ਲਵ ਜਿਹਾਦ ਕੇਸ: ਸੁਪਰੀਮ ਕੋਰਟ ਨੇ ਪਲਟਿਆ ਫੈਸਲਾ, ਹਾਦੀਆ ਦਾ ਵਿਆਹ ਬਹਾਲ

Thursday, Mar 08, 2018 - 03:25 PM (IST)

ਲਵ ਜਿਹਾਦ ਕੇਸ: ਸੁਪਰੀਮ ਕੋਰਟ ਨੇ ਪਲਟਿਆ ਫੈਸਲਾ, ਹਾਦੀਆ ਦਾ ਵਿਆਹ ਬਹਾਲ

ਨਵੀਂ ਦਿੱਲੀ— ਕੇਰਲ ਦੇ ਲਵ ਜਿਹਾਦ ਮਾਮਲੇ 'ਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਹਾਦੀਆ ਉਰਫ ਅਖਿਲਾ ਅਸ਼ੋਕਨ ਦੇ ਨਿਕਾਹ ਨੂੰ ਫਿਰ ਤੋਂ ਬਹਾਲ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕੇਰਲ ਹਾਈ ਕੋਰਟ ਦੇ ਉਸ ਫੈਸਲੇ ਨੂੰ ਵੀ ਪਲਟ ਦਿੱਤਾ ਹੈ, ਜਿਸ 'ਚ ਵਿਆਹ ਦੀ ਜਾਇਜ਼ਤਾ ਨੂੰ ਰੱਦ ਕਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਹਾਦੀਆ ਹੁਣ ਆਪਣੇ ਪਤੀ ਸ਼ਫੀ ਨਾਲ ਰਹਿ ਸਕੇਗੀ। ਉੱਥੇ ਹੀ ਕੋਰਟ ਨੇ ਕਿਹਾ ਕਿ ਐੱਨ.ਆਈ.ਏ. ਇਸ ਮਾਮਲੇ ਤੋਂ ਨਿਕਲੇ ਪਹਿਲੂਆਂ ਦੀ ਜਾਂਚ ਜਾਰੀ ਰੱਖ ਸਕਦਾ ਹੈ। ਕੋਰਟ ਦੇ ਬਾਹਰ ਸ਼ਫੀ ਦੇ ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਹਾਦੀਆ ਨੂੰ ਆਜ਼ਾਦੀ ਦਿੱਤੀ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਫੈਸਲਾ ਪਲਟਦੇ ਹੋਏ ਕਿਹਾ ਕਿ ਹਾਦੀਆ ਦਾ ਵਿਆਹ ਰੱਦ ਕਰਨ ਦਾ ਫੈਸਲਾ ਪੂਰੀ ਤਰ੍ਹਾਂ ਗਲਤ ਸੀ। ਕੋਰਟ ਨੇ ਕਿਹਾ ਕਿ ਹਾਦੀਆ ਆਪਣੀ ਪੜ੍ਹਾਈ ਜਾਰੀ ਰੱਖ ਸਕਦੀ ਹੈ ਅਤੇ ਜੋ ਉਹ ਚਾਹੁੰਦੀ ਹੈ ਕਰ ਸਕਦੀ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹਾਦੀਆ ਨੇ ਮੁਸਲਿਮ ਧਰਮ ਅਪਣਾ ਕੇ ਸ਼ਫੀ ਜਹਾਂ ਨਾਂ ਦੇ ਸ਼ਖਸ ਨਾਲ ਨਿਕਾਹ ਕਰ ਲਿਆ ਸੀ, ਜਿਸ ਤੋਂ ਬਾਅਦ ਲੜਕੀ ਦੇ ਪਿਤਾ ਅਸ਼ੋਕਨ ਕੇ. ਐੱਮ. ਨੇ ਇਸ ਮਾਮਲੇ ਨੂੰ ਲੈ ਕੇ ਕੋਰਟ 'ਚ ਗੁਹਾਰ ਲਗਾਈ ਸੀ। ਕੇਰਲ ਹਾਈ ਕੋਰਟ ਨੇ ਇਸ ਨੂੰ 'ਲਵ ਜਿਹਾਦ' ਦਾ ਮਾਮਲਾ ਮੰਨਦੇ ਹੋਏ ਵਿਆਹ ਨੂੰ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਬੀਤੇ ਸਾਲ ਨਵੰਬਰ 'ਚ ਹਾਦੀਆ ਨੂੰ ਤਾਮਿਲਨਾਡੂ ਦੇ ਸਲੇਮ ਸਥਿਤ ਹੋਮਿਓਪੈਥਿਕ ਕਾਲਜ 'ਚ ਆਪਣੀ ਸਿੱਖਿਆ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਸੀ। ਸੁਣਾਉਂਦੇ ਹੋਏ ਕਿਹਾ ਕਿ ਹਾਦੀਆ ਕਿਸੇ ਦੀ ਕਸਟਡੀ 'ਚ ਨਹੀਂ ਰਹਿ ਸਕਦੀ ਹੈ।
ਇਸ ਤੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਐੱਨ.ਆਈ.ਏ. ਨੂੰ ਝਟਕਾ ਦਿੰਦੇ ਹੋਏ ਕਿਹਾ ਸੀ ਕਿ ਹਾਦੀਆ ਬਾਲਗ ਹੈ ਅਤੇ ਉਸ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਨ ਦਾ ਅਧਿਕਾਰ ਹੈ, ਇਸ ਲਈ ਐੱਨ.ਆਈ.ਏ. ਵਿਆਹ ਦੀ ਜਾਇਜ਼ਤਾ ਦੀ ਜਾਂਚ ਨਹੀਂ ਕਰ ਸਕਦੀ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਜੇਕਰ ਲੜਕਾ-ਲੜਕੀ ਕਹਿੰਦੇ ਹਨ ਕਿ ਉਨ੍ਹਾਂ ਦਾ ਵਿਆਹ ਹੋਇਆ ਹੈ ਤਾਂ ਇਸ 'ਤੇ ਜਾਂਚ ਨਹੀਂ ਹੋ ਸਕਦੀ। ਹਾਲਾਂਕਿ ਕੋਰਟ ਨੇ ਲਵ ਜਿਹਾਦ ਦੇ ਮਾਮਲਿਆਂ 'ਤੇ ਐੱਨ.ਆਈ.ਏ. ਦੀ ਜਾਂਚ ਦਾ ਆਦੇਸ਼ ਵਾਪਸ ਲੈਣ 'ਤੇ ਕੁਝ ਨਹੀਂ ਕਿਹਾ। ਉੱਥੇ ਹੀ ਹਾਦੀਆ ਉਰਫ ਅਖਿਲਾ ਅਸ਼ੋਕਨ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕਰ ਕੇ ਕਿਹਾ ਸੀ ਕਿ ਉਹ ਮੁਸਲਿਮ ਹੈ ਅਤੇ ਮੁਸਲਿਮ ਬਣੇ ਰਹਿਣਾ ਚਾਹੁੰਦੀ ਹੈ। 25 ਸਾਲ ਦੀ ਹਾਦੀਆ ਨੇ ਇਹ ਵੀ ਕਿਹਾ ਕਿ ਉਹ ਆਪਣੇ ਪਤੀ ਸ਼ਫੀ ਜਹਾਂ ਨਾਲ ਹੀ ਰਹਿਣਾ ਚਾਹੁੰਦੀ ਹੈ, ਜਿਸ ਨਾਲ ਵਿਆਹ ਲਈ ਉਸ ਨੇ ਆਪਣਾ ਧਰਮ ਬਦਲਦੇ ਹੋਏ ਇਸਲਾਮ ਕਬੂਲ ਕੀਤਾ ਸੀ।


Related News