2 ਸਹੇਲੀਆਂ ਇਕ-ਦੂਜੀ ਦੇ ਪਿਆਰ ’ਚ ਪਾਗਲ, ਕਰਾਉਣਾ ਚਾਹੁੰਦੀਆਂ ਨੇ ਵਿਆਹ
Thursday, Dec 12, 2024 - 10:33 AM (IST)
ਅਮਰੋਹਾ- ਅੱਜ-ਕੱਲ ਸਮਲਿੰਗੀ ਵਿਆਹ ਭਾਵ ਸੇਮ ਜੈਂਡਰ ਮੈਰਿਜ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿੱਥੇ ਇਕ ਕੁੜੀ ਨੇ ਦੂਜੀ ਕੁੜੀ ਨਾਲ ਅਤੇ ਇਕ ਮੁੰਡੇ ਨੇ ਦੂਜੇ ਮੁੰਡੇ ਨਾਲ ਵਿਆਹ ਕਰਵਾ ਲਿਆ ਹੈ। ਹੁਣ ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਅਮਰੋਹਾ ਤੋਂ ਸਾਹਮਣੇ ਆਇਆ ਹੈ, ਜਿੱਥੇ 2 ਕੁੜੀਆਂ ਵਿਆਹ ਕਰਵਾਉਣ ’ਤੇ ਅੜੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਕ-ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੀਆਂ ਅਤੇ ਵਿਆਹ ਕਰਨਾ ਚਾਹੁੰਦੀਆਂ ਹਨ ਭਾਵੇਂ ਕਿ ਉਨ੍ਹਾਂ ਦੇ ਦੋਵੇਂ ਪਰਿਵਾਰ ਇਸ ਵਿਆਹ ਦੇ ਖਿਲਾਫ਼ ਹਨ।
ਦਰਅਸਲ ਇਨ੍ਹਾਂ ਦੋਹਾਂ ਕੁੜੀਆਂ ਦੀ ਪਹਿਲੀ ਮੁਲਾਕਾਤ 4 ਮਹੀਨੇ ਪਹਿਲਾਂ ਇਕ ਵਿਆਹ ’ਚ ਹੋਈ ਸੀ, ਜਿੱਥੇ ਦੋਵੇਂ ਸਹੇਲੀਆਂ ਬਣ ਗਈਆਂ ਸਨ। ਇਕ ਕੁੜੀ ਧਨੌਰਾ ਅਤੇ ਦੂਜੀ ਅਮਰੋਹਾ ਦੀ ਰਹਿਣ ਵਾਲੀ ਹੈ। ਵਿਆਹ ਤੋਂ ਬਾਅਦ ਵੀ ਦੋਵੇਂ ਇਕ-ਦੂਜੇ ਦੇ ਸੰਪਰਕ ਵਿਚ ਰਹੀਆਂ ਅਤੇ ਦੋਵਾਂ ਦੀ ਫੋਨ ’ਤੇ ਗੱਲਬਾਤ ਹੁੰਦੀ ਰਹੀ। ਦੋਵਾਂ ਵਿਚਕਾਰ ਨੇੜਤਾ ਇੰਨੀ ਵਧ ਗਈ ਕਿ ਉਨ੍ਹਾਂ ਨੇ ਇਕੱਠੀਆਂ ਰਹਿਣ ਦਾ ਫੈਸਲਾ ਕੀਤਾ। ਦੋਵੇਂ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੇ ਬਿਨਾਂ ਦਿੱਲੀ ਚਲੀਆਂ ਗਈਆਂ ਅਤੇ ਉੱਥੇ ਰਹਿਣ ਲੱਗ ਪਈਆਂ। ਦੋਵੇਂ ਕੁੜੀਆਂ ਦੇ ਅਚਾਨਕ ਲਾਪਤਾ ਹੋਣ ਨਾਲ ਪਰਿਵਾਰਕ ਮੈਂਬਰਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ।