ਲੋਕ ਸਭਾ ਦੇ ਦੂਜਾ ਪੜਾਅ 'ਚ 12 ਸੂਬਿਆਂ ਦੀਆਂ ਇਨ੍ਹਾਂ ਸੀਟਾਂ 'ਤੇ ਵੋਟਿੰਗ ਜਾਰੀ

Thursday, Apr 18, 2019 - 11:43 AM (IST)

ਨਵੀਂ ਦਿੱਲੀ- 17ਵੀਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਅੱਜ 12 ਸੂਬਿਆਂ ਦੀਆਂ 95 ਸੀਟਾਂ ਲਈ ਸਵੇਰੇ ਤੋਂ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਵੋਟਿੰਗ ਸ਼ੁਰੂ ਹੋਈ ਚੁੱਕੀ ਹੈ। ਜ਼ਿਆਦਾਤਰ ਸੀਟਾਂ 'ਤੇ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਪਰ ਕੁਝ ਖੇਤਰਾਂ 'ਚ ਸੁਰੱਖਿਆ ਤਹਿਤ ਸ਼ਾਮ 4 ਵਜੇ ਜਾਂ 5 ਵਜੇ ਤੱਕ ਹੀ ਜਾਰੀ ਰਹਿ ਸਕੇਗੀ। ਇਸ ਦੇ ਨਾਲ ਹੀ ਉਡੀਸ਼ਾ ਵਿਧਾਨ ਸਭਾ ਦੀਆਂ 35 ਸੀਟਾਂ 'ਤੇ ਵੀ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। 

ਦੱਸਿਆ ਜਾਂਦਾ ਹੈ ਕਿ ਤੈਅ ਪ੍ਰੋਗਰਾਮ ਮੁਤਾਬਕ ਦੂਜੇ ਪੜਾਅ ਦੀਆਂ 13 ਸੂਬਿਆਂ ਦੀਆਂ 97 ਲੋਕ ਸਭਾ ਸੀਟਾਂ 'ਤੇ ਚੋਣਾਂ ਹੋਣੀਆਂ ਸੀ ਪਰ ਤਾਮਿਲਨਾਡੂ ਦੇ ਵੇਲੋਰ 'ਚ ਇਨਕਮ ਵਿਭਾਗ ਦੇ ਛਾਪਿਆਂ 'ਚ 11 ਕਰੋੜ ਰੁਪਏ ਤੋਂ ਜ਼ਿਆਦਾ ਨਗਦੀ ਬਰਾਮਦ ਹੋਣ ਕਾਰਨ ਚੋਣਾਂ ਰੱਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਤ੍ਰਿਪੁਰਾ 'ਚ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਪੂਰਬੀ ਤ੍ਰਿਪੁਰਾ ਸੀਟ ਤੋਂ ਚੋਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਅਤੇ ਉੱਥੇ ਤੀਸਰੇ ਪੜਾਅ 'ਚ 23 ਅਪ੍ਰੈਲ ਨੂੰ ਚੋਣਾਂ ਹੋਣਗੀਆਂ।

ਇਨ੍ਹਾਂ ਸੂਬਿਆਂ 'ਚ ਵੋਟਾਂ ਜਾਰੀ-


ਤਾਮਿਲਨਾਡੂ  38 ਸੀਟਾਂ
ਇਨ੍ਹਾਂ 'ਚ ਤਿਰਵੱਲੂਰ, ਚੇਨਈ ਨਾਰਥ, ਚੇਨਈ ਸਾਊਥ, ਚੇਨਈ ਸੈਂਟਰਲ, ਸ਼੍ਰੀਪੋਰਬੰਦਰ, ਕਾਂਚੀਪੁਰਮ, ਅਰਾਕੋਨਮ, ਕ੍ਰਿਸ਼ਨਾਗਿਰੀ, ਧਰਮਪੁਰੀ, ਤਿਰੂਵਨਾਮਾਨੀ, ਅਰਨੀ, ਵਿਲੂਪੁਰਮ, ਕਲਾਕੁਰਿਨੀ, ਸਲੇਮ, ਨਾਮਕਕਲ, ਇਰੋੜ,ਤਿਰੂਪੁਰ, ਨੀਲਗਿਰੀ, ਕੋਇੰਬਟੂਰ, ਪੋਲਾਚੀ, ਡਿੰਡੀਗੁਲ, ਕਰੂਰ,ਤਿਰੂਚਿਰਾਪਲੀ, ਪੋਰੰਬਲੂਰ, ਕੁਡਾਲੋਰ, ਚਿੰਦਬਰਮ, ਮਾਇਆਲਾਦੂਥਰਾਈ, ਨਾਗਾਪਟਾਨਮ, ਥੰਜਾਵੁਰ, ਸ਼ਿਲਗੰਗਾ, ਮਦੁਰਈ, ਥੇਨੀ,ਵਿਰੂਧੁਨਗਰ, ਰਮਨਾਥਾਪੁਰਮ, ਥੂਥੂਕੁੜੀ, ਟੇਨਕਾਸੀ, ਤਿਰੂਨੇਲਵੇਲੀ, ਕੰਨਿਆਕੁਮਾਰੀ ਸੀਟਾਂ ਹਨ। 

