ਪਤਨੀ ਨੇ ਖਾਣਾ ਬਣਾਉਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਕਰ ਦਿੱਤਾ ਕਤਲ

Friday, Jul 09, 2021 - 11:26 PM (IST)

ਪਤਨੀ ਨੇ ਖਾਣਾ ਬਣਾਉਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਕਰ ਦਿੱਤਾ ਕਤਲ

ਲਖਨਊ - ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਦਿਲ ਦਹਿਲਾਉਣ ਵਾਲੇ ਹੱਤਿਆਕਾਂਡ ਦਾ ਖੁਲਾਸਾ ਹੋਇਆ ਹੈ। ਇੱਕ ਸ਼ਖਸ ਨੇ ਆਪਣੀ ਪਤਨੀ ਨੂੰ ਸਿਰਫ਼ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਜਨਾਨੀ ਨੇ ਆਪਣੀ ਸੱਸ ਅਤੇ ਪਤੀ ਨੂੰ ਖਾਣਾ ਬਣਾ ਕੇ ਨਹੀਂ ਦਿੱਤਾ। ਦੋਸ਼ੀ ਨੇ ਜਨਾਨੀ ਦੀ ਹੱਤਿਆ ਕਰਕੇ ਲਾਸ਼ ਨੂੰ ਬੈੱਡ ਦੇ ਅੰਦਰ ਲੁੱਕਾ ਦਿੱਤਾ ਸੀ ਅਤੇ ਸ਼ਹਿਰ ਤੋਂ ਬਾਹਰ ਚਲਾ ਗਿਆ ਸੀ।

ਜਦੋਂ ਦੋ ਦਿਨ ਬਾਅਦ ਘਰ ਵਿੱਚੋਂ ਬਦਬੂ ਆਉਣ ਲੱਗੀ ਉਦੋਂ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਸ਼ੀ ਪਤੀ ਵੀ ਹੁਣ ਪੁਲਸ ਦੀ ਗ੍ਰਿਫਤ ਵਿੱਚ ਹੈ। ਇਹ ਘਟਨਾ ਲਖਨਊ ਦੇ ਮਹਾਂਨਗਰ ਖੇਤਰ ਸਥਿਤ ਰਹੀਮਨਗਰ ਰਾਮਲੀਲਾ ਮੈਦਾਨ  ਦੇ ਕੋਲ ਦੀ ਹੈ।

ਦਰਅਸਲ ਮੋਨੂੰ ਰਾਜਪੂਤ ਆਪਣੀ 30 ਸਾਲਾ ਪਤਨੀ ਅੰਜੂ ਦੇ ਨਾਲ ਰਹਿ ਰਿਹਾ ਸੀ। ਮੋਨੂੰ ਦੀ ਮਾਂ ਦੋਨਾਂ ਨਾਲ ਹੀ ਰਹਿੰਦੀ ਸੀ। ਮੋਨੂੰ ਅਤੇ ਅੰਜੂ ਨੇ 3 ਸਾਲ ਪਹਿਲਾਂ ਲਵ ਮੈਰਿਜ ਵੀ ਕੀਤੀ ਸੀ। ਵਿਆਹ ਤੋਂ ਬਾਅਦ ਆਏ ਦਿਨ ਪਤੀ-ਪਤਨੀ ਵਿੱਚ ਘਰੇਲੂ ਗੱਲਾਂ ਨੂੰ ਲੈ ਕੇ ਝਗੜੇ ਹੁੰਦੇ ਸਨ। ਕਈ ਵਾਰ ਝਗੜੇ ਤੋਂ ਬਾਅਦ ਅੰਜੂ ਪੁਲਸ ਨੂੰ ਵੀ ਸੱਦ ਲਿਆ ਸੀ ਪਰ ਮਾਮਲਾ ਸੁਲਝਾ ਕੇ ਦੋਨਾਂ ਨੂੰ ਇਕੱਠੇ ਕਰ ਦਿੱਤਾ ਜਾਂਦਾ ਸੀ।

