ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੇ ਜਲੰਧਰ ਦੇ ਆਰਮੀ ਹਸਪਤਾਲ ''ਚ ਲਿਆ ਆਖ਼ਰੀ ਸਾਹ, 8 ਸਾਲਾਂ ਤੋਂ ਕੋਮਾ ''ਚ ਸਨ
Monday, Dec 25, 2023 - 06:32 PM (IST)
ਜੰਮੂ/ਜਲੰਧਰ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ 2015 'ਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਟ ਦਾ ਦਿਹਾਂਤ ਹੋ ਗਿਆ। ਉਹ ਪਿਛਲੇ 8 ਸਾਲਾਂ ਤੋਂ ਕੋਮਾ ਵਿਚ ਸਨ। ਸੇਵਾਮੁਕਤ ਬ੍ਰਿਗੇਡੀਅਰ ਅਤੇ ਪੰਜਾਬ ਸੈਨਿਕ ਕਲਿਆਣ ਬੋਰਡ ਦੇ ਡਾਇਰੈਕਟਰ ਬੀ. ਏ. ਢਿੱਲੋਂ ਨੇ ਲੈਫਟੀਨੈਂਟ ਕਰਨਲ ਨੱਟ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ- ਭਿਆਨਕ ਕਤਲਕਾਂਡ: ਤਕਨੀਸ਼ੀਅਨ ਨੂੰ ਜੰਜ਼ੀਰਾਂ ਨਾਲ ਬਣਿਆ, ਬਲੇਡ ਨਾਲ ਵੱਢਿਆ ਫਿਰ ਜ਼ਿੰਦਾ ਸਾੜਿਆ
ਜੰਲਧਰ ਦੇ ਆਰਮੀ ਹਸਪਤਾਲ 'ਚ ਲਿਆ ਆਖ਼ਰੀ ਸਾਹ
ਦੱਸ ਦੇਈਏ ਕਿ ਕਰਨਬੀਰ ਨੇ ਆਰਮੀ ਹਸਪਤਾਲ ਜਲੰਧਰ 'ਚ ਆਖਰੀ ਸਾਹ ਲਿਆ। ਉਨ੍ਹਾਂ ਦਾ ਪਰਿਵਾਰ ਮੂਲ ਰੂਪ ਤੋਂ ਬਟਾਲਾ ਦਾ ਰਹਿਣ ਵਾਲਾ ਹੈ। ਉਨ੍ਹਾਂ ਦਾ ਜਨਮ 18 ਮਾਰਚ 1976 ਨੂੰ ਹੋਇਆ ਸੀ। ਉਨ੍ਹਾਂ ਦੇ ਪਰਿਵਾਰ 'ਚ ਪਤਨੀ ਨਵਪ੍ਰੀਤ ਕੌਰ ਅਤੇ ਧੀਆਂ- ਗੁਨੀਤ ਅਤੇ ਅਸ਼ਮੀਤ ਹਨ। ਲੈਫਟੀਨੈਂਟ ਕਰਨਲ ਨੱਟ ਨੂੰ 1998 ਵਿਚ ਦਿ 'ਬ੍ਰਿਗੇਡ ਆਫ਼ ਗਾਰਡਜ਼' ਵਿਚ ਸ਼ਾਰਟ ਸਰਵਿਸ ਕਮੀਸ਼ਨ ਅਧਿਕਾਰੀ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਸੀ। ਸਾਲ 2012 'ਚ ਸੇਵਾ ਮੁਕਤ ਹੋਣ ਤੋਂ ਪਹਿਲਾਂ ਉਨ੍ਹਾਂ ਨੇ 14 ਸਾਲ ਤੱਕ ਰੈਜੀਮੈਂਟ ਵਿਚ ਸੇਵਾ ਨਿਭਾਈ। ਨਵੰਬਰ 2015 ਵਿਚ ਲੈਫਟੀਨੈਂਟ ਕਰਨਲ ਨੱਟ 160 ਟੈਰੀਟੋਰੀਅਲ ਆਰਮੀ ਬਟਾਲੀਅਨ (JAK ਰਾਈਫਲਜ਼) ਦੇ ਸੈਕਿੰਡ-ਇਨ-ਕਮਾਂਡ (2IC) ਵਜੋਂ ਸੇਵਾ ਨਿਭਾ ਰਿਹਾ ਸੀ। ਉਹ ਕੁਪਵਾੜਾ ਨੇੜੇ ਇਕ ਪਿੰਡ 'ਚ ਲੁਕੇ ਹੋਏ ਅੱਤਵਾਦੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੀ ਅਗਵਾਈ ਕਰ ਰਹੇ ਸਨ।
ਇਹ ਵੀ ਪੜ੍ਹੋ- ਹਿਮਾਚਲ 'ਚ ਸੈਲਾਨੀਆਂ ਦੀ ਵੱਡੀ ਭੀੜ, ਮਨਾਲੀ 'ਚ ਲੱਗਾ 5 ਕਿਲੋਮੀਟਰ ਲੰਮਾ ਜਾਮ
ਜਬਾੜੇ 'ਤੇ ਗੋਲੀਆਂ ਲੱਗੀਆਂ ਸਨ
25 ਨਵੰਬਰ 2015 ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹਾਜੀ ਨਾਕਾ ਪਿੰਡ 'ਚ ਕੰਟਰੋਲ ਰੇਖਾ ਦੇ ਨੇੜੇ ਇਕ ਝੌਂਪੜੀ 'ਚ ਲੁਕੇ ਇਕ ਅੱਤਵਾਦੀ ਨੇ ਉਸ 'ਤੇ ਗੋਲੀਬਾਰੀ ਕੀਤੀ। ਹਮਲੇ ਵਿਚ ਉਨ੍ਹਾਂ ਦੇ ਚਿਹਰੇ ਖਾਸ ਕਰਕੇ ਹੇਠਲੇ ਜਬਾੜੇ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਸ ਹਮਲੇ 'ਚ ਜ਼ਖਮੀ ਕਰਨਬੀਰ ਨੂੰ ਸ਼੍ਰੀਨਗਰ ਦੇ ਮਿਲਟਰੀ ਹਸਪਤਾਲ ਅਤੇ ਬਾਅਦ 'ਚ ਨਵੀਂ ਦਿੱਲੀ ਦੇ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ 'ਚ ਰੈਫਰ ਕੀਤਾ ਗਿਆ। ਡਾਕਟਰਾਂ ਨੇ ਉਨ੍ਹਾਂ ਦੀ ਜਾਨ ਬਚਾਉਣ ਲਈ ਸਰਜਰੀ ਕੀਤੀ ਸੀ। ਕਰਨਬੀਰ ਦਾ ਪਿਛਲੇ ਕਰੀਬ 8 ਸਾਲਾਂ ਤੋਂ ਜਲੰਧਰ ਦੇ ਆਰਮੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਹਾਦਸੇ ਮਗਰੋਂ ਉਹ ਕੋਮਾ ਵਿਚ ਸਨ। ਫੂਡ ਪਾਈਪ ਜ਼ਰੀਏ ਉਨ੍ਹਾਂ ਨੂੰ ਸੂਪ ਅਤੇ ਜੂਸ ਦਿੱਤਾ ਜਾਂਦਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8