ਇੰਸਟਾਗ੍ਰਾਮ 'ਤੇ ਦੋਸਤੀ ਤੇ ਪਿਆਰ, ਪਤੀ-ਬੱਚੇ ਨੂੰ ਛੱਡ ਆਗਰਾ ਪੁੱਜੀ ਔਰਤ, ਫਿਰ ਜੋ ਹੋਇਆ...
Friday, Dec 06, 2024 - 12:42 PM (IST)
ਨੈਸ਼ਨਲ ਡੈਸਕ : ਇਕ ਔਰਤ ਨੂੰ ਇੰਸਟਾਗ੍ਰਾਮ 'ਤੇ ਹੋਈ ਦੋਸਤੀ ਦੇ ਜ਼ਰੀਏ ਇਕ ਨੌਜਵਾਨ ਨਾਲ ਪਿਆਰ ਹੋ ਗਿਆ। ਜਿਸ ਤੋਂ ਬਾਅਦ ਉਸ ਨੇ ਆਪਣੇ ਪਤੀ ਅਤੇ ਬੇਟੇ ਨੂੰ ਛੱਡ ਕੇ ਢਾਈ ਮਹੀਨੇ ਪਹਿਲਾਂ ਆਗਰਾ ਆ ਕੇ ਉਕਤ ਨੌਜਵਾਨ ਨਾਲ ਰਹਿਣ ਦਾ ਫ਼ੈਸਲਾ ਕੀਤਾ। ਤਾਜਗੰਜ ਦੇ ਨੌਜਵਾਨ ਮੋਹਸਿਨ ਖਾਨ ਨੇ ਉਕਤ ਔਰਤ ਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾਇਆ ਅਤੇ 17 ਸਤੰਬਰ ਨੂੰ ਪੱਛਮੀ ਬੰਗਾਲ ਤੋਂ ਆਗਰਾ ਲੈ ਆਇਆ। ਦੋਵੇਂ ਆਗਰਾ ਦੇ ਜਗਦੀਸ਼ਪੁਰਾ ਦੇ ਕਿਸ਼ੋਰਪੁਰਾ ਇਲਾਕੇ 'ਚ ਕਿਰਾਏ 'ਤੇ ਮਕਾਨ ਲੈ ਕੇ ਰਹਿਣ ਲੱਗੇ। ਪਰ ਇੱਕ ਹਫ਼ਤਾ ਪਹਿਲਾਂ ਜਦੋਂ ਔਰਤ ਨੇ ਘਰ ਪਰਤਣ ਦੀ ਇੱਛਾ ਜ਼ਾਹਰ ਕੀਤੀ ਤਾਂ ਨੌਜਵਾਨ ਨੇ ਉਸ ਨੂੰ ਬੰਧਕ ਬਣਾ ਲਿਆ।
ਇਹ ਵੀ ਪੜ੍ਹੋ - ਕੜਾਕੇ ਦੀ ਠੰਡ ਲਈ ਹੋ ਜਾਓ ਤਿਆਰ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
ਇਸ ਤੋਂ ਬਾਅਦ ਵੀਰਵਾਰ 6 ਦਸੰਬਰ ਨੂੰ ਔਰਤ ਨੇ ਮੌਕਾ ਪਾ ਕੇ ਨੌਜਵਾਨ ਦੇ ਚੁੰਗਲ 'ਚੋਂ ਫ਼ਰਾਰ ਹੋ ਕੇ ਰਾਹਗੀਰ ਦੀ ਮਦਦ ਨਾਲ ਆਪਣੇ ਪਤੀ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਔਰਤ ਜਗਦੀਸ਼ਪੁਰਾ ਥਾਣੇ ਪਹੁੰਚ ਗਈ। ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ.) ਦੇ ਅਧਿਕਾਰੀ ਵੀ ਥਾਣੇ ਪਹੁੰਚੇ ਅਤੇ ਉਹਨਾਂ ਨੇ ਨੌਜਵਾਨ ਅਤੇ ਔਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਦੱਸ ਦੇਈਏ ਕਿ 30 ਸਾਲਾ ਔਰਤ ਦਾ ਪਤੀ ਪੂਰਬੀ ਬਰਧਮਾਨ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ। ਛੇ ਮਹੀਨੇ ਪਹਿਲਾਂ ਮਹਿਲਾ ਦੀ ਮੋਹਸਿਨ ਖਾਨ ਨਾਲ ਇੰਸਟਾਗ੍ਰਾਮ 'ਤੇ ਦੋਸਤੀ ਹੋਈ ਸੀ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਨਸ਼ੇ 'ਚ ਦੋਸਤ ਨੂੰ ਕੱਢੀ ਗਾਲ੍ਹ, ਰੋਕਣ 'ਤੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਕਰ 'ਤਾ ਕਤਲ
