ਪੀ.ਐੱਮ. ਅਹੁਦੇ ਦੇ ਬਿਨਾਂ ਗਠਜੋੜ ਸਰਕਾਰ ਨੂੰ ਸ਼ਾਮਲ ਹੋਣ ਨੂੰ ਤਿਆਰ ਹੈ ਕਾਂਗਰਸ

05/16/2019 11:06:30 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ 'ਚ ਇਕ ਹੀ ਗੇੜ ਦੀ ਵੋਟਿੰਗ ਬਾਕੀ ਹੈ ਪਰ ਕਾਂਗਰਸ ਨੇ ਬਹੁਮਨ ਨਾ ਮਿਲਣ ਦੀ ਸਥਿਤੀ 'ਚ ਗਠਜੋੜ ਦੇ ਸੰਕੇਤ ਦਿੱਤੇ ਹਨ। ਇਹੀ ਨਹੀਂ ਕਾਂਗਰਸ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਗਠਜੋੜ 'ਚ ਪੀ.ਐੱਮ. ਦਾ ਅਹੁਦਾ ਨਹੀਂ ਮਿਲਦਾ ਹੈ, ਉਦੋਂ ਵੀ ਉਸ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਕਾਂਗਰਸ ਦੇ ਸੀਨੀਅਰ ਲੀਡਰ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਪਾਰਟੀ ਦਾ ਇਕਮਾਤਰ ਮਕਸਦ ਐੱਨ.ਡੀ.ਏ. ਨੂੰ ਕੇਂਦਰ 'ਚ ਇਕ ਵਾਰ ਫਿਰ ਤੋਂ ਸਰਕਾਰ ਗਠਨ ਤੋਂ ਰੋਕਣਾ ਹੈ। ਆਜ਼ਾਦ ਨੇ ਕਿਹਾ,''ਅਸੀਂ ਪਹਿਲਾਂ ਹੀ ਆਪਣਾ ਸਟੈਂਡ ਸਾਫ਼ ਕਰ ਚੁਕੇ ਹਾਂ। ਜੇਕਰ ਕਾਂਗਰਸ ਦੇ ਪੱਖ 'ਚ ਸਹਿਮਤੀ ਬਣਦੀ ਹੈ ਤਾਂ ਅਸੀਂ ਅਗਵਾਈ ਸਵੀਕਾਰ ਕਰਾਂਗੇ ਪਰ ਸਾਡਾ ਮਕਸਦ ਹਮੇਸ਼ਾ ਇਹ ਰਿਹਾ ਹੈ ਕਿ ਐੱਨ.ਡੀ.ਏ. ਦੀ ਸਰਕਾਰ ਸੱਤਾ 'ਚ ਵਾਪਸ ਨਹੀਂ ਆਉਣੀ ਚਾਹੀਦੀ। ਅਸੀਂ ਸਾਰਿਆਂ ਦੀ ਸਹਿਮਤੀ ਨਾਲ ਲਏ ਗਏ ਫੈਸਲੇ ਨਾਲ ਜਾਣਗੇ।'' ਆਜ਼ਾਦ ਦਾ ਇਹ ਕਹਿਣਾ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਆਮ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਬਹੁਤ ਉਤਸ਼ਾਹਤ ਨਹੀਂ ਦਿੱਸ ਰਹੀ ਹੈ ਅਤੇ ਭਾਜਪਾ ਨੂੰ ਰੋਕਣ ਦੀ ਕੀਮਤ 'ਤੇ ਗਠਜੋੜ 'ਚ ਵੱਡੇ ਤਿਆਰ ਲਈ ਵੀ ਤਿਆਰ ਹੈ।

ਆਜ਼ਾਦ ਨੇ ਕਿਹਾ,''ਜਦੋਂ ਤੱਕ ਸਾਨੂੰ ਪੀ.ਐੱਮ. ਦਾ ਅਹੁਦਾ ਆਫ਼ਰ ਨਹੀਂ ਕੀਤਾ ਜਾਂਦਾ ਹੈ, ਅਸੀਂ ਇਸ ਬਾਰੇ ਕੁਝ ਨਹੀਂ ਕਹਾਂਗੇ ਅਤੇ ਕਿਸੇ ਦੇ ਵੀ ਜ਼ਿੰਮੇਵਾਰੀ ਸੰਭਾਲਣ 'ਤੇ ਇਤਰਾਜ਼ ਨਹੀਂ ਹੋਵੇਗਾ।'' ਦੱਸਣਯੋਗ ਹੈ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਵਿਰੋਧੀਆਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਉਸ ਨੂੰ ਆਮ ਚੋਣਾਂ 'ਚ ਜਿੱਤ ਦਾ ਭਰੋਸਾ ਹੈ ਤਾਂ ਪੀ.ਐੱਮ. ਅਹੁਦੇ ਦੇ ਆਪਣੇ ਉਮੀਦਵਾਰ ਦਾ ਐਲਾਨ ਕਰੇ।

ਪਿਛਲੇ ਦਿਨੀਂ ਕਾਂਗਰਸ ਦੇ ਸੀਨੀਅਰ ਲੀਡਰ ਕਪਿਲ ਸਿੱਬਲ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਨੂੰ ਬਹੁਮਤ ਮਿਲਣ ਦਾ ਚਾਂਸ ਨਹੀਂ ਹੈ। ਇਕ ਇੰਟਰਵਿਊ 'ਚ ਕਾਂਗਰਸ ਨੇਤਾ ਨੇ ਕਿਹਾ ਸੀ ਕਿ ਕਾਂਗਰਸ ਨੂੰ ਆਪਣੇ ਦਮ 'ਤੇ ਬਹੁਮਤ ਮਿਲਣ ਦੀ ਸੰਭਾਵਨਾ ਨਹੀਂ ਹੈ ਪਰ ਕਾਂਗਰਸ ਦੀ ਅਗਵਾਈ ਵਾਲੇ ਯੂ.ਪੀ.ਏ. ਗਠਜੋੜ ਦੀ ਸਰਕਾਰ ਬਣ ਸਕਦੀ ਹੈ। ਇਹੀ ਨਹੀਂ ਕਪਿਲ ਸਿੱਬਲ ਨੇ ਕਿਹਾ ਕਿ ਜੇਕਰ ਕਾਂਗਰਸ ਨੂੰ ਆਮ ਚੋਣਾਂ 'ਚ 272 ਸੀਟਾਂ ਮਿਲਦੀਆਂ ਹਨ ਤਾਂ ਫਿਰ ਰਾਹੁਲ ਨੂੰ ਪੀ.ਐੱਮ. ਅਹੁਦੇ ਲਈ ਨਾਮਜ਼ਦ ਕਰਨਾ ਚਾਹੀਦਾ।


DIsha

Content Editor

Related News