ਮੁਸ਼ਕਿਲਾਂ ''ਚ ਫਸਿਆ Youtuber ਅਰਮਾਨ ਮਲਿਕ ਦਾ ਪਰਿਵਾਰ, ਕੋਰਟ ਵੱਲੋਂ ਨੋਟਿਸ ਜਾਰੀ
Tuesday, Aug 12, 2025 - 11:04 PM (IST)

ਪਟਿਆਲਾ (ਕੰਬੋਜ) - Youtuber ਅਰਮਾਨ ਮਲਿਕ ਦੇ ਪੂਰੇ ਪਰਿਵਾਰ ਦੀਆਂ ਮੁਸ਼ਕਿਲਾਂ ਹੋਰ ਵੀ ਜ਼ਿਆਦਾ ਵੱਧ ਚੁੱਕੀਆਂ ਹਨ। 2 ਸਤੰਬਰ ਨੂੰ ਪਟਿਆਲਾ ਅਦਾਲਤ ਵਿੱਚ ਪੇਸ਼ ਹੋਣ ਲਈ ਅਰਮਾਨ ਮਲਿਕ/ਕ੍ਰਿਤਿਕਾ ਮਲੀਕ/ਪਾਇਲ ਮਲਿਕ ਅਤੇ ਉਸਦੇ ਪੂਰੇ ਪਰਿਵਾਰ ਨੂੰ ਨੋਟਿਸ ਜਾਰੀ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਪਾਇਲ ਮਲਿਕ ਵੱਲੋਂ ਆਪਣੀ ਬੇਟੀ ਨੂੰ ਖੁਸ਼ ਕਰਨ ਦੇ ਲਈ ਉਸਦੀ ਇੱਛਾ ਅਨੁਸਾਰ ਮਾਤਾ ਕਾਲੀ ਦੇਵੀ ਜੀ ਦਾ ਰੂਪ ਧਾਰਿਆ ਗਿਆ ਸੀ ਜਿਸ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜ੍ਹਾ ਹੋਇਆ ਸੀ।
ਉਸ ਤੋਂ ਬਾਅਦ ਪਾਇਲ ਮਲਿਕ, ਅਰਮਾਨ ਮਲੀਕ ਅਤੇ ਉਹਨਾਂ ਦਾ ਪਰਿਵਾਰ ਵੱਖ-ਵੱਖ ਥਾਵਾਂ 'ਤੇ ਜਾ ਕੇ ਧਾਰਮਿਕ ਸਥਾਨਾਂ ਦੇ ਉੱਪਰ ਮਾਫੀ ਵੀ ਮੰਗ ਰਹੇ ਸਨ ਪਰ ਉਸ ਮਾਫੀ ਨੂੰ ਨਕਾਰ ਕੇ ਪਟਿਆਲਾ ਦੇ ਸੀਨੀਅਰ ਐਡਵੋਕੇਟ ਦਵਿੰਦਰ ਰਾਜਪੂਤ ਨੇ ਆਪਣੀ ਭਾਵਨਾਵਾਂ ਨੂੰ ਠੇਸ ਪਹੁੰਚਣ ਤੋਂ ਬਾਅਦ ਪਟਿਆਲਾ ਅਦਾਲਤ ਵਿੱਚ 3 ਵੱਖ-ਵੱਖ ਮਾਮਲੇ ਨੂੰ ਲੈ ਕੇ ਕੇਸ ਲਗਾਇਆ ਸੀ। ਜਿਨਾਂ ਵਿੱਚ ਸਭ ਤੋਂ ਪਹਿਲਾ ਮਾਮਲਾ ਅਰਮਾਨ ਮਲਿਕ ਦੇ ਪੂਰੇ ਪਰਿਵਾਰ ਦੇ ਖਿਲਾਫ ਬੇਅਦਬੀ ਦੀ ਘਟਨਾ ਨੂੰ ਲੈ ਕੇ ਅਦਾਲਤ ਵਿੱਚ ਲਗਾਇਆ ਸੀ ਅਤੇ ਉਸ ਤੋਂ ਬਾਅਦ ਐਡਵੋਕੇਟ ਦਵਿੰਦਰ ਰਾਜਪੂਤ ਨੇ ਇਸ ਮਾਮਲੇ ਨੂੰ ਵਧਾਉਂਦੇ ਹੋਏ ਇੰਸਟਾਗ੍ਰਾਮ ਅਤੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੈਟਫਾਰਮ ਦੇ ਉੱਪਰ ਅਰਮਾਨ ਮਲਿਕ ਦੇ ਪਰਿਵਾਰ ਵੱਲੋਂ ਪਰੋਸੇ ਜਾ ਰਹੇ ਅਸ਼ਲੀਲ ਕੰਟੈਂਟ ਅਤੇ ਅਰਮਾਨ ਮਲਿਕ ਵੱਲੋਂ 4 ਔਰਤਾਂ ਦੇ ਨਾਲ ਵਿਆਹ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ।
ਇਹਨਾਂ ਮਾਮਲਿਆਂ ਵਿੱਚੋਂ ਅਦਾਲਤ ਵੱਲੋਂ ਅੱਜ 2 ਮਾਮਲਿਆਂ ਦੇ ਵਿੱਚ ਸੁਣਵਾਈ ਕੀਤੀ ਗਈ ਜਿਨਾਂ ਵਿੱਚ ਸਭ ਤੋਂ ਪਹਿਲਾਂ ਮਾਮਲਾ ਅਸ਼ਲੀਲ ਕੰਟੈਂਟ ਬਣਾਉਣ ਦਾ ਸੀ ਅਤੇ ਦੂਸਰਾ ਮਾਮਲਾ ਅਰਮਾਨ ਮਲਿਕ ਵੱਲੋਂ 4 ਵਿਆਹ ਕਰਵਾਉਣ ਦਾ ਸੀ ਜਿਸ ਮਾਮਲੇ ਦੇ ਵਿੱਚ ਅਰਮਾਨ ਮਲਿਕ ਸਣੇ ਉਹਨਾਂ ਦੀ 4 ਪਤਨੀਆਂ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ 2 ਸਤੰਬਰ ਨੂੰ ਫਿਜੀਕਲੀ ਪਟਿਆਲਾ ਕੋਰਟ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।