ਲੋਕ ਸਭਾ ਚੋਣਾਂ 2024: ਸ਼ਾਮ 5 ਵਜੇ ਤੱਕ ਹੋਈ ਇੰਨੇ ਫ਼ੀਸਦੀ ਵੋਟਿੰਗ, ਪੱਛਮੀ ਬੰਗਾਲ 'ਚ ਪਈਆਂ ਸਭ ਤੋਂ ਜ਼ਿਆਦਾ ਵੋਟਾਂ

05/20/2024 2:37:22 PM

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਤਹਿਤ 20 ਮਈ ਨੂੰ 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ 49 ਲੋਕ ਸਭਾ ਸੀਟਾਂ 'ਤੇ ਅੱਜ ਵੋਟਾਂ ਪੈ ਰਹੀਆਂ ਹਨ। ਓਡੀਸ਼ਾ ਵਿਧਾਨ ਸਭਾ ਦੀਆਂ ਬਚੀਆਂ 35 ਸੀਟਾਂ 'ਤੇ ਵੀ ਅੱਜ ਹੀ ਵੋਟਿੰਗ ਹੈ। 5ਵੇਂ ਪੜਾਅ ਦੀਆਂ 49 ਲੋਕ ਸਭਾ ਸੀਟਾਂ 'ਤੇ ਕੁੱਲ 695 ਉਮੀਦਵਾਰ ਮੈਦਾਨ ਵਿਚ ਹੈ। ਅੱਜ ਮਹਾਰਾਸ਼ਟਰ ਦੀਆਂ 13, ਉੱਤਰ ਪ੍ਰਦੇਸ਼ ਦੀਆਂ 14, ਪੱਛਮੀ ਬੰਗਾਲ ਦੀਆਂ 7, ਬਿਹਾਰ ਦੀਆਂ 5, ਝਾਰਖੰਡ ਦੀਆਂ 3, ਓਡੀਸ਼ਾ ਦੀਆਂ 5 ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਦੀ ਇਕ-ਇਕ ਸੀਟ 'ਤੇ ਵੋਟਾਂ ਪੈ ਰਹੀਆਂ ਹਨ। ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਵੋਟਾਂ ਪੈਣਗੀਆਂ। ਦੱਸ ਦੇਈਏ ਕਿ 5ਵੇਂ ਪੜਾਅ ਵਿਚ ਕੁੱਲ 8 ਕਰੋੜ 95 ਲੱਖ ਤੋਂ ਜ਼ਿਆਦਾ ਵੋਟਰ ਹਨ। 

ਇਹ ਵੀ ਪੜ੍ਹੋ- ਜਹਾਜ਼ ਦੇ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਇੰਜਣ 'ਚ ਲੱਗੀ ਅੱਗ, ਸਵਾਰ ਸਨ 179 ਯਾਤਰੀ

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ, ਸ਼ਾਮ 5 ਵਜੇ ਤਕ 56.68 ਫ਼ੀਸਦੀ ਵੋਟਿੰਗ ਹੋਈ। ਸੂਬਿਆਂ ਦੇ ਲਿਹਾਜ ਨਾਲ ਦੇਖੀਏ ਤਾਂ ਮਹਾਰਾਸ਼ਟਰ ਹੁਣ ਤਕ ਸਭ ਤੋਂ ਘੱਟ ਵੋਟਿੰਗ ਹੋਈ ਹੈ ਤਾਂ ਉਥੇ ਹੀ ਝਾਰਖੰਡ, ਓਡੀਸ਼ਾ ਅਜਿਹੇ ਸੂਬੇ ਹਨ ਜਿਥੇ 60 ਫ਼ੀਸਦੀ ਤੋਂ ਵੱਧ ਵੋਟਿੰਗ ਹੋਈ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ 'ਚ ਵੋਟਿੰਗ ਫ਼ੀਸਦੀ ਸਭ ਤੋਂ ਜ਼ਿਆਦਾ ਹੈ, ਜਿੱਥੇ 73 ਫ਼ੀਸਦੀ ਲੋਕਾਂ ਨੇ ਸ਼ਾਮ 5 ਵਜੇ ਤਕ ਆਪਣੇ ਵੋਟ ਦੇ ਅਧਿਕਾਰਤ ਦੀ ਵਰਤੋਂ ਕਰ ਲਈ ਹੈ।

