ਲਾਕਡਾਊਨ : ਘਬਰਾਓ ਨਾ ਸਾਥੀਓ! ਫਿਰ ਗੂੰਜੇਗਾ 'ਹਿੰਦੋਸਤਾਨ ਜ਼ਿੰਦਾਬਾਦ'

04/08/2020 3:51:25 PM

ਵੈੱਬ ਡੈਸਕ— ਕੋਰੋਨਾ ਵਾਇਰਸ 'ਕੋਵਿਡ-19' ਕਰ ਕੇ ਪੂਰਾ ਦੇਸ਼ ਇਸ ਸਮੇਂ ਲਾਕਡਾਊਨ ਹੈ। ਹਰ ਪਾਸੇ ਸੁੰਨਸਾਨ ਪਸਰੀ ਹੋਈ ਹੈ। ਸੜਕਾਂ ਵੀਰਾਨ ਹਨ, ਜੋ ਨਜ਼ਰ ਆ ਰਿਹਾ ਹੈ, ਉਹ ਨੇ ਪਸ਼ੂ-ਪੰਛੀ। ਭਾਰਤ ਦੀਆਂ ਉਹ ਤਮਾਮ ਥਾਵਾਂ ਸੁੰਨਸਾਨ ਹਨ, ਜਿੱਥੇ ਕਦੇ ਰੌਣਕਾਂ ਲੱਗਦੀਆਂ ਸਨ। ਕੋਰੋਨਾ ਵਾਇਰਸ ਦੀ ਜਿਹੀ ਮਹਾਮਾਰੀ ਕਾਰਨ ਪੂਰਾ ਹਿੰਦੋਸਤਾਨ ਜੂਝ ਰਿਹਾ ਹੈ, ਜਿਸ ਕਾਰਨ ਅਸੀਂ ਸਾਰੇ ਅੱਜ ਘਰਾਂ 'ਚ ਲਾਕਡਾਊਨ ਹਾਂ। ਇਹ ਸਾਡੇ ਸਾਰਿਆਂ ਲਈ ਜ਼ਰੂਰੀ ਵੀ ਹੈ ਕਿ ਅਸੀਂ ਘਰਾਂ 'ਚ ਬੰਦ ਰਹੀਏ ਅਤੇ ਸੁਰੱਖਿਅਤ ਰਹੀਏ, ਕਿਉਂਕਿ ਜੇਕਰ ਕੋਰੋਨਾ ਵਿਰੁੱਧ ਜੰਗ ਲੜਨੀ ਹੈ ਤਾਂ ਸਾਨੂੰ ਲਾਕਡਾਊਨ ਰਹਿਣਾ ਪਵੇਗਾ। ਲਾਕਡਾਊਨ ਹੀ ਇਸ ਵਾਇਰਸ ਨੂੰ ਹਰਾਉਣ ਦਾ ਇਕੋ-ਇਕ ਜ਼ਰੀਆ ਹੈ। 