ਕਰਨਾਟਕ  14 ਸੀਟਾਂ
ਉਦੁਪੀ ਚਿਕਮਗਲੂਰ, ਹਾਸਨ, ਦੱਖਣੀ ਕੰਨੜ, ਚਿਤਰਦੁਰਗ, ਤੁਮਕੁਰ, ਮਾਂਡੀਆ, ਮੈਸੁਰ, ਚਾਮਰਾਜਨਗਰ, ਬੇਂਗਲੁਰੂ ਪਿੰਡ, ਬੇਂਗਲੁਰੂ ਉੱਤਰ, ਬੇਂਗਲੁਰੂ ਮੱਧ, ਬੇਂਗਲੁਰੂ ਦੱਖਣੀ, ਚਿਕਕਾਬਲਾਪੁਰ, ਕੋਲਾਰ 

ਮਹਾਰਾਸ਼ਟਰ  10 ਸੀਟਾਂ
ਬੁਲਢਾਨਾ, ਓਕਾਨਾ, ਅਮਰਾਵਤੀ, ਹਿੰਗੋਲੀ, ਨੰਦੇੜ,ਪਰਮਣੀ ਬੀੜ, ਉਸਮਾਨਾਬਾਦ , ਲਾਤੂਰ , ਸੋਲਾਪੁਰ 

ਉੱਤਰ ਪ੍ਰਦੇਸ਼  8 ਸੀਟਾਂ
ਨਗੀਨਾ, ਅਮਰੋਹਾ, ਬੁਲੰਦਸ਼ਹਿਰ, ਅਲੀਗੜ੍ਹ, ਹਾਥਰਸ, ਮਥੁਰਾ, ਆਗਰਾ, ਫਤਿਹਪੁਰ ਸੀਕਰੀ 

ਅਸਾਮ   5 ਸੀਟਾਂ
ਕਰੀਮਗੰਜ, ਸਿਲਚਰ, ਮੰਗਲਾਡੋਈ, ਆਟੋਨਾਮਸ ਡਿਸਟ੍ਰਿਕਟ, ਨੌਗਾਂਵ

ਬਿਹਾਰ   5 ਸੀਟਾਂ
ਕਿਸ਼ਨਗੰਜ, ਕਟਿਹਾਰ, ਪੂਨੀਆ , ਭਾਗਲਪੁਰ, ਬਾਂਕਾ

ਉਡੀਸ਼ਾ  5 ਸੀਟਾਂ
ਬਰਗੜ, ਸੁੰਦਰਗੜ੍ਹ, ਬੋਲਾਂਗੀਰ, ਕੰਧਮਾਲ, ਅਸਕਾ

ਛੱਤੀਸਗੜ੍ਹ  3 ਸੀਟਾਂ
ਰਾਜਨੰਦਗਾਂਵ , ਮਹਾਸਮੁੰਦ, ਕੰਕੇਰ

ਪੱਛਮੀ ਬੰਗਾਲ  3 ਸੀਟਾਂ
ਜਲਪਾਈਗੁੜੀ, ਦਾਰਜੀਲਿੰਗ , ਰਾਏਗੰਜ

ਜੰਮੂ ਅਤੇ ਕਸ਼ਮੀਰ 2 ਸੀਟਾਂ
ਸ਼੍ਰੀਨਗਰ ਅਤੇ ਊਧਮਪੁਰ

ਮਣੀਪੁਰ 1 ਸੀਟ
ਅੰਤਰਿਕ ਮਣੀਪੁਰ

ਪੁਡੂਚੇਰੀ  1 ਸੀਟ

ਪੁਡੂਚੇਰੀ

 


Iqbalkaur

Content Editor

Related News