ਸਹੇਲੀ ਨਾਲ ਹੋਇਆ ਪਿਆਰ; 7 ਲੱਖ ਖਰਚ ਬਣੀ ਮੁੰਡਾ, ਫਿਰ ਕਰਵਾਇਆ ਵਿਆਹ

Friday, Dec 20, 2024 - 01:41 PM (IST)

ਸਹੇਲੀ ਨਾਲ ਹੋਇਆ ਪਿਆਰ; 7 ਲੱਖ ਖਰਚ ਬਣੀ ਮੁੰਡਾ, ਫਿਰ ਕਰਵਾਇਆ ਵਿਆਹ

ਕੰਨੌਜ- ਕੁੜੀਆਂ-ਕੁੜੀਆਂ ਨੇ ਵਿਆਹ ਕਰਵਾ ਲਿਆ, ਇਹ ਗੱਲ ਹੁਣ ਆਮ ਹੁੰਦੀ ਜਾ ਰਹੀ ਹੈ। ਦੋ ਸਹੇਲੀਆਂ ਇਕ-ਦੂਜੇ ਨੂੰ ਦਿਲ ਦੇ ਬੈਠੀਆਂ। ਪਿਆਰ ਇਸ ਕਦਰ ਪਰਵਾਨ ਚੜ੍ਹਿਆ ਕਿ ਦੋਹਾਂ ਨੇ ਆਪਸ 'ਚ ਵਿਆਹ ਕਰਾਉਣ ਦਾ ਫੈਸਲਾ ਲੈ ਲਿਆ। ਵਿਆਹ ਕਰਵਾਉਣ ਲਈ ਇਕ ਸਹੇਲੀ ਨੇ 7 ਲੱਖ ਖਰਚ ਕਰ ਕੇ ਆਪਣਾ ਲਿੰਗ ਬਦਲਵਾ ਲਿਆ। ਉਹ ਕੁੜੀ ਤੋਂ ਮੁੰਡਾ ਬਣ ਗਈ, ਫਿਰ ਉਸ ਨੇ ਬਿਊਟੀ ਪਾਰਲਰ ਚਲਾਉਣ ਵਾਲੀ ਸਹੇਲੀ ਨਾਲ ਵਿਆਹ ਕਰਵਾ ਲਿਆ। ਦੋਹਾਂ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਦੋਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਸਰਾਫ਼ਾ ਕਾਰੋਬਾਰੀ ਦੀ ਧੀ 7 ਲੱਖ ਖਰਚ ਬਣੀ ਮੁੰਡਾ

ਮਿਲੀ ਜਾਣਕਾਰੀ ਮੁਤਾਬਕ ਕੰਨੌਜ ਜ਼ਿਲ੍ਹੇ ਦੇ ਸਰਾਏਮੀਰਾ ਵਾਸੀ ਇਕ ਸਰਾਫ਼ਾ ਕਾਰੋਬਾਰੀ ਦੀ ਧੀ ਨੇ ਆਪਣੇ ਸਹੇਲੀ ਨਾਲ ਵਿਆਹ ਕਰਵਾ ਲਿਆ। ਵਿਆਹ ਕਰਾਉਣ ਲਈ ਕਾਰੋਬਾਰੀ ਦੀ ਧੀ ਨੇ ਲਿੰਗ ਬਦਲਵਾ ਲਿਆ, ਜਿਸ ਵਿਚ ਕਰੀਬ 7 ਲੱਖ ਰੁਪਏ ਦਾ ਖ਼ਰਚ ਆਇਆ। ਇਸ ਤੋਂ ਬਾਅਦ ਉਸ ਨੇ ਆਪਣਾ ਨਾਂ ਵੀ ਬਦਲ ਲਿਆ। ਉਹ ਪੂਰੀ ਤਰ੍ਹਾਂ ਮੁੰਡਾ ਬਣ ਗਈ।

