤਨ ਬਜਾੜ (26) ਨੇ ਹੋਰ ਪਿਛੜਾ ਵਰਗ (ਓ.ਬੀ.ਸੀ.) 'ਚ 13ਵਾਂ ਰੈਂਕ ਹਾਸਲ ਕੀਤਾ ਹੈ। ਉਸ ਨੂੰ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ 'ਚ 450 ਅੰਕਾਂ 'ਚੋਂ ਕੁੱਲ 257.5 ਅੰਕ ਮਿਲੇ ਹਨ।

ਪਿਤਾ ਦਾ ਸੁਪਨਾ ਕੀਤਾ ਪੂਰਾ
ਚੇਤਨ ਬਜਾੜ ਨੇ ਕਿਹਾ,''ਮੇਰਾ ਪਿਤਾ ਗੋਵਰਧਨਲਾਲ ਬਜਾੜ ਇੰਦੌਰ ਦੀ ਜ਼ਿਲਾ ਕੋਰਟ 'ਚ ਡਰਾਈਵਰ ਹਨ। ਮੇਰਾ ਦਾਦਾ ਹਰੀਰਾਮ ਬਜਾੜ ਇਸੇ ਕੋਰਟ ਤੋਂ ਚੌਕੀਦਾਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। ਮੇਰੇ ਪਿਤਾ ਦਾ ਹਮੇਸ਼ਾ ਤੋਂ ਸੁਪਨਾ ਸੀ ਕਿ ਉਨ੍ਹਾਂ ਦੇ ਤਿੰਨ ਬੇਟਿਆਂ 'ਚੋਂ ਇਕ ਬੇਟਾ ਜੱਜ ਬਣੇ। ਆਖਰਕਾਰ ਮੈਂ ਉਨ੍ਹਾਂ ਦਾ ਸੁਪਨਾ ਪੂਰਾ ਕਰ ਦਿੱਤਾ ਹੈ।''

ਪੂਰਾ ਪਰਿਵਾਰ ਬਹੁਤ ਖੁਸ਼ ਹੈ
ਪਿਤਾ ਨੂੰ ਆਪਣਾ ਆਦਰਸ਼ ਦੱਸਣ ਵਾਲੇ ਚੇਤਨ ਨੇ ਦੱਸਿਆ ਕਿ ਉਨ੍ਹਾਂ ਨੇ ਕਾਨੂੰਨ 'ਚ ਗਰੈਜ਼ੂਏਸ਼ਨ ਦੀ ਉਪਾਧੀ ਹਾਸਲ ਕੀਤੀ ਹੈ ਅਤੇ ਸਿਵਲ ਜੱਜ ਵਰਗ-2 ਦੀ ਭਰਤੀ ਪ੍ਰੀਖਿਆ 'ਚ ਉਨ੍ਹਾਂ ਦੀ ਚੋਣ ਚੌਥੀ ਕੋਸ਼ਿਸ਼ 'ਚ ਹੋਈ। ਫਿਲਹਾਲ, ਆਮ ਪਿੱਠਭੂਮੀ ਤੋਂ ਆਉਣ ਵਾਲੇ ਇਸ ਨੌਜਵਾਨ ਦੀ ਦੁਨੀਆ ਇਸ ਚੋਣ ਤੋਂ ਬਾਅਦ ਬਦਲ ਗਈ ਹੈ ਅਤੇ ਕਈ ਲੋਕ ਉਨ੍ਹਾਂ ਦੀ ਕਾਮਯਾਬੀ ਦੀ ਕਹਾਣੀ ਨੂੰ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕਰ ਰਹੇ ਹਨ। ਚੇਤਨ ਨੇ ਕਿਹਾ ਕਿ ਜੱਜ ਦੀ ਜ਼ਿੰਮੇਵਾਰੀ ਭਰੀ ਕੁਰਸੀ 'ਤੇ ਬੈਠਣ ਤੋਂ ਬਾਅਦ ਮੇਰੀ ਕੋਸ਼ਿਸ਼ ਰਹੇਗੀ ਕਿ ਲੋਕਾਂ ਨੂੰ ਕੋਰਟ 'ਚ ਜਲਦ ਤੋਂ ਜਲਦ ਇਨਸਾਫ਼ ਮਿਲੇ। ਉਸ ਦੀ ਚੋਣ ਨਾਲ ਉਸ ਦਾ ਪੂਰਾ ਪਰਿਵਾਰ ਵੀ ਬਹੁਤ ਖੁਸ਼ ਹੈ।


DIsha

Content Editor

Related News