ਇਹ ਵੀ ਪੜ੍ਹੋ- ਝਾਰਖੰਡ HC ਦਾ ਜਗਨਨਾਥ ਯਾਤਰਾ ਨੂੰ ਲੈ ਕੇ ਹੁਕਮ ਦੇਣ ਤੋਂ ਇਨਕਾਰ, ਕਿਹਾ- ਸਰਕਾਰ ਖੁਦ ਲਵੇ ਫੈਸਲਾ

ਖਾਣਾ ਬਣਾਉਣ ਨੂੰ ਲੈ ਕੇ ਹੋਈ ਕੁੱਟਮਾਰ!
ਵਾਰਦਾਤ ਦੇ ਦਿਨ ਪਤੀ ਮੋਨੂੰ ਨੇ ਪਤਨੀ ਅੰਜੂ ਤੋਂ ਖਾਣਾ ਬਣਾਉਣ ਲਈ ਕਿਹਾ, ਜਿਸ 'ਤੇ ਨਾਰਾਜ਼ ਪਤਨੀ ਨੇ ਸੱਸ ਅਤੇ ਪਤੀ ਲਈ ਖਾਣਾ ਨਾ ਬਣਾਉਣ ਦੀ ਗੱਲ ਕਹੀ ਅਤੇ ਪਤੀ ਨੂੰ ਚੱਪਲ ਨਾਲ ਕੁੱਟ ਦਿੱਤਾ। ਨਾਰਾਜ਼ ਪਤੀ ਨੇ ਪਤਨੀ ਨੂੰ ਇਹ ਵੀ ਕਿਹਾ ਕਿ ਪਤੀ 'ਤੇ ਹੱਥ ਚੁਕਦੀ ਹੈ ਅਤੇ ਜਿਸ ਤੋਂ ਬਾਅਦ ਕੁੱਟਮਾਰ ਸ਼ੁਰੂ ਕਰ ਦਿੱਤੀ। ਗੁੱਸੇ ਵਿੱਚ ਆ ਕੇ ਸ਼ਖਸ ਨੇ ਪਤਨੀ ਦੀ ਹੱਤਿਆ ਕਰ ਦਿੱਤੀ, ਜਿਸ ਤੋਂ ਬਾਅਦ ਘਰ ਵਿੱਚ ਰੱਖੇ ਬੈੱਡ ਬਾਕਸ ਵਿੱਚ ਲਾਸ਼ ਨੂੰ ਬੰਦ ਕਰ ਅਯੁੱਧਿਆ ਕੰਮ ਦੇ ਸਿਲਸਿਲੇ ਵਿੱਚ ਚਲਾ ਗਿਆ।

ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ!
3 ਦਿਨ ਤੱਕ ਪੀੜਤਾ ਕਿਸੇ ਨੂੰ ਨਜ਼ਰ ਨਹੀਂ ਆਈ ਤਾਂ ਲੋਕਾਂ ਦਾ ਸ਼ੱਕ ਵਧਿਆ। ਹਾਲਾਂਕਿ 2 ਦਿਨ ਬਾਅਦ ਜਦੋਂ ਛੋਟੇ ਭਰਾ ਨੇ ਘਰ ਵਿੱਚ ਬਦਬੂ ਮਹਿਸੂਸ ਕੀਤੀ ਤਾਂ ਪੁਲਸ ਨੂੰ ਵਾਰਦਾਤ ਬਾਰੇ ਸੂਚਨਾ ਦਿੱਤੀ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਤਫਤੀਸ਼ ਦੌਰਾਨ ਬੈੱਡ ਬਾਕਸ ਵਿੱਚ ਜਨਾਨੀ ਦੀ ਲਾਸ਼ ਮਿਲੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ  ਲਈ ਭੇਜ ਦਿੱਤਾ ਹੈ। ਪੁਲਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਮਾਮਲੇ ਦੀ ਤਫਤੀਸ਼ ਜਾਰੀ ਹੈ। ਪੁਲਸ ਹੱਤਿਆ ਦੀ ਵਜ੍ਹਾ ਤਲਾਸ਼ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News