ਮਹਿਲਾ ਡਾਕਟਰ ਨੂੰ ਕੁੱਟਿਆ, ਵਾਲਾਂ ਤੋਂ ਘਸੀਟਿਆ, ਮਰੀਜ਼ ਨਾਲ ਆਏ ਰਿਸ਼ਤੇਦਾਰਾਂ ਨੇ ਹਸਪਤਾਲ ''ਚ ਪਾਇਆ ਪੜਥੂ

Sunday, Sep 22, 2024 - 12:32 AM (IST)

ਮਹਿਲਾ ਡਾਕਟਰ ਨੂੰ ਕੁੱਟਿਆ, ਵਾਲਾਂ ਤੋਂ ਘਸੀਟਿਆ, ਮਰੀਜ਼ ਨਾਲ ਆਏ ਰਿਸ਼ਤੇਦਾਰਾਂ ਨੇ ਹਸਪਤਾਲ ''ਚ ਪਾਇਆ ਪੜਥੂ

ਲਖਨਊ- ਲਖਨਊ ’ਚ ਇਕ ਮਹਿਲਾ ਡਾਕਟਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੋਕਬੰਧੂ ਹਸਪਤਾਲ ’ਚ ਡਿਊਟੀ ’ਤੇ ਮੌਜੂਦ ਮਹਿਲਾ ਡਾਕਟਰ ਨੂੰ ਇਕ ਮਰੀਜ਼ ਨਾਲ ਆਏ ਰਿਸ਼ਤੇਦਾਰਾਂ ਨੇ ਬੁਰੀ ਤਰ੍ਹਾਂ ਕੁੱਟਿਆ। ਉਨ੍ਹਾਂ ਉਸ ਨੂੰ ਵਾਲਾਂ ਤੋਂ ਘਸੀਟਿਆ ਤੇ ਗਾਲ੍ਹਾਂ ਵੀ ਕੱਢੀਆਂ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਕਾਨਪੁਰ ਰੋਡ ਦੀ ਐੱਲ. ਡੀ. ਏ. ਕਾਲੋਨੀ ਦਾ ਰਹਿਣ ਵਾਲਾ 65 ਸਾਲਾ ਰਾਜੇਸ਼ ਟੰਡਨ ਪੇਟ ਵਿਚ ਤੇਜ਼ ਦਰਦ ਕਾਰਨ ਵੀਰਵਾਰ ਸ਼ਾਮ ਕਰੀਬ 7 ਵਜੇ ਲੋਕਬੰਧੂ ਹਸਪਤਾਲ ਵਿਚ ਇਲਾਜ ਲਈ ਪਹੁੰਚਿਆ।

ਮਰੀਜ਼ ਦੀ ਮਾੜੀ ਹਾਲਤ ਨੂੰ ਵੇਖਦੇ ਹੋਏ ਹਸਪਤਾਲ ਦੀ ਜੂਨੀਅਰ ਮਹਿਲਾ ਡਾਕਟਰ ਨੇ ਉਸ ਨੂੰ ਤੁਰੰਤ ਦਾਖਲ ਕਰਵਾਇਆ। ਇਸ ਦੌਰਾਨ ਮਰੀਜ਼ ਨਾਲ ਆਈਆਂ 3-4 ਔਰਤਾਂ ਨੇ ਕਿਸੇ ਗੱਲ ਨੂੰ ਲੈ ਕੇ ਗੁੱਸੇ ’ਚ ਆ ਕੇ ਇਲਾਜ ਕਰ ਰਹੀ ਜੂਨੀਅਰ ਮਹਿਲਾ ਡਾਕਟਰ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਮੌਕੇ ’ਤੇ ਮੌਜੂਦ ਹਸਪਤਾਲ ਦੇ ਸਟਾਫ ਨੇ ਦਖਲ ਦੇ ਕੇ ਮਹਿਲਾ ਡਾਕਟਰ ਨੂੰ ਬਚਾਇਆ। ਮਰੀਜ਼ ਨਾਲ ਆਏ ਲੋਕ ਮਰੀਜ਼ ਨੂੰ ਬਿਨਾਂ ਛੁੱਟੀ ਦੁਆਏ ਹੀ ਆਪਣੇ ਨਾਲ ਲੈ ਗਏ।

ਮਹਿਲਾ ਡਾਕਟਰ ਨੇ ਮਾਮਲੇ ਦੀ ਜਾਣਕਾਰੀ ਹਸਪਤਾਲ ਦੇ ਡਾਇਰੈਕਟਰ ਸੁਰੇਸ਼ ਚੰਦਰ ਨੂੰ ਦਿੱਤੀ ਅਤੇ ਸਥਾਨਕ ਕ੍ਰਿਸ਼ਨਾਨਗਰ ਥਾਣੇ ’ਚ ਲਿਖਤੀ ਸ਼ਿਕਾਇਤ ਦਰਜ ਕਰਵਾਈ।


author

Rakesh

Content Editor

Related News