ਬਿਊਟੀ ਪਾਰਲਰ ਚਲਾਉਣ ਵਾਲੀ ਕੁੜੀ ਨਾਲ ਹੋਇਆ ਪਿਆਰ

ਦੱਸਿਆ ਜਾ ਰਿਹਾ ਹੈ ਕਿ ਸਰਾਫਾ ਕਾਰੋਬਾਰੀ ਦੀ ਧੀ ਅਤੇ ਬਿਊਟੀ ਪਾਰਲਰ ਸੰਚਾਲਕ ਦੀ ਮੁਲਾਕਾਤ 2020 'ਚ ਇਕ ਜਿਊਲਰੀ ਦੀ ਦੁਕਾਨ 'ਤੇ ਹੋਈ ਸੀ। ਉਸ ਸਮੇਂ ਬਿਊਟੀ ਪਾਰਲਰ ਦਾ ਸੰਚਾਲਕ ਗਹਿਣੇ ਖਰੀਦਣ ਪਹੁੰਚੀ ਸੀ। ਉਦੋਂ ਹੀ ਦੋਹਾਂ ਦੀ ਜਾਣ-ਪਛਾਣ ਹੋ ਗਈ। ਫਿਰ ਉਨ੍ਹਾਂ ਵਿਚਕਾਰ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹੌਲੀ-ਹੌਲੀ ਉਨ੍ਹਾਂ ਨੂੰ ਪਿਆਰ ਹੋ ਗਿਆ। ਉਨ੍ਹਾਂ ਦੀ ਜ਼ਿੱਦ ਦੇ ਬਾਵਜੂਦ ਪਰਿਵਾਰਕ ਮੈਂਬਰ ਵੀ ਕੁਝ ਨਾ ਕਰ ਸਕੇ ਅਤੇ ਦੋਵਾਂ ਨੂੰ ਇਕੱਠੇ ਰਹਿਣ ਦਿੱਤਾ।

ਬਚਪਨ ਤੋਂ ਹੀ ਮੁੰਡਿਆਂ ਵਾਂਗ ਰਹਿਣ ਦਾ ਸੀ ਸ਼ੌਕ

ਕਾਰੋਬਾਰੀ ਦੀ ਧੀ ਨੂੰ ਬਚਪਨ ਤੋਂ ਹੀ ਮੁੰਡਿਆਂ ਵਾਂਗ ਰਹਿਣ ਦਾ ਸ਼ੌਕ ਸੀ। ਸ਼ੁਰੂ ਤੋਂ ਹੀ ਉਹ ਇਕ ਬੰਦਿਆਂ ਵਾਂਗ ਕੱਪੜੇ ਪਹਿਨਦੀ ਸੀ ਅਤੇ ਉਸੇ ਅੰਦਾਜ਼ ਵਿਚ ਘੁੰਮਦੀ ਰਹਿੰਦੀ ਸੀ। 2020 ਵਿਚ ਜਦੋਂ ਉਸ ਦੀ ਨਜ਼ਰ ਇਕ ਬਿਊਟੀ ਪਾਰਲਰ ਚਲਾ ਰਹੀ ਇਕ ਕੁੜੀ 'ਤੇ ਪਈ ਤਾਂ ਉਸ ਨੂੰ ਪਿਆਰ ਹੋ ਗਿਆ। ਹੌਲੀ-ਹੌਲੀ ਬਿਊਟੀ ਪਾਰਲਰ ਸੰਚਾਲਕ ਨੂੰ ਵੀ ਉਸ ਨਾਲ ਪਿਆਰ ਹੋ ਗਿਆ। ਫਿਰ ਉਨ੍ਹਾਂ ਨੇ ਇਕੱਠੇ ਰਹਿਣ ਅਤੇ ਮਰਨ ਦੀ ਸਹੁੰ ਖਾਧੀ ਅਤੇ ਵਿਆਹ ਕਰਨ ਦਾ ਫੈਸਲਾ ਕੀਤਾ। ਆਪਸੀ ਸਹਿਮਤੀ ਨਾਲ ਕਾਰੋਬਾਰੀ ਦੀ ਧੀ ਨੇ ਆਪਣਾ ਲਿੰਗ ਬਦਲਵਾ ਲਿਆ।


 


author

Tanu

Content Editor

Related News