ਮਹਾਰਾਸ਼ਟਰ ''ਚ ਸ਼ਖਸ ਨੇ ਮੁਸਲਮਾਨ ਡਿਲੀਵਰੀ ਲੜਕੇ ਤੋਂ ਸਮਾਨ ਲੈਣ ਤੋਂ ਕੀਤਾ ਇਨਕਾਰ, ਮਾਮਲਾ ਦਰਜ

04/23/2020 1:23:13 PM

ਠਾਣੇ-ਦੇਸ਼ ਭਰ 'ਚ ਜਿੱਥੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਮਹਾਰਾਸ਼ਟਰ ਦੇ ਠਾਣੇ ਜ਼ਿਲੇ 'ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਸ਼ਖਸ ਨੇ ਸਮਾਨ ਡਿਲੀਵਰ ਕਰਨ ਆਏ ਮੁੰਡੇ ਦੇ ਹੱਥੋ ਸਾਮਾਨ ਲੈਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਕਿਉਂਕਿ ਉਹ ਇਕ ਮੁਸਲਮਾਨ ਹੈ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਜਾਂਚ ਚੱਲ ਰਹੀ ਹੈ। 

ਦੱਸਣਯੋਗ ਹੈ ਕਿ ਇੱਥੇ ਠਾਣੇ ਜ਼ਿਲੇ ਦੇ ਕਸ਼ੀਮਿਰਾ ਇਲਾਕੇ 'ਚ 32 ਸਾਲਾਂ ਡਿਲੀਵਰੀ ਕਰਨ ਵਾਲਾ ਲੜਕਾ ਉਸਮਾਨ ਬਰਕਤ ਪਟੇਲ ਮੰਗਲਵਾਰ ਸਵੇਰੇ ਲਗਭਗ 9.40 ਵਜੇ ਮੀਰਾ ਰੋਡ ਸਥਿਤ ਸ਼੍ਰਿਸ਼ਟੀ ਕੰਪਲੈਕਸ ਸਮਾਨ ਦੀ ਡਿਲੀਵਰੀ ਕਰਨ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਮਾਸਕ ਅਤੇ ਗਲਵਜ਼ ਵੀ ਪਹਿਨ ਰੱਖੇ ਸੀ ਪਰ ਗਜਾਨਨ ਚਤੁਰਵੇਦੀ (51) ਨਾਂ ਦਾ ਸ਼ਖਸ ਅਤੇ ਉਨ੍ਹਾਂ ਦੀ ਪਤਨੀ ਨੇ ਸਮਾਨ ਡਿਲੀਵਰ ਕਰਨ ਆਏ ਵਿਅਕਤੀ ਦਾ ਨਾਂ ਜਾਣਨ ਤੋਂ ਬਾਅਦ ਸਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਉਸਮਾਨ ਨੇ ਮੋਬਾਇਲ ਕੱਢਿਆ ਅਤੇ ਸਾਰੀ ਘਟਨਾ ਰਿਕਾਰਡ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਬਰਕਤ ਨੇ ਪੁਲਸ ਸਟੇਸ਼ਨ 'ਤੇ ਸ਼ਿਕਾਇਤ ਦਰਜ ਕਰਵਾਈ। ਗਜਾਨਨ ਚਤੁਰਵੇਦੀ ਖਿਲਾਫ ਆਈ.ਪੀ.ਸੀ ਦੀ ਧਾਰਾ 295ਏ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਦੱਸਣਯੋਗ ਹੈ ਕਿ ਮੁੰਬਈ 'ਚ ਬੁੱਧਵਾਰ ਨੇ ਕੋਰੋਨਾਵਾਇਰਸ ਦੇ 431 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਇਨਫੈਕਟਡ ਮਰੀਜ਼ਾਂ ਦਾ ਅੰਕੜਾ 5,649 ਤੱਕ ਪਹੁੰਚ ਗਿਆ ਹੈ ਜਦਕਿ ਸੂਬੇ 'ਚ 269 ਲੋਕਾਂ ਦੀ ਮੌਤ ਹੋ ਚੁੱਕੀ ਹੈ। 


Iqbalkaur

Content Editor

Related News