ਲਖਨਊ ''ਚ ਰੋਡਵੇਜ਼ ਬੱਸ ਨੇ ਸਕੂਲ ਵੈਨ ਨੂੰ ਮਾਰੀ ਟੱਕਰ, ਡਰਾਈਵਰ ਸਮੇਤ 3 ਬੱਚੇ ਜ਼ਖਮੀ

Monday, Jul 15, 2019 - 10:34 AM (IST)

ਲਖਨਊ ''ਚ ਰੋਡਵੇਜ਼ ਬੱਸ ਨੇ ਸਕੂਲ ਵੈਨ ਨੂੰ ਮਾਰੀ ਟੱਕਰ, ਡਰਾਈਵਰ ਸਮੇਤ 3 ਬੱਚੇ ਜ਼ਖਮੀ

ਲਖਨਊ— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਇਕ ਸੜਕ ਹਾਦਸਾ ਵਾਪਰ ਗਿਆ। ਇੱਥੇ ਇਕ ਰੋਡਵੇਜ਼ ਬੱਸ ਨੇ ਸਕੂਲੀ ਵੈਨ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਬੱਸ ਉਲਟੀ ਦਿਸ਼ਾ ਤੋਂ ਆ ਰਹੀ ਸੀ। ਇਸ ਦੌਰਾਨ ਰੋਡਵੇਜ਼ ਬੱਸ ਅਤੇ ਸਕੂਲ ਦੀ ਵੈਨ ਵਿਚਾਲੇ ਟੱਕਰ ਹੋ ਗਈ। ਹਾਦਸੇ ਵਿਚ ਵੈਨ ਦੇ ਡਰਾਈਵਰ ਅਤੇ 3 ਬੱਚਿਆਂ ਨੂੰ ਸੱਟਾਂ ਲੱਗੀਆਂ ਹਨ। ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 4 ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਮੌਕੇ 'ਤੇ ਪੁਲਸ ਪਹੁੰਚ ਗਈ ਹੈ ਅਤੇ ਜਾਂਚ ਕਰ ਰਹੀ ਹੈ।

ਦੱਸਣਯੋਗ ਹੈ ਕਿ ਹਾਲ ਹੀ 'ਚ ਫਤਿਹਪੁਰ ਵਿਚ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਵੈਨ ਪਲਟ ਗਈ ਸੀ। ਇਸ ਹਾਦਸੇ ਵਿਚ 15 ਬੱਚੇ ਜ਼ਖਮੀ ਹੋ ਗਏ ਸਨ। ਵੈਨ ਵਿਚ ਸਮਰੱਥਾ ਤੋਂ ਵੱਧ 15 ਬੱਚੇ ਬਠਾਏ ਗਏ ਸਨ। ਤੇਜ਼ ਬਾਰਿਸ਼ ਕਾਰਨ ਵੈਨ ਪਲਟ ਗਈ ਸੀ।


author

Tanu

Content Editor

Related News