ਲਾਕਡਾਊਨ-4 : ਦਿਸ਼ਾ-ਨਿਰਦੇਸ਼ ਜਾਰੀ ਹੋਣਗੇ ਅੱਜ, ਹਵਾਈ ਅਤੇ ਮੈਟਰੋ ਨੂੰ ਮਿਲ ਸਕਦੀ ਹੈ ਛੋਟ

05/17/2020 3:05:11 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਭਰ 'ਚ ਲਾਗੂ ਲਾਕਡਾਊਨ ਕੱਲ ਯਾਨੀ ਕਿ ਸੋਮਵਾਰ ਤੋਂ ਚੌਥੇ ਪੜਾਅ 'ਚ ਪ੍ਰਵੇਸ਼ ਕਰ ਰਿਹਾ ਹੈ। ਇਸ ਨੂੰ ਲੈ ਕੇ ਕੇਂਦਰ ਸਰਕਾਰ ਅੱਜ ਦਿਸ਼ਾ-ਨਿਰਦੇਸ਼ ਜਾਰੀ ਕਰੇਗੀ। ਲਾਕਡਾਊਨ 31 ਮਈ ਤੱਕ ਦੋ ਹੋਰ ਹਫਤਿਆਂ ਤੱਕ ਚੱਲਣ ਦੀ ਉਮੀਦ ਹੈ। ਪਿਛਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਨਾਮ ਸੰਬੋਧਨ ਵਿਚ ਸਾਫ ਕੀਤਾ ਗਿਆ ਸੀ ਕਿ 18 ਤਰੀਕ ਤੋਂ ਲਾਕਡਾਊਨ ਦਾ ਚੌਥਾ ਪੜਾਅ ਸ਼ੁਰੂ ਹੋ ਜਾਵੇਗਾ ਅਤੇ ਇਹ ਪੂਰੀ ਤਰ੍ਹਾਂ ਵੱਖਰੇ ਰੂਪ 'ਚ ਆਵੇਗਾ, ਨਵੇਂ ਨਿਯਮਾਂ ਦੇ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਸੀ ਕਿ ਕੋਰੋਨਾ ਵਾਇਰਸ ਲੰਬੇ ਸਮੇਂ ਤੱਕ ਸਾਡੇ ਨਾਲ ਰਹੇਗਾ ਪਰ ਸਾਡੀ ਜ਼ਿੰਦਗੀ ਇਸ ਦੇ ਆਲੇ-ਦੁਆਲੇ ਨਹੀਂ ਘੁੰਮ ਸਕਦੀ। ਅਸੀਂ ਮਾਸਕ ਪਹਿਨਾਂਗੇ, ਅਸੀਂ ਦੋ ਗਜ਼ ਦੀ ਦੂਰੀ ਦਾ ਪਾਲਣ ਕਰਾਂਗੇ। ਦੱਸ ਦੇਈਏ ਕਿ ਲਾਕਡਾਊਨ ਦਾ ਤੀਜਾ ਪੜਾਅ ਅੱਜ 17 ਮਈ ਖਤਮ ਹੋ ਰਿਹਾ ਹੈ।

ਸੂਤਰਾਂ ਮੁਤਾਬਕ ਚੌਥੇ ਪੜਾਅ ਦੇ ਲਾਕਡਾਊਨ 'ਚ ਵਿਸ਼ੇਸ਼ ਰੂਪ ਨਾਲ ਜਨਤਕ ਟਰਾਂਸਪੋਰਟ 'ਚ ਛੋਟ ਦਿੱਤੀ ਜਾਵੇਗੀ। ਸੰਭਾਵਨਾ ਹੈ ਕਿ ਹਵਾਈ ਅਤੇ ਮੈਟਰੋ ਯਾਤਰਾ ਨੂੰ ਹੁਣ ਆਗਿਆ ਦਿੱਤੀ ਜਾਵੇਗੀ ਪਰ ਸਮਾਜਿਕ ਡਿਸਟੈਂਸਿੰਗ ਦੇ ਨਿਯਮਾਂ ਅਧੀਨ। ਦੱਸਿਆ ਜਾ ਰਿਹਾ ਹੈ ਕਿ 18 ਮਈ ਤੋਂ ਚੁਨਿੰਦਾ ਰੂਟ 'ਤੇ ਘਰੇਲੂ ਉਡਾਣ ਸੇਵਾ ਸ਼ੁਰੂ ਹੋ ਸਕਦੀ ਹੈ। ਇਸ ਦੇ ਨਾਲ ਹੀ ਲੋਕਲ ਆਟੋ, ਟੈਕਸੀ ਨੂੰ ਸ਼ਰਤਾਂ ਮੁਤਾਬਕ ਛੋਟ ਦਿੱਤੀ ਜਾ ਸਕਦੀ ਹੈ। ਸੂਤਰ ਦੱਸਦੇ ਹਨ ਕਿ ਸੰਭਾਵਨਾ ਹੈ ਕਿ ਸਰਕਾਰ ਅੰਸ਼ਿਕ ਰੂਪ ਨਾਲ ਮਾਲ ਅਤੇ ਸ਼ਾਪਿੰਗ ਸੈਂਟਰ ਖੋਲ੍ਹਣ ਦੀ ਆਗਿਆ ਵੀ ਦੇਵੇਗੀ, ਜੋ ਕਿ ਓਡ-ਈਵਨ ਯੋਜਨਾ ਤਹਿਤ ਖੁੱਲ੍ਹ ਸਕਦੇ ਹਨ। ਨਿਰਮਾਣ ਗਤੀਵਿਧੀਆਂ ਸ਼ਹਿਰਾਂ ਵਿਚ ਪੂਰੀ ਤਰ੍ਹਾਂ ਮੁੜ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਸਿਵਾਏ ਕੰਨਟੇਮੈਂਟ ਜ਼ੋਨ ਦੇ।

ਲਾਕਡਾਊਨ ਹੁਣ ਚੌਥੇ ਪੜਾਅ 'ਚ ਪੁੱਜਾ ਜਾਵੇਗਾ, ਜਦੋਂ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 90,000 ਨੂੰ ਪਾਰ ਕਰ ਗਏ ਹਨ। ਇਕ ਦਿਨ ਵਿਚ 4,987 ਕੋਰੋਨਾ ਮਰੀਜ਼ਾਂ ਦੀ ਸਭ ਤੋਂ ਵੱਡੀ ਗਿਣਤੀ ਦਰਜ ਕੀਤੀ ਗਈ ਹੈ। ਇਸ ਵਿਚ 2,872 ਮਰੀਜ਼ ਸ਼ਾਮਲ ਹਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ 34,000 ਤੋਂ ਵਧੇਰੇ ਮਰੀਜ਼ ਠੀਕ ਵੀ ਹੋਏ ਹਨ। ਚਾਰ ਸੂਬਿਆਂ- ਮਹਾਰਾਸ਼ਟਰ, ਦਿੱਲੀ, ਤਾਮਿਲਨਾਡੂ ਅਤੇ ਗੁਜਰਾਤ 'ਚ ਕੋਰੋਨਾ ਦੇ ਸਭ ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੀ ਗਿਣਤੀ 'ਚ ਵੱਡਾ ਉਛਾਲ ਦਰਜ ਕੀਤਾ ਗਿਆ ਹੈ।


Tanu

Content Editor

Related News