ਲੋਕ ਸਭਾ ''ਚ ਗੂੰਜਿਆਂ ਐੱਸ.ਵਾਈ.ਐੱਲ. ਨਹਿਰ ਦਾ ਮੁੱਦਾ, ਕਾਂਗਰਸੀਆਂ ''ਚ ਮਤਭੇਦ ਆਏ ਸਾਹਮਣੇ

Friday, Aug 10, 2018 - 05:51 PM (IST)

ਲੋਕ ਸਭਾ ''ਚ ਗੂੰਜਿਆਂ ਐੱਸ.ਵਾਈ.ਐੱਲ. ਨਹਿਰ ਦਾ ਮੁੱਦਾ, ਕਾਂਗਰਸੀਆਂ ''ਚ ਮਤਭੇਦ ਆਏ ਸਾਹਮਣੇ

ਨਵੀਂ ਦਿੱਲੀ— ਵੀਰਵਾਰ ਲੋਕ ਸਭਾ ਵਿਚ ਹਰਿਆਣਾ ਤੋਂ ਕਾਂਗਰਸ ਦੇ ਇਕ ਮੈਂਬਰ ਨੇ ਪੰਜਾਬ ਅਤੇ ਹਰਿਆਣਾ ਦਰਮਿਆਨ ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਨਹਿਰ ਦਾ ਮਾਮਲਾ ਉਠਾਇਆ, ਜਿਸ 'ਤੇ ਪਾਰਟੀ ਦੇ ਹੀ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਉਸ ਦੇ ਮਤਭੇਦ ਸਪੱਸ਼ਟ ਨਜ਼ਰ ਆਏ। 
ਪ੍ਰਸ਼ਨਕਾਲ ਦੌਰਾਨ ਪੰਜਾਬ ਦੇ ਦੀਪੇਂਦਰ ਹੁੱਡਾ ਨੇ ਅਪੂਰਨ ਸਿੰਚਾਈ ਯੋਜਨਾ ਨਾਲ ਸਬੰਧਤ ਸਵਾਲ ਦੌਰਾਨ ਪੁੱਛਿਆ ਕਿ ਪਿਛਲੇ ਕਈ ਸਾਲਾਂ ਤੋਂ ਐੱਸ. ਵਾਈ. ਐੱਲ. ਦਾ ਮੁੱਦਾ ਪੈਂਡਿੰਗ ਹੈ। ਨਹਿਰ ਦੀ ਉਸਾਰੀ ਕਦੋਂ ਹੋਵੇਗੀ? ਉਨ੍ਹਾਂ ਪੁੱਛਿਆ ਕਿ ਐੱਸ. ਵਾਈ. ਐੱਲ. ਹਰਿਆਣਾ ਦਾ ਹਿੱਸਾ ਬਣ ਚੁੱਕਾ ਹੈ। ਮੰਤਰੀ ਸਾਹਿਬਾਨ ਦੱਸਣ ਕਿ ਪੰਜਾਬ ਦਾ ਹਿੱਸਾ ਕਦੋਂ ਤੱਕ ਬਣ ਜਾਏਗਾ। ਇਸ 'ਤੇ ਦਰਿਆਈ ਵਿਕਾਸ ਬਾਰੇ ਮੰਤਰੀ ਨਿਤਿਨ ਗਡਕਰੀ ਦੇ ਜਵਾਬ ਤੋਂ ਪਹਿਲਾਂ ਹੀ ਪੰਜਾਬ ਤੋਂ ਕਾਂਗਰਸ ਦੇ ਸੁਨੀਲ ਜਾਖੜ, ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ ਆਪਣੀਆਂ ਸੀਟਾਂ 'ਤੇ ਖੜ੍ਹੇ ਹੋ ਕੇ ਵਿਰੋਧ ਪ੍ਰਗਟ ਕਰਨ ਲੱਗ ਪਏ। 
ਜਾਖੜ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਕਿ ਮੰਤਰੀ ਦੇ ਜਵਾਬ ਦੇਣ ਤੋਂ ਪਹਿਲਾਂ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਨਹੀਂ ਹੈ। ਗਡਕਰੀ ਨੇ ਆਪਣੇ ਜਵਾਬ ਵਿਚ ਕਿਹਾ ਕਿ ਇਹ ਵਿਸ਼ਾ ਅਜੇ ਵੀ ਅਦਾਲਤ ਦੇ ਵਿਚਾਰ ਅਧੀਨ ਹੈ।


Related News