ਸੂਬੇ 9 ਵਜੇ ਤੱਕ ਵੋਟ ਫ਼ੀਸਦੀ 11 ਵਜੇ ਤੱਕ ਵੋਟ ਫ਼ੀਸਦੀ 1 ਵਜੇ ਤੱਕ ਵੋਟ ਫ਼ੀਸਦੀ 3 ਵਜੇ ਤੱਕ ਵੋਟ ਫ਼ੀਸਦੀ 5 ਵਜੇ ਤੱਕ ਵੋਟ ਫ਼ੀਸਦੀ
ਬਿਹਾਰ 8.86 21.11 34.62  45.33% 52.35 %
ਜੰਮੂ-ਕਸ਼ਮੀਰ 7.63 21.37 34.79 44.90% 54.21 %
ਝਾਰਖੰਡ                 

11.68

26.18 41.89 53.90% 61.90 %
ਲੱਦਾਖ 10.51 27.87 52.02 61.26% 67.15 %
ਮਹਾਰਾਸ਼ਟਰ 6.33 15.93 27.78  38.77% 48.66 %
ਓਡੀਸ਼ਾ  6.87 21.07 35.31 48.95% 60.55 %
ਉੱਤਰ ਪ੍ਰਦੇਸ਼ 12.89 27.76 39.55 47.55% 55.80 %
ਪੱਛਮੀ ਬੰਗਾਲ 15.35 32.70

48.41

62.72% 73.00 %

ਉੱਥੇ ਹੀ ਅੱਜ ਲਖਨਊ ਦੇ ਵੋਟਿੰਗ ਕੇਂਦਰ 'ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੋਟ ਪਾਈ ਹੈ। ਫਿਲਮ ਅਦਾਕਾਰ ਸ਼ਾਹਿਦ ਕਪੂਰ ਅਤੇ ਪਰੇਸ਼ ਰਾਵਲ ਨੇ ਮੁੰਬਈ ਵਿਚ ਆਪਣੀ ਵੋਟ ਪਾਈ। ਸੁਨੀਲ ਸ਼ੈੱਟੀ ਨੇ ਬਾਂਦਰਾ ਵਿਚ ਆਪਣੀ ਵੋਟ ਪਾਈ। ਓਧਰ ਉੱਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਨੇ ਵੋਟ ਪਾਈ। ਆਪਣੀ ਵੋਟ ਪਾਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਅੱਜ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਆਪਣੇ ਪਿੰਡ ਗੌਰੀਗੰਜ ਵਿਚ ਵਿਕਸਿਤ ਭਾਰਤ ਦੇ ਸੰਕਲਪ ਨਾਲ ਵੋਟ ਪਾਈ ਹੈ। ਇਹ ਭਾਰਤ ਅਤੇ ਭਾਰਤ ਦੇ ਭਵਿੱਖ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ- 'ਆਪ' ਨੂੰ ਚੁਣੌਤੀ ਮੰਨਦੀ ਹੈ BJP, ਸਾਨੂੰ ਕੁਚਲਣ ਲਈ ਸ਼ੁਰੂ ਕੀਤਾ 'ਆਪ੍ਰੇਸ਼ਨ ਝਾੜੂ' : CM ਕੇਜਰੀਵਾਲ

ਦੱਸ ਦੇਈਏ ਕਿ 5ਵੇਂ ਪੜਾਅ ਦੀ ਵੋਟਿੰਗ ਕਾਫੀ ਦਿਲਚਸਪ ਹੈ ਕਿਉਂਕਿ ਅਮੇਠੀ ਤੋਂ ਸਮ੍ਰਿਤੀ ਇਰਾਨੀ, ਰਾਏਬਰੇਲੀ ਤੋਂ ਰਾਹੁਲ ਗਾਂਧੀ, ਮੁੰਬਈ ਉੱਤਰੀ ਸੀਟ ਤੋਂ ਪਿਊਸ਼ ਗੋਇਲ, ਲਖਨਊ ਤੋਂ ਰਾਜਨਾਥ ਸਿੰਘ ਸਮੇਤ ਕਈ ਹਾਈ-ਪ੍ਰੋਫਾਈਲ ਚਿਹਰੇ ਚੋਣ ਮੈਦਾਨ ਵਿਚ ਹਨ ਅਤੇ ਆਪਣੀ ਕਿਸਮਤ ਅਜਮਾ ਰਹੇ ਹਨ। 

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: 6 ਸੂਬਿਆਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸ਼ੁਰੂ ਹੋਈ ਵੋਟਿੰਗ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News