ਮੋਹਸਿਨ ਨੇ ਔਰਤ ਨੂੰ ਆਗਰਾ ਬੁਲਾਇਆ ਅਤੇ 17 ਸਤੰਬਰ ਨੂੰ ਉਹ ਉਸ ਨੂੰ ਪੱਛਮੀ ਬੰਗਾਲ ਤੋਂ ਆਗਰਾ ਲੈ ਗਿਆ। ਦੋਵੇਂ ਜਗਦੀਸ਼ਪੁਰਾ ਦੇ ਕਿਸ਼ੋਰਪੁਰਾ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿਣ ਲੱਗੇ। ਇਸ ਮਾਮਲੇ ਦੇ ਸਬੰਧ ਵਿਚ ਔਰਤ ਦੇ ਪਤੀ ਨੇ ਪੂਰਬੀ ਬਰਧਮਾਨ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਕਈ ਦਿਨਾਂ ਦੀ ਭਾਲ ਤੋਂ ਬਾਅਦ ਔਰਤ ਦੇ ਆਗਰਾ ਵਿੱਚ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ ਅਤੇ ਇੱਕ ਮਹੀਨਾ ਪਹਿਲਾਂ ਮਹਿਲਾ ਦੇ ਪਤੀ ਨੇ ਵੀਐਚਪੀ ਦੇ ਜ਼ਿਲ੍ਹਾ ਜਨਰਲ ਸਕੱਤਰ ਕਰਨ ਗਰਗ ਨਾਲ ਮੁਲਾਕਾਤ ਕੀਤੀ ਸੀ। ਕਰਨ ਗਰਗ ਨੇ ਔਰਤ ਦੀ ਭਾਲ ਵਿਚ ਮਦਦ ਕੀਤੀ ਪਰ ਉਦੋਂ ਤੱਕ ਔਰਤ ਦਾ ਕੋਈ ਸੁਰਾਗ ਨਹੀਂ ਮਿਲਿਆ।
ਇਹ ਵੀ ਪੜ੍ਹੋ - ਆਧਾਰ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਜੇ ਫਿੰਗਰ ਪ੍ਰਿੰਟ 'ਚ ਆਵੇ ਦਿੱਕਤ ਤਾਂ ਜਲਦੀ ਕਰੋ ਇਹ ਕੰਮ
29 ਨਵੰਬਰ ਨੂੰ ਔਰਤ ਨੇ ਫੋਨ ਕਰਕੇ ਆਪਣੇ ਪਤੀ ਨੂੰ ਦੱਸਿਆ ਕਿ ਮੋਹਸੀਨ ਨੇ ਉਸ ਨੂੰ ਬੰਧਕ ਬਣਾ ਲਿਆ ਹੈ। ਇਸ 'ਤੇ ਮਹਿਲਾ ਦੇ ਪਤੀ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਵੀਐੱਚਪੀ ਵਰਕਰਾਂ ਦੀ ਮਦਦ ਲਈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਜਗਦੀਸ਼ਪੁਰਾ ਦੇ ਇੰਸਪੈਕਟਰ ਆਨੰਦਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਮਹਿਲਾ ਨੇ ਮੋਹਸਿਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਔਰਤ ਨੂੰ ਆਸ਼ਾ ਜਯੋਤੀ ਸੈਂਟਰ 'ਚ ਰੱਖਿਆ ਗਿਆ ਹੈ ਅਤੇ ਉਹ ਆਪਣੇ ਪਤੀ ਦੇ ਆਉਣ ਦੀ ਉਡੀਕ ਕਰ ਰਹੀ ਹੈ।
ਇਹ ਵੀ ਪੜ੍ਹੋ - ਬਿਨਾਂ ਸੱਦੇ ਵਿਆਹ 'ਚ ਦਾਖਲ ਹੋਏ ਕਾਲਜ ਵਿਦਿਆਰਥੀ, ਬਰਾਤੀਆਂ ਨਾਲ ਪਿਆ ਪੰਗਾ, ਚੱਲੀਆਂ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8