PunjabKesari

ਘਬਰਾਓ ਨਾ ਸਾਥੀਓ! ਮੇਰਾ ਰੰਗਲਾ ਪੰਜਾਬ, ਮੇਰੇ ਦੇਸ਼ ਦੀ ਧਰਤੀ, ਵੰਦੇਮਾਤਰਮ, ਜਯ ਹੋ ਵਰਗੇ ਗੀਤ ਮੁੜ ਗੂੰਜਣਗੇ। ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਅਟਾਰੀ 'ਚ ਪਾਕਿਸਤਾਨ ਸਰਹੱਦ 'ਤੇ ਰੋਜ਼ਾਨਾ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਦੀ, ਜਿੱਥੋਂ ਦਾ ਨਜ਼ਾਰਾ ਦੇਖਦੇ ਹੀ ਬਣਦਾ ਸੀ ਪਰ ਅੱਜ-ਕੱਲ ਇਹ ਵੀ ਸੁੰਨਸਾਨ ਹੈ। ਇਸ ਆਲਮ ਵਿਚ ਵੀ ਤਿਰੰਗਾ ਬੇਫਿਕਰ ਹੋ ਕੇ ਆਸਮਾਨ 'ਚ ਸਰਹੱਦ 'ਤੇ ਤਾਇਨਾਤ ਹੈ ਅਤੇ ਸ਼ਾਇਦ ਇਹ ਹੀ ਕਹਿ ਰਿਹਾ ਹੈ ਕਿ ਘਬਰਾਓ ਨਹੀਂ ਸਾਡੇ ਹੌਂਸਲੇ ਬੁਲੰਦ ਹਨ। ਦੱਸ ਦੇਈਏ ਕਿ ਰਿਟ੍ਰੀਟ ਸੈਰੇਮਨੀ ਦਾ ਨਜ਼ਾਰਾ ਕੁਝ ਵੱਖਰਾ ਹੀ ਹੁੰਦਾ ਹੈ, ਆਮ ਦਿਨਾਂ 'ਚ ਇੱਥੇ 7 ਤੋਂ 8 ਹਜ਼ਾਰ ਲੋਕ ਆਉਂਦੇ ਹਨ। ਇਨ੍ਹਾਂ ਦਿਨੀਂ ਰਿਟ੍ਰੀਟ ਸੈਰੇਮਨੀ ਰੱਦ ਹੈ ਪਰ ਇਸ ਸੁੰਨਸਾਨ ਅਤੇ ਖਾਮੋਸ਼ ਵੀ ਫਿਜ਼ਾ ਇੰਝ ਜਾਪ ਰਹੀ ਹੈ ਕਿ ਮੰਨੋ ਉਹ ਆਖ ਰਹੀ ਹੋਵੇ ਅਸੀਂ ਕਾਮਯਾਬ ਜ਼ਰੂਰ ਹੋਵਾਂਗੇ।

PunjabKesari

ਇਸ ਔਖੀ ਘੜੀ 'ਚ ਸਾਨੂੰ ਹੌਂਸਲਾ ਨਹੀਂ ਛੱਡਣਾ ਚਾਹੀਦਾ। ਇਹ ਸਮਾਂ ਭਾਵੇਂ ਥੋੜ੍ਹਾ ਮੁਸ਼ਕਲ ਹੈ ਪਰ ਇਸ ਮੁਸ਼ਕਲ ਦੌਰ 'ਚੋਂ ਸਾਨੂੰ ਨਿਕਲਣ ਲਈ ਸਬਰ-ਸੰਤੋਸ਼ ਰੱਖਣਾ ਬੇਹੱਦ ਜ਼ਰੂਰੀ ਹੈ। ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਜੰਗਾਂ ਤੋਂ ਭਾਰਤ ਕਦੇ ਘਬਰਾਇਆ ਨਹੀਂ, ਸਾਡੇ ਫੌਜੀ ਵੀਰ ਜਵਾਨ ਸਰਹੱਦਾਂ 'ਤੇ ਖੜ੍ਹੇ ਹੋ ਕੇ ਦੁਸ਼ਮਣਾਂ ਨਾਲ ਦੋ-ਚਾਰ ਹੋ ਰਹੇ ਹਨ। ਕੋਰੋਨਾ ਵਿਰੁੱਧ ਜੇ ਸਾਨੂੰ ਜੰਗ ਜਿੱਤਣੀ ਹੈ ਤਾਂ ਸਾਨੂੰ ਉਹ ਸਭ ਕਰਨਾ ਪਵੇਗਾ, ਜੋ ਅੱਜ ਸਮੇਂ ਦੀ ਲੋੜ ਹੈ। ਕੋਰੋਨਾ ਨੂੰ ਅਸੀਂ ਹਲਕੇ 'ਚ ਨਹੀਂ ਲੈ ਸਕਦੇ, ਕਿਉਂਕਿ ਇਹ ਸਾਡੇ ਸਾਹਮਣੇ ਇਕ ਵੱਡੀ ਚੁਣੌਤੀ ਬਣ ਕੇ ਖੜ੍ਹਾ ਹੈ। ਵੱਡੇ-ਵੱਡੇ ਦੇਸ਼ ਵੀ ਇਸ ਅੱਗੇ ਬਹੁਤ ਹੀ ਛੋਟੇ ਸਾਬਤ ਹੋਏ, ਕਿਉਂਕਿ ਵਾਇਰਸ ਕਾਰਨ ਹਜ਼ਾਰਾਂ ਦੀ ਤਾਦਾਦ 'ਚ ਲੋਕ ਮੂੰਹ ਦੇ ਮੂੰਹ ਵਿਚ ਜਾ ਚੁੱਕੇ ਹਨ। 

 


Tanu

Content Editor

Related News