ਝਾਰਖੰਡ ''ਚ ਕੁੱਝ ਛੁੱਟ ਦੇ ਨਾਲ 17 ਜੂਨ ਦੀ ਸਵੇਰੇ 6 ਵਜੇ ਤੱਕ ਵਧਿਆ ਲਾਕਡਾਊਨ
Thursday, Jun 10, 2021 - 12:35 AM (IST)
ਰਾਂਚੀ : ਝਾਰਖੰਡ ਸਰਕਾਰ ਨੇ ਰਾਜ ਵਿੱਚ ‘ਸਿਹਤ ਸੁਰੱਖਿਆ ਹਫ਼ਤੇ' ਦੇ ਨਾਮ ਤੋਂ ਲਾਗੂ ਲਾਕਡਾਊਨ ਨੂੰ ਕੁੱਝ ਛੁੱਟ ਦੇ ਨਾਲ 17 ਜੂਨ ਸਵੇਰੇ ਛੇ ਵਜੇ ਤੱਕ ਲਈ ਵਧਾ ਦਿੱਤਾ ਹੈ। ਇਸ ਦੌਰਾਨ ਜਮਸ਼ੇਦਪੁਰ ਨੂੰ ਛੱਡ ਕੇ ਬਾਕੀ ਸਾਰੇ 23 ਜ਼ਿਲ੍ਹਿਆਂ ਵਿੱਚ ਸਾਰੀਆਂ ਦੁਕਾਨਾਂ ਸਵੇਰੇ ਛੇ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਖੋਲ੍ਹੀਆਂ ਜਾ ਸਕਣਗੀਆਂ। ਹਾਲਾਂਕਿ, ਮਾਲ, ਸਿਨੇਮਾ ਹਾਲ, ਬਾਰ, ਵਿਆਹ ਘਰ, ਜਿਮ, ਸਵਿਮਿੰਗ ਪੂਲ, ਵਿਦਿਅਕ ਅਦਾਰੇ, ਸਟੇਡੀਅਮ ਅਤੇ ਕਲੱਬ ਪਹਿਲਾਂ ਦੀ ਤਰ੍ਹਾਂ ਹੀ ਬੰਦ ਰਹਿਣਗੇ।
ਇਹ ਵੀ ਪੜ੍ਹੋ- ਰਾਜਨੀਤਕ ਦਲ ਦੇ ਨੇਤਾ ਦੀ ਧੀ ਨਾਲ ਹੈਵਾਨੀਅਤ, ਰੇਪ ਕਰਕੇ ਅੱਖ ਕੱਢ ਦਰਖ਼ਤ ਨਾਲ ਲਟਕਾਈ ਲਾਸ਼
ਸਰਕਾਰ ਦੁਆਰਾ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਹੁਣ ਸ਼ਨੀਵਾਰ ਸ਼ਾਮ ਚਾਰ ਵਜੇ ਤੋਂ ਸੋਮਵਾਰ ਸਵੇਰੇ ਛੇ ਵਜੇ ਤੱਕ ਸੂਬੇ ਵਿੱਚ ਦਵਾਈ ਅਤੇ ਕੁੱਝ ਜ਼ਰੂਰੀ ਸੇਵਾਵਾਂ ਦੀਆਂ ਦੁਕਾਨਾਂ ਅਤੇ ਅਦਾਰੇ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਅਤੇ ਅਦਾਰੇ ਪੂਰੀ ਤਰ੍ਹਾਂ ਬੰਦ ਰੱਖੇ ਜਾਣਗੇ। ਝਾਰਖੰਡ ਸਰਕਾਰ ਦੇ ਬੁਲਾਰਾ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪ੍ਰਧਾਨਗੀ ਵਿੱਚ ਅੱਜ ਸ਼ਾਮ ਇੱਥੇ ਹੋਈ ਸੂਬਾ ਆਫਤ ਪ੍ਰਬੰਧਨ ਅਥਾਰਟੀ ਦੀ ਬੈਠਕ ਵਿੱਚ ਲਾਕਡਾਊਨ ਨੂੰ ਇੱਕ ਹਫ਼ਤੇ ਲਈ ਅੱਗੇ ਵਧਾ ਕੇ 17 ਜੂਨ ਦੀ ਸਵੇਰੇ ਛੇ ਵਜੇ ਤੱਕ ਲਾਗੂ ਰੱਖਣ ਦਾ ਫ਼ੈਸਲਾ ਲਿਆ ਗਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।