ਮਨੁੱਖਤਾ ਸ਼ਰਮਸਾਰ : ਪਿੰਡ ਵਾਸੀਆਂ ਨੇ ਪ੍ਰੇਮੀ ਜੋੜੇ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

Monday, Aug 21, 2023 - 10:58 AM (IST)

ਮਨੁੱਖਤਾ ਸ਼ਰਮਸਾਰ : ਪਿੰਡ ਵਾਸੀਆਂ ਨੇ ਪ੍ਰੇਮੀ ਜੋੜੇ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

ਅਗਰਤਲਾ- ਦੱਖਣੀ ਤ੍ਰਿਪੁਰਾ ਜ਼ਿਲ੍ਹਾ ਬੇਲੋਨੀਆ ਦੇ ਈਸ਼ਾਨ ਚੰਦਰ ਨਗਰ ਦੀ ਮੁੰਡਾ ਬਸਤੀ ’ਚ ਇਕ ਮੁਟਿਆਰ ਨੂੰ ਪਿੰਡ ਵਾਸੀਆਂ ਦੇ ਹੱਥੋਂ ਅੱਤਿਆਚਾਰ ਦਾ ਸਾਹਮਣਾ ਕਰਨਾ ਪਿਆ। ਪੁਲਸ ਰਿਪੋਰਟ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਵਿਆਹੇ ਪੁਰਸ਼ ਅਤੇ ਇਕ ਕੁਆਰੀ ਕੁੜੀ ਵਿਚਾਲੇ ਨਾਜਾਇਜ਼ ਸਬੰਧ ਨੂੰ ਲੈ ਕੇ ਹੋਈ।

ਇਹ ਵੀ ਪੜ੍ਹੋ : ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਦੱਖਣੀ ਕੋਰੀਆ ਤੋਂ ਭਾਰਤ ਆਈ ਕੁੜੀ, ਇੰਝ ਹੋਈ ਸੀ ਮੁਲਾਕਾਤ

ਮੁਲਜ਼ਮ ਪੁਰਸ਼ ਅਤੇ ਕੁੜੀ ਨੂੰ ਪਿੰਡ ’ਚ ਇਕ ਸੁੰਨਸਾਨ ਜਗ੍ਹਾ ’ਤੇ ਫੜ ਲਿਆ ਗਿਆ। ਉਨ੍ਹਾਂ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਉਨ੍ਹਾਂ ਦੀ ਕੁੱਟ-ਮਾਰ ਕੀਤੀ ਗਈ। ਕਥਿਤ ਤੌਰ ’ਤੇ ਕੁੜੀ ਦੇ ਪਰਿਵਾਰ ਨੇ ਝਗੜੇ ਨੂੰ ਸੁਲਝਾਉਣ ਅਤੇ ਰਿਸ਼ਤਾ ਖ਼ਤਮ ਕਰਨ ਲਈ ਵਿਅਕਤੀ ਤੋਂ ਵੱਡੀ ਰਕਮ ਮੰਗੀ ਸੀ ਪਰ ਉਹ ਸਹਿਮਤ ਨਹੀਂ ਹੋਇਆ। ਉਦੋਂ ਦੋਵਾਂ ਪੱਖਾਂ ਦੇ ਮੈਂਬਰਾਂ ਦੇ ਸਾਹਮਣੇ ਹੀ ਪਿੰਡ ਵਾਸੀਆਂ ਨੇ ਉਨ੍ਹਾਂ ਖ਼ਿਲਾਫ਼ ਹਿੰਸਕ ਵਿਵਹਾਰ ਸ਼ੁਰੂ ਕਰ ਦਿੱਤਾ, ਜੋ ਬਾਅਦ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News