ਨਾਮੀ ਪ੍ਰਾਈਵੇਟ ਹਸਪਤਾਲ 'ਚ ਲੱਗੀ ਅੱਗ, 7 ਲੋਕਾਂ ਦੀ ਮੌਤ
Friday, Dec 13, 2024 - 11:23 AM (IST)
ਡਿੰਡੀਗੁਲ- ਇਕ ਨਾਮੀ ਪ੍ਰਾਈਵੇਟ ਹਸਪਤਾਲ ਵਿਚ ਭਿਆਨਕ ਹਾਦਸਾ ਵਾਪਰ ਗਿਆ। ਹਸਪਤਾਲ ਵਿਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਤਾਮਿਲਨਾਡੂ ਦੇ ਡਿੰਡੀਗੂਲ ਜ਼ਿਲ੍ਹੇ ਦੀ ਹੈ। ਜ਼ਿਲ੍ਹੇ ਦੀ ਪੁਲਸ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਲੋਕ ਹਸਪਤਾਲ ਦੀ ਲਿਫਟ ਵਿਚ ਬੇਹੋਸ਼ ਮਿਲੇ। ਹਸਪਤਾਲ 'ਚ ਅੱਗ ਕਿਵੇਂ ਲੱਗੀ, ਇਸ ਗੱਲ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਸ਼ੁਰੂਆਤੀ ਜਾਂਚ ਵਿਚ ਸ਼ਾਰਟ ਸਰਕਿਟ ਕਾਰਨ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਆਉਣਗੇ 1,000 ਰੁਪਏ
ਸਾਹ ਘੱਟਣ ਕਾਰਨ ਹੋਈ ਮੌਤ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਲਿਫਟ ਵਿਚ ਬੇਹੋਸ਼ ਪਾਏ ਗਏ ਲੋਕਾਂ ਨੂੰ ਹਫੜਾ-ਦਫੜੀ ਵਿਚ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਡਾਕਟਰਾਂ ਮੁਤਾਬਕ ਸਾਹ ਘੱਟਣ ਕਾਰਨ ਇਨ੍ਹਾਂ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਇਕ ਮਾਸੂਮ ਅਤੇ ਤਿੰਨ ਔਰਤਾਂ ਸ਼ਾਮਲ ਹਨ।
ਇਹ ਵੀ ਪੜ੍ਹੋ- ਭਾਰੀ ਮੀਂਹ ਦਾ ਕਹਿਰ, 11 ਜ਼ਿਲ੍ਹਿਆਂ 'ਚ ਸਕੂਲ ਬੰਦ
ਅੱਗ ਬੁਝਾਉਣ 'ਚ ਲੱਗੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਫਾਇਰ ਬ੍ਰਿਗੇਡ ਅਤੇ ਬਚਾਅ ਕਰਮੀਆਂ ਨੇ ਹਸਪਤਾਲ ਦੇ ਲੱਗਭਗ 30 ਮਰੀਜ਼ਾਂ ਨੂੰ ਬਾਹਰ ਕੱਢ ਲਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੱਢੇ ਗਏ ਲੋਕਾਂ ਨੂੰ ਜ਼ਿਲ੍ਹਾ ਜੀ. ਐੱਚ. ਵਿਚ ਦਾਖ਼ਲ ਕਰਵਾਇਆ ਗਿਆ ਹੈ। ਟੀ. ਵੀ. 'ਤੇ ਵਿਖਾਏ ਜਾ ਰਹੇ ਦ੍ਰਿਸ਼ਾਂ ਵਿਚ ਇਮਾਰਤ ਤੋਂ ਅੱਗ ਅਤੇ ਧੂੰਆਂ ਨਿਕਲਦਾ ਹੋਇਆ ਵਿਖਾਈ ਦੇ ਰਿਹਾ ਸੀ। ਜਿਸ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਲਾਇਆ ਗਿਆ ਹੈ।
ਇਹ ਵੀ ਪੜ੍ਹੋ- ਸਰਦੀਆਂ 'ਚ ਹੱਥ ਹੋ ਜਾਂਦੇ ਨੇ ਖ਼ੁਸ਼ਕ ਤਾਂ ਅਪਣਾਓ ਇਹ ਘਰੇਲੂ ਤਰੀਕੇ
ਬਚਾਏ ਗਏ ਮਰੀਜ਼ਾਂ ਨੂੰ ਹੋਰ ਹਸਪਤਾਲਾਂ 'ਚ ਕਰਵਾਇਆ ਗਿਆ ਦਾਖ਼ਲ
ਇਸ ਹਾਦਸੇ 'ਤੇ ਡਿੰਡੀਗੁਲ ਦਾ ਜ਼ਿਲ੍ਹਾ ਕਲੈਕਟਰ ਐੱਮ. ਐੱਨ. ਪੂਨਗੋਡੀ ਨੇ ਨੋਟਿਸ ਲਿਆ। ਉਨ੍ਹਾਂ ਨੇ ਕਿਹਾ ਕਿ ਲੱਗਭਗ ਦੋ ਘੰਟੇ ਪਹਿਲਾਂ ਇਕ ਨਿੱਜੀ ਹਸਪਤਾਲ ਵਿਚ ਅੱਗ ਲੱਗ ਗਈ ਸੀ। ਇੱਥੋਂ ਦੇ ਮਰੀਜ਼ਾਂ ਨੂੰ ਬਚਾ ਲਿਆ ਗਿਆ ਹੈ ਅਤੇ ਨੇੜੇ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।