ਪਿਆਰ 'ਚ ਫ਼ਸਾ ਪ੍ਰੇਮੀਕਾ ਦੀ ਬਣਾਈ ਅਸ਼ਲੀਲ ਵੀਡੀਓ, ਫਿਰ ਜੋ ਹੋਇਆ ਸੁਣ ਉਡਣਗੇ ਹੋਸ਼
Saturday, Dec 07, 2024 - 12:05 PM (IST)
ਨੈਸ਼ਨਲ ਡੈਸਕ : ਇਕ ਸਨਸਨੀਖੇਜ਼ ਘਟਨਾ ਵਿਚ ਬੈਂਗਲੁਰੂ ਦੇ ਇਕ 20 ਸਾਲਾ ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਬਲੈਕਮੇਲ ਕਰਕੇ ਉਸ ਤੋਂ ਕਰੋੜਾਂ ਰੁਪਏ ਅਤੇ ਇਕ ਮਹਿੰਗੀ ਕਾਰ ਲੈ ਲਈ। ਮੁਟਿਆਰ, ਜੋ ਪਹਿਲਾਂ ਹੀ ਦੋਸ਼ੀ 'ਤੇ ਬਹੁਤ ਭਰੋਸਾ ਕਰਦੀ ਸੀ ਅਤੇ ਉਸ ਨਾਲ ਵਿਆਹ ਕਰਨ ਦੀ ਉਮੀਦ ਲੱਗਾ ਕੇ ਬੈਠੀ ਹੋਈ ਸੀ, ਉਹ ਆਪਣੇ ਪ੍ਰੇਮੀ ਦੁਆਰਾ ਕੀਤੀ ਗਈ ਇਸ ਧੋਖਾਧੜੀ ਤੋਂ ਦੁਖੀ ਹੋ ਗਈ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - ਚੜ੍ਹਦੀ ਸਵੇਰ ਵਾਪਰੀ ਵੱਡੀ ਵਾਰਦਾਤ : ਸੈਰ ਲਈ ਨਿਕਲੇ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ
ਦੱਸ ਦੇਈਏ ਕਿ ਇਹ ਕਹਾਣੀ ਪ੍ਰੇਮ ਸਬੰਧਾਂ ਦੀ ਸ਼ੁਰੂਆਤ ਤੋਂ ਲੈ ਕੇ ਇੱਕ ਘਿਨਾਉਣੇ ਅਪਰਾਧ ਤੱਕ ਦੀ ਹੈ। ਪੀੜਤ ਅਤੇ ਮੁਲਜ਼ਮ ਮੋਹਨ ਕੁਮਾਰ ਦੀ ਮੁਲਾਕਾਤ ਬਚਪਨ ਵਿੱਚ ਬੋਰਡਿੰਗ ਸਕੂਲ ਵਿੱਚ ਹੋਈ ਸੀ। ਉਹ ਉਸ ਸਮੇਂ ਚੰਗੇ ਦੋਸਤ ਸਨ, ਪਰ ਕੁਝ ਸਮੇਂ ਬਾਅਦ ਸੰਪਰਕ ਟੁੱਟ ਗਿਆ। ਕਈ ਸਾਲਾਂ ਬਾਅਦ ਦੋਵੇਂ ਦੁਬਾਰਾ ਮਿਲ ਗਏ ਅਤੇ ਉਨ੍ਹਾਂ ਵਿਚ ਪਿਆਰ ਹੋਣਾ ਸ਼ੁਰੂ ਹੋ ਗਿਆ। ਮੁਲਜ਼ਮ ਮੋਹਨ ਕੁਮਾਰ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ ਅਤੇ ਇਸ ਭਰੋਸੇ ਕਾਰਨ ਉਹ ਹੌਲੀ-ਹੌਲੀ ਉਸ ਦੇ ਨੇੜੇ ਆ ਗਿਆ।
ਇਹ ਵੀ ਪੜ੍ਹੋ - ਰੱਥ 'ਚ ਨੱਚ ਰਿਹਾ ਸੀ ਲਾੜਾ, ਅਚਾਨਕ ਹੋ ਗਿਆ ਧਮਾਕਾ, ਪਈਆਂ ਭਾਜੜਾਂ (ਵੀਡੀਓ)
ਹਾਲਾਂਕਿ, ਨੌਜਵਾਨ ਨੇ ਆਪਣੀ ਪ੍ਰੇਮਿਕਾ ਦੇ ਭੋਲੇਪਣ ਦਾ ਫ਼ਾਇਦਾ ਉਠਾਇਆ ਅਤੇ ਉਸ ਨੂੰ ਮਾਨਸਿਕ ਤੌਰ 'ਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਲੜਕੀ ਨਾਲ ਗੂੜ੍ਹੇ ਪਲਾਂ ਦੀਆਂ ਵੀਡੀਓ ਬਣਾਈਆਂ ਅਤੇ ਇਨ੍ਹਾਂ ਵੀਡੀਓਜ਼ ਦੇ ਆਧਾਰ 'ਤੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੋਹਨ ਕੁਮਾਰ ਨੇ ਕੁੜੀ ਨੂੰ ਕਿਹਾ ਕਿ ਜੇਕਰ ਉਸ ਨੇ ਉਸ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਵੀਡੀਓ ਜਨਤਕ ਕਰ ਦੇਵੇਗਾ। ਇਸ ਡਰ ਦੇ ਕਾਰਨ ਕੁੜੀ ਨੇ ਉਸ ਦੇ ਦਬਾਅ ਵਿਚ ਆ ਕੇ ਉਸ ਨੂੰ ਗਹਿਣੇ, ਮਹਿੰਗੀਆਂ ਘੜੀਆਂ, ਲਗਜ਼ਰੀ ਕਾਰ ਅਤੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ। ਦੋਸ਼ ਹੈ ਕਿ ਮੋਹਨ ਨੇ ਲੜਕੀ ਤੋਂ ਕੁੱਲ 2.5 ਕਰੋੜ ਰੁਪਏ ਦੀ ਵਸੂਲੀ ਕੀਤੀ ਅਤੇ ਉਸ ਤੋਂ ਮਹਿੰਗੀ ਕਾਰ ਵੀ ਲਈ। ਇਹ ਬਲੈਕਮੇਲਿੰਗ ਕਈ ਮਹੀਨਿਆਂ ਤੱਕ ਜਾਰੀ ਰਹੀ ਪਰ ਆਖਿਰਕਾਰ ਪੀੜਤਾ ਨੇ ਆਪਣੇ ਪਰਿਵਾਰ ਨੂੰ ਆਪਣੀ ਪਰੇਸ਼ਾਨੀ ਬਾਰੇ ਦੱਸਿਆ ਅਤੇ ਪੁਲਸ ਨਾਲ ਸੰਪਰਕ ਕੀਤਾ।
ਇਹ ਵੀ ਪੜ੍ਹੋ - ਬਰਾਤ ਤੋਂ ਪਹਿਲਾਂ ਲਾੜੀ ਘਰ ਪਹੁੰਚ ਗਈ 'ਭਾਬੀ', ਕਹਿੰਦੀ 'ਉਹ ਮੇਰਾ, ਮੈਂ ਨਹੀਂ ਹੋਣ ਦਿੰਦੀ ਤੇਰਾ', ਬਸ ਫਿਰ....
ਸ਼ਿਕਾਇਤ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਦੋਸ਼ੀ ਮੋਹਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਬੈਂਗਲੁਰੂ ਪੁਲਸ ਕਮਿਸ਼ਨਰ ਬੀ ਦਯਾਨੰਦ ਨੇ ਮਾਮਲੇ ਨੂੰ ਗੰਭੀਰ ਦੱਸਿਆ ਅਤੇ ਕਿਹਾ ਕਿ ਇਹ ਇੱਕ ਯੋਜਨਾਬੱਧ ਅਪਰਾਧ ਸੀ। ਉਨ੍ਹਾਂ ਕਿਹਾ, "ਦੋਸ਼ੀ ਨੇ 2.57 ਕਰੋੜ ਰੁਪਏ ਦੀ ਲੁੱਟ ਕੀਤੀ ਸੀ, ਜਿਸ ਵਿੱਚੋਂ 80 ਲੱਖ ਰੁਪਏ ਪੁਲਸ ਨੇ ਬਰਾਮਦ ਕਰ ਲਏ ਹਨ।" ਪੁਲਸ ਨੇ ਇਹ ਵੀ ਕਿਹਾ ਕਿ ਦੋਸ਼ੀ ਦਾ ਅਪਰਾਧ ਪੂਰੀ ਤਰ੍ਹਾਂ ਯੋਜਨਾਬੱਧ ਸੀ। ਪੀੜਤਾ ਨੇ ਦੋਸ਼ ਲਗਾਇਆ ਕਿ ਮੋਹਨ ਕੁਮਾਰ ਉਸ ਨੂੰ ਵਿਆਹ ਦੇ ਬਹਾਨੇ ਭਰੋਸੇ 'ਚ ਲੈਂਦਾ ਰਿਹਾ, ਜਦਕਿ ਅਸਲ 'ਚ ਉਹ ਉਸਦਾ ਸ਼ੋਸ਼ਣ ਕਰਦਾ ਰਿਹਾ। ਲੜਕੀ ਦੇ ਪਰਿਵਾਰ ਵਾਲਿਆਂ ਨੇ ਵੀ ਇਸ ਅਪਰਾਧ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਵੱਡਾ ਸਦਮਾ ਹੈ।
ਇਹ ਵੀ ਪੜ੍ਹੋ - ਝੂਲਾ ਬਣਿਆ ਜਾਨ ਦਾ ਦੁਸ਼ਮਣ! 30 ਸੈਕੰਡ ਤਕ ਲਟਕਦੀ ਰਹੀ ਕੁੜੀ, ਰੌਂਦੀ ਹੋਈ ਮਾਰਦੀ ਰਹੀ ਚੀਕਾਂ, ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8